ਹੈਰਾਨੀਜਨਕ: ਔਰਤ ਨੇ Doll ਨਾਲ ਰਚਾਇਆ ਵਿਆਹ, ਹੁਣ 'ਬੱਚਾ' ਹੋਣ ਦਾ ਕੀਤਾ ਦਾਅਵਾ
Sunday, Jun 26, 2022 - 01:13 PM (IST)
ਬ੍ਰਾਸੀਲੀਆ (ਬਿਊਰੋ): ਬ੍ਰਾਜ਼ੀਲ ਦੀ ਇਕ ਔਰਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਔਰਤ ਦਾ ਦਾਅਵਾ ਹੈ ਕਿ ਉਸ ਨੇ ਕੱਪੜੇ ਨਾਲ ਬਣੀ 'ਗੁੱਡੀ' ਨਾਲ ਵਿਆਹ ਕੀਤਾ ਅਤੇ ਹੁਣ ਉਸ ਦਾ ਇਕ ਬੱਚਾ ਵੀ ਹੈ। ਔਰਤ ਦਾ ਨਾਮ ਮੇਰਿਵੋਨ ਰੋਕਾ ਮੋਰੇਸ (37) ਹੈ। ਮੋਰੇਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਸਿੰਗਲ ਹੈ। ਡਾਂਸ ਪਾਰਟਨਰ ਨਾ ਹੋਣ ਕਾਰਨ ਵੀ ਉਹ ਪਰੇਸ਼ਾਨ ਸੀ। ਇਸ ਮਗਰੋਂ ਮੋਰੇਸ ਦੀ ਮਾਂ ਨੇ ਉਸ ਦੀ ਖੁਸ਼ੀ ਦੀ ਖਾਤਰ ਕੱਪੜੇ ਦੀ ਗੁੱਡੀ ਬਣਾਈ ਅਤੇ ਉਸ ਦਾ ਨਾਮ ਮਾਰਸੇਲੋ ਰੱਖਿਆ। ਮੋਰੇਸ ਨੇ ਦੱਸਿਆ ਕਿ ਜਦੋਂ ਮਾਂ ਨੇ ਮਾਰਸੇਲੋ (ਗੁੱਡੀ) ਨੂੰ ਉਸ ਨੂੰ ਪਹਿਲੀ ਵਾਰ ਦਿਖਾਇਆ ਤਾਂ ਉਸ ਨੂੰ ਗੁੱਡੀ ਨਾਲ ਪਿਆਰ ਹੋ ਗਿਆ।
ਅਜਿਹਾ ਇਸ ਲਈ ਸੀ ਕਿਉਂਕਿ ਉਸ ਕੋਲ ਕੋਈ ਫੋਰੋ ਡਾਂਸਰ ਨਹੀਂ ਸੀ। ਮੋਰੇਸ ਇਸ ਡਾਂਸ ਲਈ ਜਾਂਦੀ ਸੀ ਪਰ ਹਮੇਸ਼ਾ ਉਸ ਨੂੰ ਪਾਰਟਨਰ ਨਹੀਂ ਮਿਲਦਾ ਸੀ। ਇਸ ਮਗਰੋਂ ਮਾਰਸੇਲੋ ਉਸ ਦੀ ਜ਼ਿੰਦਗੀ ਵਿਚ ਆਇਆ। Need to know ਨਾਲ ਗੱਲਬਾਤ ਵਿਚ ਮੋਰੇਸ ਨੇ ਦੱਸਿਆ ਕਿ ਉਹ ਅਜਿਹੇ ਪੁਰਸ਼ ਹਨ ਜੋ ਹਮੇਸ਼ਾ ਮੈਂ ਆਪਣੀ ਜ਼ਿੰਦਗੀ ਵਿਚ ਚਾਹੁੰਦੀ ਸੀ। ਰਿਪੋਰਟ ਮੁਤਾਬਕ ਮੋਰੇਸ ਅਤੇ ਮਾਰਸੇਲੋ ਉਸ ਦਿਨ ਤੋਂ ਹੀ ਰੁਮਾਂਟਿਕ ਰਿਲੇਸ਼ਨਸ਼ਿਪ ਵਿਚ ਹਨ, ਜਦੋਂ ਉਹ ਪਹਿਲੀ ਵਾਰ ਮਿਲੇ ਸਨ।
