ਪਤੀ ਨੇ ਬਲੇਡ ਨਾਲ ਕੱਟਿਆ ਗਰਭਵਤੀ ਪਤਨੀ ਦਾ ਗਲਾ, ਹੋਈ ਮੌਤ
Sunday, Feb 16, 2020 - 11:57 AM (IST)

ਬ੍ਰਾਸੀਲੀਆ (ਬਿਊਰੋ): ਬ੍ਰਾਜ਼ੀਲ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 21 ਸਾਲ ਦੇ ਨੌਜਵਾਨ ਨੇ ਸੰਬੰਧ ਬਣਾਉਣ ਦੌਰਾਨ ਰੇਜ਼ਰ ਬਲੇਡ ਨਾਲ ਆਪਣੀ ਗਰਭਵਤੀ ਪਤਨੀ ਦਾ ਗਲਾ ਕੱਟ ਕੇ ਉਸ ਦੀ ਜਾਨ ਲੈ ਲਈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਪਤੀ ਨੇ 3 ਫਰਵਰੀ (ਸੋਮਵਾਰ) ਨੂੰ ਆਪਣਾ ਦੋਸ਼ ਕਬੂਲ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੇ ਬਾਅਦ ਦੋਸ਼ੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਹ ਘਟਨਾ ਬ੍ਰਾਜ਼ੀਲ ਦੇ ਸਾਓ ਪੋਲੋ ਰਾਜਦੇ ਵਰਜੀ ਪਾਲਿਸਟਾ ਨਾਮ ਦੇ ਇਲਾਕੇ ਦੀ ਹੈ।
ਘਟਨਾ ਦੇ ਬਾਅਦ ਦੋਸ਼ੀ 21 ਸਾਲਾ ਮਰਸਿਲੋ ਅਰੌਜੋ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮਰਸਿਲੋ ਦੀ ਪਤਨੀ ਫ੍ਰੈਸਿਨੇ 22 ਸਾਲ ਦੀ ਸੀ। ਪੁਲਸ ਦਾ ਕਹਿਣਾ ਹੈ ਕਿ ਈਰਖਾ ਕਾਰਨ ਨੌਜਵਾਨ ਨੇ ਆਪਣੀ ਪਤਨੀ ਦੀ ਹੱਤਿਆ ਕੀਤੀ। 22 ਦਸੰਬਰ, 2019 ਦੀ ਘਟਨਾ ਨੂੰ ਲੈ ਕੇ ਪੁਲਸ ਨੇ ਕਿਹਾ ਕਿ 6 ਹਫਤੇ ਤੱਕ ਚੱਲੀ ਜਾਂਚ ਦੇ ਬਾਅਦ ਘਟਨਾ ਨਾਲ ਜੁੜੇ ਕਈ ਸਬੂਤ ਬਰਾਮਦ ਹੋਏ। ਇਸ ਤੋਂ ਪਹਿਲਾਂ ਦੋਸ਼ੀ ਨੇ ਘਟਨਾ ਨੂੰ ਲੈ ਕੇ ਵੱਖ-ਵੱਖ ਬਿਆਨ ਦਿੱਤੇ ਸਨ।
ਪੁਲਸ ਮੁਤਾਬਕ ਫ੍ਰੈਸਿਨੇ ਤੀਜੀ ਵਾਰ ਗਰਭਵਤੀ ਹੋਈ ਸੀ।ਜੋੜੇ ਦੇ ਪਹਿਲੇ 2 ਬੱਚਿਆਂ ਵਿਚ ਇਕ 4 ਸਾਲਾ ਕੁੜੀ ਅਤੇ 2 ਸਾਲ ਦਾ ਮੁੰਡਾ ਹੈ। ਤੀਜੀ ਵਾਰ ਗਰਭਵਤੀ ਹੋਣ ਨੂੰ ਲੈ ਕੇ ਜੋੜੇ ਵਿਚ ਵਿਵਾਦ ਹੋਇਆ ਸੀ। ਪੁਲਸ ਜਦੋਂ ਜੋੜੇ ਦੇ ਘਰ ਪਹੁੰਚੀ ਤਾਂ ਪਤੀ ਵੀ ਗੰਭੀਰ ਹਾਲਤ ਵਿਚ ਸੀ। ਉਸ ਦੇ ਗੁੱਟ ਅਤੇ ਗਰਦਨ 'ਤੇ ਕੱਟ ਦੇ ਨਿਸ਼ਾਨ ਸਨ। ਉਸ ਨੇ ਖੁਦ ਨੂੰ ਪੀੜਤ ਦੇ ਤੌਰ 'ਤੇ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।