ਕੋਰੋਨਾ ਮਰੀਜ਼ ਨੂੰ ਮਿਲ ਸਕੇ ਪਿਆਰ ਭਰੀ ਛੋਹ, ਨਰਸ ਦਾ ਸ਼ਾਨਦਾਰ ਢੰਗ ਬਣਿਆ ਚਰਚਾ ਦਾ ਵਿਸ਼ਾ

04/09/2021 6:14:03 PM

ਬ੍ਰਾਸੀਲੀਆ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਵਰ੍ਹਾਇਆ ਹੋਇਆ ਹੈ। ਉਂਝ ਆਮਤੌਰ 'ਤੇ ਕਿਸੇ ਵਿਅਕਤੀ ਦੇ ਬੀਮਾਰ ਪੈਣ 'ਤੇ ਉਸ ਦੇ ਕਰੀਬੀ ਹੌਂਸਲਾ ਵਧਾਉਂਦੇ ਹਨ ਪਰ ਕੋਰੋਨਾ ਦੇ ਮਾਮਲੇ ਵਿਚ ਸਥਿਤੀ ਬਿਲਕੁੱਲ ਵੱਖਰੀ ਹੈ। ਇੱਥੇ ਮਰੀਜ਼ ਨੂੰ ਡਾਕਟਰ ਅਤੇ ਸਿਹਤ ਕਰਮੀਆਂ ਨਾਲ ਇਕੱਲੇ ਹਸਪਤਾਲ ਵਿਚ ਰਹਿਣਾ ਪੈਂਦਾ ਹੈ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਜ਼ਿਆਦਾ ਕਮਜ਼ੋਰ ਹੋ ਜਾਂਦ ਹੈ। ਅਜਿਹੇ ਹੀ ਹਾਲਾਤ ਨਾਲ ਨਜਿੱਠਣ ਲਈ ਬ੍ਰਾਜ਼ੀਲ ਦੀ ਇਕ ਨਰਸ ਨੇ ਅਨੋਖਾ ਰਸਤਾ ਲੱਭਿਆ, ਜਿਸ ਦੀ ਜੰਮ ਕੇ ਤਾਰੀਫ਼ ਕੀਤੀ ਜਾ ਰਹੀ ਹੈ।

ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੇ ਬ੍ਰਾਜ਼ੀਲ ਵਿਚ ਇਕ ਮਰੀਜ਼ ਇਕੱਲਾਪਨ ਮਹਿਸੂਸ ਨਾ ਕਰੇ, ਇਸ ਲਈ ਇਕ ਨਰਸ ਨੇ ਸ਼ਾਨਦਾਰ ਢੰਗ ਲੱਭਿਆ। ਇਸ ਕਾਰਨ ਨਰਸ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ। ਨਰਸ ਨੇ ਦੋ ਦਸਤਾਨਿਆਂ ਨੂੰ ਆਪਸ ਵਿਚ ਬੰਨ੍ਹਿਆ ਅਤੇ ਉਹਨਾਂ ਅੰਦਰ ਹਲਕਾ ਗਰਮ ਪਾਣੀ ਭਰ ਦਿੱਤਾ। ਇਸ ਨੂੰ ਨਰਸ ਨੇ ਮਰੀਜ਼ ਦੇ ਹੱਥਾਂ 'ਤੇ ਰੱਖ ਦਿੱਤਾ। ਇਹ ਕੁਝ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਦੇ ਛੂਹਣ 'ਤੇ ਵਿਅਕਤੀ ਨੂੰ ਗਰਮੀ ਦਾ ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਮਰੀਜ਼ ਨੂੰ ਛੂਹੇ ਬਿਨਾਂ ਹੀ ਉਸ ਨੂੰ ਇਨਸਾਨ ਦੇ ਛੂਹਣ ਦਾ ਅਹਿਸਾਸ ਹੋ ਗਿਆ।

ਸੋਸ਼ਲ ਮੀਡੀਆ ਯੂਜ਼ਰਸ ਇਸ ਜੁਗਾੜ ਨੂੰ 'The hand of God' ਕਹਿ ਰਹੇ ਹਨ। ਨਾਲ ਹੀ ਇੰਨੇ ਮੁਸ਼ਕਲ ਹਾਲਾਤ ਵਿਚ ਵੀ ਮਰੀਜ਼ ਦਾ ਇੰਝ ਧਿਆਨ ਰੱਖਣਾ ਲੋਕਾਂ ਦੇ ਦਿਲ ਨੂੰ ਛੂਹ ਗਿਆ। ਟਵਿੱਟਰ ਤੇ ਸੁੰਗਧਾ ਨਾਮ ਦੀ ਯੂਜ਼ਰ ਨੇ ਲਿਖਿਆ ਕਿ ਇਹ ਪਿਆਰ ਭਰਿਆ ਅਹਿਸਾਸ ਹੈ। ਸਾਨੂੰ ਸਾਰਿਆਂ ਤੋਂ ਇਸ ਤੋਂ ਸਿੱਖਣਾ ਚਾਹੀਦਾ ਹੈ। ਨਰਸ ਦੇ ਇਸ ਸ਼ਾਨਦਾਰ ਕੰਮ ਦੀ ਸੋਸ਼ਲ ਮੀਡੀਆ ਵਿਚ ਜੰਮ ਕੇ ਤਾਰੀਫ਼ ਹੋ ਰਹੀ ਹੈ। ਨਰਸ ਦੀ ਇਸ ਤਸਵੀਰ ਨੂੰ ਗਲਫ ਨਿਊਜ਼ ਨਾਲ ਜੁੜੇ ਸਾਦਿਕ ਸਮੀਰ ਨੇ ਟਵੀਟ ਕੀਤਾ ਹੈ ਅਤੇ ਹੁਣ ਤੱਕ 1200 ਲੋਕ ਇਸ ਨੂੰ ਰੀਟਵੀਟ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇਹ ਤਸਵੀਰ ਕੋਰੋਨਾ ਨਾਲ ਜੂਝ ਰਹੀ ਦੁਨੀਆ ਦੇ ਦਿਲ ਨੂੰ ਵਲੂੰਧਰ ਦੇਣ ਵਾਲੇ ਦ੍ਰਿਸ਼ ਨੂੰ ਬਿਆਨ ਕਰਦੀ ਹੈ।

