ਕੋਰੋਨਾਵਾਇਰਸ ਦੇ ਬਾਅਦ ਹੁਣ ਮਿਲਿਆ ਰਹੱਸਮਈ ''Yaravirus''

02/14/2020 12:43:40 PM

ਬ੍ਰਾਸੀਲੀਆ (ਬਿਊਰੋ): ਸਾਡਾ ਗ੍ਰਹਿ ਰਹੱਸਮਈ ਰੋਗਾਣੂਆਂ ਨਾਲ ਮਿਲ ਕੇ ਬਣਿਆ ਹੈ। ਮੌਜੂਦਾ ਸਮੇਂ ਵਿਚ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੀ ਦਹਿਸ਼ਤ ਫੈਲੀ ਹੋਈ ਹੈ। ਇਸ ਜਾਨਲੇਵਾ ਵਾਇਰਸ ਨਾਲ ਚੀਨ ਵਿਚ ਹੁਣ ਤੱਕ 1500 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 64,000 ਤੋਂ ਵਧੇਰੇ ਪੀੜਤ ਹਨ। ਹਾਲੇ ਦੁਨੀਆ ਇਸ ਖਤਰੇ ਵਿਚੋਂ ਉੱਭਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਕ ਹੋਰ ਰਹੱਸਮਈ ਵਾਇਰਸ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਬ੍ਰਾਜ਼ੀਲ ਦੇ ਵਿਗਿਆਨੀਆਂ ਨੇ Yaravirus ਦੀ ਪਛਾਣ ਕੀਤੀ ਹੈ। ਇਹ ਵਾਇਰਸਾਂ ਨੂੰ ਲੈ ਕੇ ਸੈਂਕੜੇ ਸਾਲਾਂ ਤੋਂ ਹੀ ਰਹੀ ਰਿਸਰਚ ਨੂੰ ਚੁਣੌਤੀ ਦਿੰਦਾ ਨਜ਼ਰ ਆਉਂਦਾ ਹੈ। Yaravirus ਬ੍ਰਾਜ਼ੀਲ ਦੇ ਬਰਨਾਰਡ ਲਾਸਕੋਲਾ ਅਤੇ ਜੋਨਾਟਸ ਐੱਸ ਐਬਰਾਹਾਓ ਦੇ ਰਿਸਰਚ ਪੇਪਰ ਦੌਰਾਨ ਪਾਇਆ ਗਿਆ। ਇਸ ਵਿਚ ਪ੍ਰੋਟੀਨ ਨੂੰ Synthesise ਕਰਨ ਦੀ ਸਮੱਰਥਾ ਹੈ। ਇਹ ਆਪਣੇ ਡੀ.ਐੱਨ.ਏ. ਦੀ ਮੁਰੰਮਤ ਕਰ ਲੈਂਦਾ ਹੈ ਅਤੇ ਜ਼ਿੰਦਾ ਰਹਿੰਦੇ ਹੋਏ ਇਸ ਨੂੰ ਕਈ ਗੁਣਾ ਤੱਕ ਕਰ ਲੈਂਦਾ ਹੈ।

PunjabKesari

ਰਿਸਰਚ ਪੇਪਰ ਦੇ ਮੁਤਾਬਕ ਇਸ ਵਾਇਰਸ ਨੂੰ ਅਮੀਬਾਲ ਵਾਇਰਸ (Amoebal Viruses) ਦੀ ਕਿਸੇ ਵੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ। ਰਿਸਰਚ ਵਿਚ ਇਹ ਵੀ ਸਾਹਮਣੇ ਆਇਆ ਹੈਕਿ ਇਹ ਵਾਇਰਸ ਹੋਰ ਵਾਇਰਸਾਂ ਦੀ ਤੁਲਨਾ ਵਿਚ ਵੱਡਾ ਹੈ। ਇਸ ਦੇ ਪਾਰਟੀਕਲ ਦਾ ਆਕਾਰ 80-nm ਹੈ ਜਾਂ ਮਨੁੱਖੀ ਵਾਲ ਦੀ ਮੋਟਾਈ ਦਾ ਲੱਗਭਗ 0.1 ਫੀਸਦੀ ਹੈ। ਇਸ ਵਿਚ ਹੋਰ ਅਮੀਬਾ ਨੂੰ ਇਨਫੈਕਟਿਡ ਕਰਨ ਦੀ ਸਮੱਰਥਾ ਹੈ ਪਰ ਕੋਈ ਸੰਕੇਤ ਨਹੀਂ ਹਨ ਕਿ ਇਹ ਵਾਇਰਸ ਮਨੁੱਖਾਂ ਲਈ ਇਕ ਖਤਰਾ ਹਨ। ਇਹ ਬ੍ਰਾਜ਼ੀਲ ਦੇ ਪੰਪੁਲਹਾ ਵਿਚ ਇਕ ਬਣਾਉਟੀ ਤਲਾਬ ਵਿਚ ਮਿਲਿਆ ਸੀ। ਭਾਵੇਂਕਿ ਹੁਣ ਤੱਕ ਇਸ ਵਾਇਰਸ ਨਾਲ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਪਰ ਇਸ ਦੇ ਮਿਲਣ ਦੇ ਬਾਅਦ ਇੰਨਾ ਤੈਅ ਹੋ ਗਿਆ ਹੈ ਕਿ ਵਾਇਰਸ ਨੂੰ ਲੈਕੇ ਦਹਾਕਿਆਂ ਤੋਂ ਜਾਰੀ ਰਿਸਰਚ ਨੂੰ ਨਵੀਂ ਦਿਸ਼ਾ ਮਿਲ ਸਕੇਗੀ।  


Vandana

Content Editor

Related News