Tiktok ਸਟਾਰ ਪਤਨੀ ਤੋਂ ਦੁਖੀ ਪਤੀ ਨੇ ਬੱਚੀ ਸਾਹਮਣੇ ਮਾਰੀਆਂ 14 ਗੋਲੀਆਂ, ਕੀਤੀ ਖੁਦਕੁਸ਼ੀ

Friday, Jan 29, 2021 - 08:30 PM (IST)

Tiktok ਸਟਾਰ ਪਤਨੀ ਤੋਂ ਦੁਖੀ ਪਤੀ ਨੇ ਬੱਚੀ ਸਾਹਮਣੇ ਮਾਰੀਆਂ 14 ਗੋਲੀਆਂ, ਕੀਤੀ ਖੁਦਕੁਸ਼ੀ

ਰੀਓ ਡੀ ਜੇਨੇਰੀਓ-ਬ੍ਰਾਜ਼ੀਲ 'ਚ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ 'ਤੇ ਬੋਲਡ ਵੀਡੀਓ ਅਪਲੋਡ ਕਰਨ ਵਾਲੀ ਜਨਾਨੀ ਨੂੰ ਉਸ ਦੇ ਹੀ ਪਤੀ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਤੋਂ ਪਹਿਲਾਂ ਦੋਹਾਂ ਪਤੀ-ਪਤਨੀ 'ਚ ਟਿਕਟੌਕ 'ਤੇ ਅਪਲੋਡ ਕੀਤੀ ਗਈ ਵੀਡੀਓ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ। ਜਿਸ ਮਗਰੋਂ ਗੁੱਸੇ 'ਚ ਆਏ ਪਤੀ ਨੇ ਆਪਣੀ ਬੱਚੀ ਦੇ ਸਾਹਮਣੇ ਹੀ ਆਪਣੀ ਪਤਨੀ ਨੂੰ 14 ਗੋਲੀਆਂ ਨਾਲ ਮਾਰ ਦਿੱਤੀਆਂ। ਇਸ ਪਿੱਛੋਂ ਹਮਲਾਵਰ ਪਤੀ ਨੇ ਵੀ ਖੁਦਕੁਸ਼ੀ ਕਰ ਲਈ।

PunjabKesari

ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

ਇਕ ਵੈੱਬਸਾਈਟ ਦੀ ਖਬਰ ਮੁਤਾਬਕ ਇਲਿਯਾਨੇ ਫੇਰੇਰਾ ਸਿਓਲੀਨ (35) ਸ਼ੋਸਲ ਮੀਡੀਆ ਪਲੇਟਫਾਰਮ ਟਿਕਟੌਕ ਦੀ ਵੱਡੀ ਸਟਾਰ ਸੀ। ਇਲਿਯਾਨੇ ਦੇ ਟਿਕਟੌਕ 'ਤੇ ਲੱਖਾਂ ਦੀ ਗਿਣਤੀ 'ਚ ਫਾਲੋਅਰਸ ਸਨ। ਇਸ ਗੱਲ ਨੂੰ ਲੈ ਕੇ ਉਸ ਦਾ ਪਤੀ ਏਲੇਂਜਾਂਦ੍ਰੋ ਐਂਟੋਨੀਓ ਏਗੁਈਲੇਰਾ ਕੈਂਲਾਲੁਪੀ ਹਮੇਸ਼ਾ ਉਸ ਤੋਂ ਖਫਾ ਰਹਿੰਦਾ ਸੀ, ਜਿਸ ਕਾਰਣ ਉਨ੍ਹਾਂ 'ਚ ਕਈ ਵਾਰ ਬਹਿਸਬਾਜ਼ੀ ਵੀ ਹੁੰਦੀ ਸੀ। 24 ਜਨਵਰੀ ਨੂੰ ਘਰੇਲੂ ਫੰਕਸ਼ਨ ਦੌਰਾਨ ਮਾਮਲਾ ਇੰਨਾ ਵਧ ਗਿਆ ਕਿ ਪਤੀ ਨੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ -ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ 'ਤੇ ਫਿਸਲਿਆ

ਪੁਲਸ ਨੇ ਦੱਸਿਆ ਕਿ ਇਹ ਘਟਨਾ ਬ੍ਰਾਜ਼ੀਲ ਦੇ ਨੋਵਾ ਇਟਮਾਰਤੀ ਜ਼ਿਲੇ 'ਚ ਨਗਰ ਪਾਲਿਕਾ ਪੋਆਰਾ ਪੋਰਾ ਦੀ ਹੈ। ਜੋ ਪੈਰਾਗਵੇ ਨਾਲ ਲੱਗਦੀ ਸਰਹੱਦ ਪੋਂਡੋਰਾ 'ਚ ਸਥਿਤ ਹੈ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਇਲਿਯਾਨੇ ਦੇ ਸਰੀਰ 'ਤੇ ਗੋਲੀਆਂ ਦੇ 14 ਨਿਸ਼ਾਨ ਮਿਲੇ ਹਨ ਜਦਕਿ ਉਸ ਦੇ ਪਤੀ ਦੇ ਸਿਰ 'ਚ ਲੱਗੀ ਗੋਲੀ ਦਾ ਨਿਸ਼ਾਨ ਮਿਲਿਆ ਹੈ। ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਕਤਲ ਲਈ ਵਰਤੀ ਗਈ ਪਿਸਤੌਲ ਅਤੇ ਗੋਲੀਆਂ ਦੇ ਖੋਲ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਗਵਾਹ ਮ੍ਰਿਤਕ ਪਤੀ-ਪਤਨੀ ਦੀ 6 ਸਾਲ ਦੀ ਬੱਚੀ ਬਣੀ, ਜਿਸ ਨੂੰ  ਹੁਣ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਗਿਆ ਹੈ। 

PunjabKesari

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News