ਇਸ ਮਹਿਲਾ ਨੇਤਾ ਦੇ ਵਿਆਹ ''ਚ ਪਿਆ ਭੜਥੂ, ਹੋਈ ਆਂਡਿਆਂ ਦੀ ਬਰਸਾਤ

07/16/2017 10:33:17 AM

ਬ੍ਰਾਜ਼ੀਲ— ਹਰ ਕੋਈ ਸੋਚਦਾ ਹੈ ਕਿ ਉਸ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਬਿਨਾਂ ਕਿਸੇ ਖਰਾਬੀ ਦੇ ਚੰਗੀ ਤਰ੍ਹਾਂ ਹੋ ਜਾਣ ਪਰ ਕਈ ਵਾਰ ਕੁੱਝ ਲੋਕਾਂ ਕਾਰਨ ਵਿਆਹ 'ਚ ਭੜਥੂ ਵੀ ਪੈ ਜਾਂਦਾ ਹੈ। ਅਜਿਹਾ ਹੀ ਹੋਇਆ ਬ੍ਰਾਜ਼ੀਲ 'ਚ, ਇੱਥੋਂ ਦੀ ਇਕ ਮਹਿਲਾ ਨੇਤਾ ਮਾਰੀਆ ਦੇ ਵਿਆਹ 'ਚ ਕੁੱਝ ਅਜਿਹਾ ਹੋਇਆ ਕਿ ਸਭ ਹੈਰਾਨ ਤੇ ਪ੍ਰੇਸ਼ਾਨ ਹੋ ਗਏ। ਮਾਰੀਆ ਨੇ ਖੱਬੇ ਪੱਖੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ 'ਤੇ ਉਸ ਦੇ ਵਿਆਹ 'ਚ ਖਰਾਬੀ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। 25 ਸਾਲ ਮਾਰੀਆ ਵਿਕਟੋਰੀਆ ਬੈਰੋਸ ਬ੍ਰਾਜ਼ੀਲ ਦੇ ਪਰਾਨਾ ਸੂਬੇ 'ਚ ਵਿਧਾਨ ਸਭਾ ਦੀ ਮੈਂਬਰ ਹੈ ਅਤੇ ਉਸ ਦੇ ਪਿਤਾ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਟੇਮੇਰ ਦੀ ਸਰਕਾਰ 'ਚ ਸਿਹਤ ਮੰਤਰੀ ਹਨ।

PunjabKesari
ਮਾਰੀਆ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਪ੍ਰਤੀ ਉਨ੍ਹਾਂ ਦੇ ਪਰਿਵਾਰ ਵਲੋਂ ਸਮਰਥਨ ਦੇਣ ਕਾਰਨ ਹੀ ਇਸ ਤਰ੍ਹਾਂ ਕੀਤਾ ਗਿਆ ਹੈ ਅਤੇ ਖੱਬੇ ਪੱਖੀ ਪਾਰਟੀਆਂ ਉਨ੍ਹਾਂ ਨਾਲ ਖਾਰ ਖਾ ਰਹੀਆਂ ਹਨ। ਇਸੇ ਕਾਰਣ ਕੁੱਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਵਿਆਹ ਸਮਾਗਮ 'ਚ ਗਾਲੀ-ਗਲੋਚ ਕਰਕੇ ਹੰਗਾਮਾ ਕੀਤਾ। ਸ਼ੁੱਕਰਵਾਰ ਨੂੰ ਜਿਸ ਚਰਚ 'ਚ ਮਾਰੀਆ ਦਾ ਵਿਆਹ ਹੋ ਰਿਹਾ ਸੀ, ਉਸ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਇਸ ਮੌਕੇ ਕਈ ਨੇਤਾ ਵੀ ਪੁੱਜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਉੱਥੇ ਆਂਡੇ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਮਾਰੀਆ ਖਿਲਾਫ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਮਾਰੀਆ ਨੂੰ ਇਕ ਗੱਡੀ 'ਚ ਬਿਠਾ ਕੇ ਚਰਚ ਤੋਂ ਬਾਹਰ ਸੁਰੱਖਿਅਤ ਭੇਜਿਆ ਗਿਆ। ਪ੍ਰੇਸ਼ਾਨ ਮਾਰੀਆ ਨੇ ਕਿਹਾ ,''ਇਹ ਲੋਕਤੰਤਰ ਦੀ ਕੀਮਤ ਹੈ।'' ਪ੍ਰਦਸ਼ਨਕਾਰੀਆਂ ਨੇ ਉਸ ਦੇ ਵਿਆਹ ਸਮਾਗਮ 'ਚ ਭੜਥੂ ਪਾ ਕੇ ਬਹੁਤ ਗਲਤ ਕੀਤਾ।


Related News