ਨਸ਼ੇ ''ਚ ਟੱਲੀ ਪੋਰਨ ਸਟਾਰ ਭੈਣਾਂ ਨੇ ਮਹਿਲਾ ਪੁਲਸ ''ਤੇ ਕੀਤਾ ਹਮਲਾ, 6 ਮਹੀਨੇ ਦੀ ਹੋਈ ਜੇਲ

Wednesday, Jun 20, 2018 - 08:15 PM (IST)

ਨਸ਼ੇ ''ਚ ਟੱਲੀ ਪੋਰਨ ਸਟਾਰ ਭੈਣਾਂ ਨੇ ਮਹਿਲਾ ਪੁਲਸ ''ਤੇ ਕੀਤਾ ਹਮਲਾ, 6 ਮਹੀਨੇ ਦੀ ਹੋਈ ਜੇਲ

ਲੰਡਨ— ਬ੍ਰਿਟੇਨ ਦੀਆਂ ਦੋ ਜੁੜਵਾ ਭੈਣਾਂ ਨੂੰ ਦੁਬਈ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਤੇ ਅਦਾਲਤ ਨੇ ਉਨ੍ਹਾਂ ਨੂੰ 6 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ। ਦੋਵੇਂ ਜੁੜਵਾ ਭੈਣਾਂ 'ਤੇ ਨਸ਼ੇ 'ਚ ਟੱਲੀ ਹੋ ਕੇ ਮਹਿਲਾ ਪੁਲਸ ਮੁਲਾਜ਼ਮ ਨੂੰ ਕੁੱਟਣ ਦਾ ਦੋਸ਼ ਲੱਗਾ ਹੈ। 37 ਸਾਲ ਦੀ ਐਲੀਨਾ ਤੇ ਸਾਸ਼ਾ ਨੂੰ ਪੁਲਸ਼ ਪੁਲਸ ਨੇ ਦੁਬਈ 'ਚ ਗ੍ਰਿਫਤਾਰ ਕੀਤਾ ਹੈ। ਅਲੀਨਾ ਤੇ ਸਾਸ਼ਾ ਨੂੰ ਪਿਛਲੇ ਸਾਲ ਅਗਸਤ 'ਚ ਗ੍ਰਿਫਤਾਰ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਭੈਣਾਂ ਖੁਦ ਲਾਅ ਫਰਮ 'ਚ ਕੰਮ ਕਰਦੀਆਂ ਹਨ। ਐਲੀਨਾ ਪੇਸ਼ੇ ਤੋਂ ਵਕੀਲ ਹੈ ਇਸ ਦੇ ਬਾਵਜੂਦ ਉਨ੍ਹਾਂ ਨੇ ਮਹਿਲਾ ਪੁਲਸ ਮੁਲਾਜ਼ਮ ਨੂੰ ਕੁੱਟਿਆ।

ਯੂ.ਏ.ਈ. ਦੀ ਸਥਾਨਕ ਖਬਰ ਮੁਤਾਬਕ ਐਲੀਨਾ ਤੇ ਸਾਸ਼ਾ ਲੰਡਨ 'ਚ ਰਹਿੰਦੇ ਹੋਏ ਅਡਲਟ ਫਿਲਮਾਂ 'ਚ ਕੰਮ ਕਰ ਚੁੱਕੀਆਂ ਹਨ। ਬਾਅਦ 'ਚ ਉਨ੍ਹਾਂ ਨੇ ਦੁਬਈ ਦਾ ਰੂਖ ਕੀਤਾ ਤੇ ਇਥੇ ਇਕ ਲਾਅ ਫਰਮ 'ਚ ਵਕੀਲ ਦੇ ਤੌਰ 'ਤੇ ਕੰਮ ਕਰਨ ਲੱਗੀਆਂ। ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਐਲੀਨਾ ਪਾਰਕਰ ਹੋਟਲ 'ਚ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕਰਨ ਲੱਗੀ ਤੇ ਕੱਚ ਦੇ ਗਲਾਸ ਨਾਲ ਆਪਣਾ ਹੱਥ ਵੱਢ ਲਿਆ। ਤੁਰੰਤ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਹਸਪਤਾਲ ਦਾ ਬਿੱਲ ਵੀ ਨਹੀਂ ਦਿੱਤਾ ਪਰ ਹਸਪਤਾਲ ਨੇ ਉਨ੍ਹਾਂ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ। ਔਰਤਾਂ ਜੋ ਕਿ ਨਸ਼ੇ 'ਚ ਸਨ ਇਸ ਲਈ ਪੁਲਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕੀਤਾ ਤੇ ਪੁਲਸ ਸਟੇਸ਼ਨ ਲੈ ਗਈ। ਜਿਵੇ ਹੀ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਮਹਿਲਾ ਪੁਲਸ ਨੂੰ ਵੀ ਕੁੱਟ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ।
Related image


Related News