ਪੰਜਾਬ ''ਚ ਫਿਰ ਗ੍ਰਨੇਡ ਹਮਲਾ! ਇਲਾਕੇ ਦੇ ਲੋਕਾਂ ਦੇ ਸੁੱਕ ਗਏ ਸਾਹ
Saturday, May 17, 2025 - 09:17 AM (IST)

ਬਟਾਲਾ (ਬੇਰੀ) : ਬਟਾਲਾ ਦੇ ਅਲੋਵਾਲ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇੱਕ ਬ੍ਰਾਂਚ 'ਤੇ ਗ੍ਰਨੇਡ ਹਮਲਾ ਹੋਣ ਦੀ ਵੱਡੀ ਖ਼ਬਰ ਪ੍ਰਾਪਤ ਹੋਈ ਹੈ। ਠੇਕੇ ਦੇ ਗੇਟ ਦੇ ਅੱਗੇ ਅਣ-ਚੱਲਿਆ ਗ੍ਰਨੇਡ ਮਿਲਿਆ ਹੈ। ਹਾਲਾਂਕਿ ਗ੍ਰਨੇਡ ਠੇਕੇ 'ਤੇ ਸੁੱਟਣ ਦੀ ਜ਼ਿੰਮੇਵਾਰੀ ਇੱਕ ਪੋਸਟ ਰਾਹੀਂ ਮਨੂੰ ਅਗਵਾਣ ਅਤੇ ਗੋਪੀ ਨਵਾਂਸ਼ਹਿਰੀਆਂ ਵੱਲੋਂ ਲਈ ਗਈ ਹੈ। ਇਸ ਦੀ ਸੂਚਨਾ ਸ਼ਨੀਵਾਰ ਦੀ ਸਵੇਰ ਨੂੰ ਕਰੀਬ 6 ਵਜੇ ਮਿਲੀ, ਜਦ ਮਨੂੰ ਅਗਵਾਣ ਅਤੇ ਗੋਪੀ ਨਵਾਂਸ਼ਹਿਰੀਆਂ ਵੱਲੋਂ ਪਾਈ ਪੋਸਟ ਵਾਇਰਲ ਹੋਈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਦੇ ਹੱਕ 'ਚ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਵੱਡੀ ਸਕੀਮ ਨੂੰ ਦਿੱਤੀ ਮਨਜ਼ੂਰੀ
ਇਸ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਅਤੇ ਪੁਲਸ ਚੌਕਸ ਹੋ ਗਈ ਅਤੇ ਆਸ-ਪਾਸ ਦੇ ਠੇਕਿਆਂ ਤੋਂ ਗ੍ਰਨੇਡ ਹਮਲੇ ਦੀ ਸੱਚਾਈ ਨੂੰ ਜਾਨਣ ਲਈ ਜਾਂਚ 'ਚ ਜੁੱਟ ਗਈ। ਗ੍ਰਨੇਡ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਸ ਦੇ ਉੱਚ ਅਧਿਕਾਰੀਆ ਅਤੇ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ, ਐੱਸ. ਐੱਚ. ਓ. ਸਿਵਲ ਲਾਈਨ ਗੁਰਦੇਵ ਸਿੰਘ, ਸੀ. ਆਈ. ਏ. ਦੇ ਇੰਸਪੈਕਟਰ ਅਮਨਦੀਪ ਸਿੰਘ,ਐੱਸ. ਆਈ. ਅੰਗਰੇਜ਼ ਸਿੰਘ ਸੀ. ਆਈ. ਏ. ਬਟਾਲਾ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ। ਇਸ ਦੇ ਨਾਲ ਹੀ ਬਾਕੀ ਟੀਮਾਂ ਵੀ ਮੌਕੇ 'ਤੇ ਪੁੱਜ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ! 9 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ ਜਾਰੀ, ਘਰੋਂ ਬਾਹਰ ਨਿਕਲੇ ਤਾਂ...
ਇੱਥੇ ਇਹ ਵੀ ਦੱਸਣਯੋਗ ਹੈ ਕਿ ਫੋਕਲ ਪੁਆਇੰਟ ਸਥਿਤ ਵੱਡੀਆਂ ਫੈਕਟਰੀਆਂ ਹਨ ਅਤੇ ਰਿਹਾਇਸ਼ੀ ਇਲਾਕਾ ਵੀ ਹੈ। ਹੋਰ ਕਾਰੋਬਾਰੀ ਅਦਾਰੇ ਹੋਣ ਕਾਰਨ ਮਜ਼ਦੂਰ ਅਤੇ ਹੋਰ ਲੋਕ ਵੱਡੀ ਗਿਣਤੀ 'ਚ ਇੱਥੇ ਕੰਮ ਕਰਦੇ ਹਨ। ਗ੍ਰਨੇਡ ਦੀ ਸੂਚਨਾ ਮਿਲਦੇ ਹੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8