ਬ੍ਰੀਟੇਨ ਪੁਲਸ ਨੇ ਬਕਿੰਘਮ ਪੈਲੇਸ ਦੇ ਬਾਹਰ ਇਕ ਵਿਅਕਤੀ ਨੂੰ ਚਾਕੂ ਸਮੇਤ ਕੀਤਾ ਗ੍ਰਿਫਤਾਰ

08/26/2017 3:29:10 PM

ਲੰਡਨ— ਬ੍ਰੀਟੇਨ ਪੁਲਸ ਨੇ ਬੀਤੀ ਦੇਰ ਰਾਤ ਬਕਿੰਘਮ ਪੈਲੇਸ ਦੇ ਬਾਹਰ ਚਾਕੂ ਨਾਲ ਦੋ ਪੁਲਸ ਅਧਿਕਾਰੀਆਂ 'ਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਬ੍ਰੀਟੇਨ ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਮਾਮੂਲੀ ਸੱਟਾ ਲੱਗੀਆਂ ਹਨ ਅਤੇ ਦੋਨਾਂ ਨੂੰ ਹਸਪਤਾਲ ਵਿਚ ਇਲਾਜ ਕਰਾਉਣ ਦੀ ਜ਼ਰੂਰਤ ਨਹੀਂ ਹੈ। ਹਮਲਾਵਰ ਨੂੰ ਮਹਾਰਾਣੀ ਦੇ ਘਰ ਬਕਿੰਘਮ ਪੈਲੇਸ ਦੇ ਕੋਲ ਪੁਲਸ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਹਮਲਾ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਨਿਊਜ 'ਤੇ ਦਿਖਾਏ ਜਾਣ ਵਾਲੇ ਫੁਟੇਜ ਅਨੁਸਾਰ ਐਮਰਜੈਂਸੀ ਵਾਹਨ ਪੈਲੇਸ ਦੇ ਬਾਹਰ ਖੜੇ ਸਨ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਉਹ ਇਸ ਸਮੇਂ ਹਮਲਾਵਰ ਦੇ ਹਮਲੇ ਕਰਨ ਦੇ ਉਦੇਸ਼ਾਂ ਬਾਰੇ 'ਚ ਦੱਸਣ ਦੀ ਹਾਲਤ 'ਚ ਨਹੀਂ ਹੈ ਅਤੇ ਪੁਲਸ ਨੇ ਸੁਰੱਖਿਆ ਕਾਰਣਾਂ ਨਾਲ ਖੇਤਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਕੱਲ ਸਥਾਨਕ ਸਮੇਂ ਅਨੁਸਾਰ ਸ਼ਾਮੀ ਸਾਡੇ ਸੱਤ ਵਜੇ ਬਕਿੰਘਮ ਪੈਲੇਸ  ਦੇ ਬਾਹਰ ਇਕ ਮਾਲ ਦੇ ਕੋਲੋ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕੋਲੋ ਇਕ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬ੍ਰੀਟੇਨ ਵਿਚ ਇਸ ਸਾਲ ਚਾਰ ਅੱਤਵਾਦੀ ਘਟਨਾਵਾਂ 'ਚ 36 ਲੋਕ ਮਾਰੇ ਗਏ ਹੈ ਜਿਸ ਤੋਂ ਬਾਅਦ ਦੇਸ਼ ਵਿਚ ਸੁਰੱਖਿਆ ਨੂੰ ਲੈ ਕੇ ਸਾਵਧਾਨੀ ਕਾਫ਼ੀ ਵਧਾ ਦਿੱਤੀ ਗਈ ਹੈ।


Related News