ਫਿਰ ਆਈ ਪ੍ਰੈਗਨੈਂਸੀ ਦੀ ਖ਼ਬਰ
ਰਿਪੋਰਟ ਮੁਤਾਬਕ ਇਸ ਜੋੜੇ ਨੇ ਕਈ ਮਹੀਨੇ ਇਕੱਠੇ ਗੁਜਾਰੇ। ਇਸ ਮਗਰੋਂ ਖ਼ਬਰ ਆਈ ਕਿ ਮੋਰੇਸ ਗਰਭਵਤੀ ਹੈ। ਮੋਰੇਸ ਨੇ ਅਜੀਬੋਗਰੀਬ ਦਾਅਵਾ ਕਰਦਿਆਂ ਕਿਹਾ ਕਿ ਇਹ ਸੱਚ ਹੈ। ਮਾਰਸੇਲੋ ਨੇ ਮੈਨੂੰ ਗਰਭਵਤੀ ਕੀਤਾ। ਮੈਂ ਪ੍ਰੈਗਨੈਂਸੀ ਟੈਸਟ ਕੀਤਾ ਅਤੇ ਇਹ ਪਾਜ਼ੇਟਿਵ ਆਇਆ। ਮੋਰੇਸ ਨੇ ਦੱਸਿਆ ਕਿ ਇਸ ਮਗਰੋਂ ਉਸ ਨੇ ਵਿਆਹ ਕਰਨਾ ਦਾ ਫ਼ੈਸਲਾ ਕੀਤਾ। ਵਿਆਹ ਉਹਨਾਂ ਲਈ ਖਾਸ, ਮਹੱਤਵਪੂਰਨ ਅਤੇ ਭਾਵੁਕ ਦਿਨ ਸੀ। ਵਿਆਹ ਮਗਰੋਂ ਮੋਰੇਸ ਨੇ ਮਾਰਸੇਲੋ ਨਾਲ ਵੈਡਿੰਗ ਨਾਈਟ ਗੁਜਾਰੀ। ਜੋੜੇ ਦੇ ਵਿਆਹ ਵਿਚ 250 ਮਹਿਮਾਨ ਮੌਜੂਦ ਸਨ। ਫਿਰ ਰੀਓ ਡੀ ਜੇਨੇਰੀਓ ਵਿਚ ਬੀਚ ਹਾਊਸ 'ਤੇ ਜੋੜੇ ਨੇ ਇਕ ਹਫ਼ਤੇ ਤੱਕ ਹਨੀਮੂਨ ਮਨਾਇਆ।
ਪੜ੍ਹੋ ਇਹ ਅਹਿਮ ਖ਼ਬਰ- ਨੀਦਰਲੈਂਡ 'ਚ ਇਕ ਕਿਸਾਨ ਦਾ ਸਾਥ ਦੇਣ ਹਜ਼ਾਰਾਂ ਕਿਸਾਨ 'ਟ੍ਰੈਕਟਰ' ਲੈ ਕੇ ਪਹੁੰਚੇ (ਤਸਵੀਰਾਂ)
'ਡੌਲ ਚਾਈਲਡ' ਦਾ ਜਨਮ
ਹਨੀਮੂਨ ਦੇ ਬਾਅਦ ਜੋੜੇ ਨੇ 21 ਮਈ ਨੂੰ 'ਡੌਲ ਚਾਈਲਡ' ਮਾਰਸਿਨਹੋ ਦਾ ਸਵਾਗਤ ਕੀਤਾ। ਡੌਲ ਦੇ ਜਨਮ ਨੂੰ ਉਹਨਾਂ ਨੇ ਲਾਈਵ ਸਟ੍ਰੀਮਿੰਗ ਦਿਖਾਇਆ, ਜਿਸ ਨੂੰ 200 ਲੋਕਾਂ ਨੇ ਦੇਖਿਆ। ਮੋਰੇਸ ਆਪਣੇ ਪਰਿਵਾਰ ਲਈ ਬਹੁਤ ਮਿਹਨਤ ਕਰਦੀ ਹੈ। ਉਹ ਉਹਨਾਂ ਲੋਕਾਂ ਤੋਂ ਨਫਰਤ ਕਰਦੀ ਹੈ ਜੋ ਉਸ ਦੇ ਪਰਿਵਾਰ ਨੂੰ ਨਕਲੀ ਕਹਿੰਦੇ ਹਨ।