ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਹਸਪਤਾਲ ''ਚ ਦਾਖਲ

Monday, Jan 03, 2022 - 06:07 PM (IST)

ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਹਸਪਤਾਲ ''ਚ ਦਾਖਲ

ਸਾਓ ਪਾਓਲੋ (ਭਾਸ਼ਾ): ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸੋਮਵਾਰ ਤੜਕੇ ਸਾਓ ਪਾਓਲੋ ਦੇ ਇੱਕ ਹਸਪਤਾਲ ਲਿਜਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਅੰਤੜੀਆਂ 'ਚ ਕੋਈ ਸਮੱਸਿਆ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। 

ਗਲੋਬੋ ਨੇ ਦੱਸਿਆ ਕਿ ਬੋਲਸੋਨਾਰੋ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਰਾਤ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਵਾਪਸ ਪਰਤੇ ਸਨ ਅਤੇ ਉਹਨਾਂ ਨੂੰ ਤੁਰੰਤ ਵਿਲਾ ਨੋਵਾ ਸਟਾਰ ਹਸਪਤਾਲ ਲਿਜਾਇਆ ਗਿਆ। 'ਗਲੋਬੋ' ਨੇ ਬੋਲਸੋਨਾਰੋ ਦੇ ਡਾਕਟਰ ਐਂਟੋਨੀਓ ਲੁਈਜ਼ ਮੈਸੇਡੋ ਦੇ ਹਵਾਲੇ ਨਾਲ ਦੱਸਿਆ ਕਿ ਰਾਸ਼ਟਰਪਤੀ ਦੇ ਪੇਟ ਵਿੱਚ ਦਰਦ ਹੈ। 2018 ਵਿੱਚ ਬੋਲਸੋਨਾਰੇ ਨੂੰ ਇੱਕ ਰਾਜਨੀਤਕ ਰੈਲੀ ਦੌਰਾਨ ਚਾਕੂ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਮੈਸੇਡੋ ਨੇ ਉਹਨਾਂ ਦਾ ਆਪ੍ਰੇਸ਼ਨ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਦੇ ਪੰਜਾਬ ਸੂਬੇ 'ਚ 10 ਅੱਤਵਾਦੀ ਕੀਤੇ ਗਏ ਗ੍ਰਿਫ਼ਤਾਰ

ਗਲੋਬੋ ਨੇ ਦੱਸਿਆ ਕਿ ਮੈਸੇਡੋ ਛੁੱਟੀਆਂ ਮਨਾਉਣ ਲਈ ਬਹਾਮਾਸ ਗਏ ਹੋਏ ਸਨ ਅਤੇ ਬੋਲਸੋਨਾਰੋ ਨੂੰ ਦੇਖਣ ਲਈ ਬ੍ਰਾਜ਼ੀਲ ਵਾਪਸ ਜਾਣ ਵਾਲੀ ਫਲਾਈਟ ਦੀ ਉਡੀਕ ਕਰ ਰਹੇ ਸਨ। ਬੋਲਸੋਨਾਰੋ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਚਾਕੂ ਮਾਰੇ ਜਾਣ ਤੋਂ ਬਾਅਦ ਪੇਟ ਦੇ ਕਈ ਆਪਰੇਸ਼ਨ ਹੋਏ ਹਨ। ਪਿਛਲੇ ਸਾਲ ਜੁਲਾਈ 'ਚ ਉਨ੍ਹਾਂ ਨੂੰ ਗੰਭੀਰ ਹਿਚਕੀ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ : ਕੈਨੇਡਾ ਦੇ ਕਿਊਬਿਕ 'ਚ ਪ੍ਰਚੂਨ ਦੁਕਾਨਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ


author

Vandana

Content Editor

Related News