ਬ੍ਰਿਸਬੇਨ ''ਚ ਲਾਪਤਾ ਹੋਇਆ 16 ਸਾਲ ਦਾ ਲੜਕਾ, ਪਿਤਾ ਨੇ ਕੀਤੀ ਜਨਤਕ ਅਪੀਲ

05/10/2017 1:51:36 PM

ਬ੍ਰਿਸਬੇਨ— ਆਸਟਰੇਲੀਆ ਦੇ ਬ੍ਰਿਸਬੇਨ ''ਚ ਇਕ 16 ਸਾਲ ਦਾ ਲੜਕਾ ਲਾਪਤਾ ਹੋ ਗਿਆ ਹੈ। ਲੜਕੇ ਦੇ ਪਰਿਵਾਰ ਨੇ ਉਸ ਨੂੰ ਘਰ ਵਾਪਸ ਆਉਣ ਦੀ ਬੇਨਤੀ ਕੀਤੀ ਹੈ। 16 ਸਾਲਾ ਐਰਿਕ ਨਾਂ ਦਾ ਲੜਕਾ ਬੀਤੇ ਸੋਮਵਾਰ ਤੋਂ ਲਾਪਤਾ ਹੈ ਅਤੇ ਉਸ ਦੇ ਮਾਂ-ਬਾਪ ਉਸ ਨੂੰ ਲੈ ਕੇ ਪਰੇਸ਼ਾਨ ਹਨ। ਐਰਿਕ ਨੂੰ ਆਖਰੀ ਵਾਰ ਉੱਤਰੀ-ਪੱਛਮੀ ਬ੍ਰਿਸਬੇਨ ''ਚ ਸ਼ਾਮ ਤਕਰੀਬਨ 4.50 ਵਜੇ ਹੋਲੋਮਬੋ ਰੋਡ ''ਤੇ ਦੇਖਿਆ ਗਿਆ ਸੀ। ਉਸ ਨੇ ਸਫੇਦ ਰੰਗ ਦੀ ਟੀ-ਸ਼ਰਟ, ਖਾਕੀ ਪੈਂਟ ਪਹਿਨੀ ਹੋਈ ਹੈ। 
ਐਰਿਕ ਦੇ ਪਿਤਾ ਡੈਰਲ ਨੇ ਜਨਤਕ ਅਪੀਲ ਕਰਦੇ ਹੋਏ ਬੇਨਤੀ ਕੀਤੀ ਹੈ, ''''ਕ੍ਰਿਪਾ ਕਰ ਕੇ ਸਾਡੇ ਨਾਲ ਸੰਪਰਕ ਕਰੋ। ਮੈਂ, ਤੇਰੀ ਮੰਮੀ, ਤੇਰਾ ਭਰਾ ਅਤੇ ਛੋਟੀ ਭੈਣ ਤੈਨੂੰ ਬਹੁਤ ਯਾਦ ਕਰਦੇ ਹਨ। ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ, ਐਰਿਕ, ਅਸੀਂ ਉਮੀਦ ਕਰਦੇ ਹਾਂ ਕਿ ਤੂੰ ਸੁਰੱਖਿਅਤ ਘਰ ਵਾਪਸ ਪਰਤ ਆਵੇਗਾ।''''
ਇਸ ਦੇ ਨਾਲ ਹੀ ਐਰਿਕ ਦੇ ਪਿਤਾ ਨੇ ਕਿਹਾ ਕਿ ਉਸ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ। ਉਸ ਨੇ ਆਪਣੇ ਦੋਸਤਾਂ ਨਾਲ ਵੀ ਕੋਈ ਸੰਪਰਕ ਨਹੀਂ ਕੀਤਾ। ਪਿਤਾ ਨੇ ਆਪਣੇ ਪੁੱਤਰ ਦੀ ਭਾਲ ਲਈ ਪੁਲਸ ਦੀ ਮਦਦ ਲਈ ਹੈ। ਪੁਲਸ ਉਸ ਦੀ ਬ੍ਰਿਸਬੇਨ ''ਚ ਕਈ ਥਾਂਈ ਭਾਲ ਕਰ ਚੁੱਕੀ ਹੈ ਪਰ ਕੁਝ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਖੀਰ ਪਿਤਾ ਨੇ ਹਾਰ ਕੇ ਜਨਤਕ ਅਪੀਲ ਕੀਤੀ।

Tanu

News Editor

Related News