ਬ੍ਰਿਸਬੇਨ ''ਚ ਚੋਰੀ ਕਰਨ ਆਏ ਚੋਰ ਨਾਲ ਦਲੇਰੀ ਨਾਲ ਲੜਿਆ ਸਟੋਰ ਮਾਲਕ

03/07/2018 6:10:53 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਹਥਿਆਰਬੰਦ ਚੋਰ ਇਕ ਸਟੋਰ ਦੇ ਮਾਲਕ 'ਤੇ ਹਮਲਾ ਕਰ ਦਿੱਤਾ। ਮਾਲਕ ਨੇ ਬਹੁਤ ਹੀ ਹੌਂਸਲੇ ਨਾਲ ਚੋਰੀ ਕਰਨ ਆਏ ਚੋਰੀ ਨੂੰ ਪੁੱਠੇ ਪੈਰੀਂ ਦੌੜਾ ਦਿੱਤਾ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਸਾਰੀ ਘਟਨਾ ਕੈਦ ਹੋ ਗਈ।

PunjabKesari

ਇਹ ਘਟਨਾ ਕੱਲ ਭਾਵ ਮੰਗਲਵਾਰ ਨੂੰ 7.00 ਵਜੇ ਦੇ ਕਰੀਬ ਸੀਨਬੈਂਕ 'ਚ ਬੇਨੇਲੀ ਰੋਡ 'ਤੇ ਸਥਿਤ ਸਟੋਰ 'ਚ ਵਾਪਰੀ। ਸਟੋਰ 'ਚ ਦਾਖਲ ਹੁੰਦੇ ਹੀ ਚੋਰ ਨੇ ਆਪਣੀ ਰਾਈਫਲ 50 ਸਾਲਾ ਦੁਕਾਨਦਾਰ ਐਡਰੀਅਨ 'ਤੇ ਤਾਣ ਦਿੱਤੀ। ਚੋਰ ਨੇ ਦੁਕਾਨਦਾਰ 'ਤੇ ਰਾਈਫਲ ਨਾਲ ਸਿਰ 'ਚ ਮਾਰਿਆ ਪਰ ਮਾਲਕ ਨੇ ਹੌਂਸਲਾ ਨਹੀਂ ਹਾਰਿਆ। ਮਾਲਕ ਨੇ ਚੋਰ 'ਤੇ ਝਾੜੂ ਨਾਲ ਹਮਲਾ ਕੀਤਾ ਅਤੇ ਉਹ ਬਹੁਤ ਦਲੇਰੀ ਨਾਲ ਲੜਿਆ, ਜਿਸ ਕਾਰਨ ਉਸ ਨੂੰ ਖਾਲੀ ਹੱਥ ਹੀ ਸਟੋਰ 'ਚੋਂ ਦੌੜਨਾ ਪਿਆ। 

PunjabKesari
ਚੋਰ ਦੇ ਹਮਲੇ ਕਾਰਨ ਜ਼ਖਮੀ ਹੋਏ ਮਾਲਕ 'ਤੇ ਸਿਰ 'ਤੇ 10 ਟਾਂਕੇ ਲੱਗੇ ਹਨ। ਐਡਰੀਅਨ ਨੇ ਕਿਹਾ ਕਿ ਮੈਨੂੰ ਆਪਣੇ-ਆਪ ਨੂੰ, ਮੇਰੇ ਸਟੋਰ, ਮੇਰੇ ਪਰਿਵਾਰ ਨੂੰ ਬਚਾ ਲਾਉਣ ਲਈ ਇਹ ਸਭ ਕਰਨਾ ਪੈਣਾ ਸੀ।

PunjabKesari

ਐਡਰੀਅਨ ਦੇ ਪੁੱਤਰ ਨੇ ਕਿਹਾ ਕਿ ਪਾਪਾ ਬਹੁਤ ਹਿੰਮਤ ਵਾਲੇ ਹਨ, ਜੋ ਕਿ ਦਲੇਰੀ ਨਾਲ ਲੜੇ ਅਤੇ ਚੋਰ ਨੂੰ ਦੌੜਾ ਦਿੱਤਾ। ਚੋਰ ਬਸ ਇਹ ਹੀ ਚੀਕ ਰਿਹਾ ਸੀ ਕਿ ਕੀ ਤੂੰ ਮਰਨਾ ਚਾਹੁੰਦਾ ਹੈ? ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News