PunjabKesari

ਬ੍ਰਾਜ਼ੀਲ ਦੀ ਸਥਿਤੀ
ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਚੋਟੀ ਦੇ ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਾਜ਼ੀਲ ਜਾਪਾਨ ਦੀ ਤਰ੍ਹਾਂ ਜੈਵਿਕ ਫੂਕੂਸ਼ਿਮਾ ਤ੍ਰਾਸਦੀ ਝੱਲ ਰਿਹਾ ਹੈ ਜਿਸ ਵਿਚ ਹਰ ਹਫ਼ਤੇ ਕੋਰੋਨਾ ਵਾਇਰਸ ਦਾ ਇਕ ਨਵਾਂ ਸਟ੍ਰੇਨ ਸਾਹਮਣੇ ਆ ਰਿਹਾ ਹੈ। ਬ੍ਰਾਜ਼ੀਲ ਵਿਚ ਮੰਗਲਵਾਰ ਨੂੰ ਮੌਤਾਂ ਦਾ ਇਕ ਦਿਨ ਦਾ ਰਿਕਾਰਡ ਟੁੱਟ ਗਿਆ ਅਤੇ 4,195 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਅਨੁਮਾਨ ਹੈ ਕਿ ਜੁਲਾਈ ਮਹੀਨੇ ਤੱਕ ਹੀ ਦੇਸ਼ ਵਿਚ 6 ਲੱਖ ਲੋਕਾਂ ਦੀ ਮੌਤ ਹੋ ਜਾਵੇਗੀ। 

ਦੇਸ਼ ਦੇ ਪੂਰਬੀ-ਉੱਤਰੀ ਇਲਾਕੇ ਵਿਚ ਕੋਰੋਨਾ ਵਾਇਰਸ ਨਾਲ ਲੜ ਰਹੀ ਟੀਮ ਦੀ ਫਰਵਰੀ ਮਹੀਨੇ ਤੱਕ ਅਗਵਾਈ ਕਰਨ ਵਾਲੇ ਸਿਗੁਏਲ ਨਿਕੋਲੇਲਿਸ ਨੇ ਕਿਹਾ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਨਾਲ ਜੂਝ ਰਹੇ ਹਨ। ਉਹਨਾਂ ਨੇ ਬੀ.ਬੀ.ਸੀ. ਨੂੰ ਕਿਹਾ ਕਿ ਇਹ ਇਕ ਪਰਮਾਣੂ ਰੀਐਕਟਰ ਦੀ ਤਰ੍ਹਾਂ ਹੈ ਜਿਸ ਵਿਚ ਚੇਨ ਰਿਏਕਸ਼ਨ ਸ਼ੁਰੂ ਹੋ ਗਿਆ ਹੈ ਅਤੇ ਇਹ ਕੰਟਰੋਲ ਦੇ ਬਾਹਰ ਹੈ। ਇਹ ਜੈਵਿਕ ਫੂਕੂਸ਼ਿਮਾ ਤ੍ਰਾਸਦੀ ਦੀ ਤਰ੍ਹਾਂ ਹੈ। ਸਿਗੁਏਲ ਦਾ ਇਸ਼ਾਰਾ ਸਾਲ 2011 ਵਿਚ ਭਿਆਨਕ ਸੁਨਾਮੀ ਦੇ ਬਾਅਦ ਜਾਪਾਨੀ ਪਰਮਾਣੂ ਰੀਐਕਟਰ ਵਿਚ ਹਾਦਸੇ ਵੱਲ ਸੀ। 

ਪੜ੍ਹੋ ਇਹ ਅਹਿਮ ਖਬਰ - 'ਕੋਵੈਕਸ' 2021 'ਚ ਕਰੀਬ ਦੋ ਅਰਬ ਟੀਕੇ ਮੁਹੱਈਆ ਕਰ ਸਕਦਾ ਹੈ : WHO

ਉਹਨਾਂ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਸਿਰਫ ਦੁਨੀਆ ਭਰ ਵਿਚ ਬ੍ਰਾਜ਼ੀਲ ਇਸ ਮਹਾਮਾਰੀ ਦਾ ਕੇਂਦਰ ਨਹੀਂ ਹੈ ਇਹ ਅੰਤਰਰਾਸ਼ਟਰੀ ਭਾਈਚਾਰੇ ਲਈ ਖਤਰਾ ਹੈ। ਸਿਹਤ ਮਾਹਰ ਨੇ ਕਿਹਾ ਕਿ ਜੇਕਰ ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ 'ਤੇ ਕਾਬੂ ਨਹੀਂ ਪਾਇਆ ਗਿਆ ਤਾਂ ਬਦਤਰ ਸਥਿਤੀ ਦਾ ਸਾਹਮਣ ਕਰਨਾ ਪੈ ਸਕਦਾ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਦੇ ਬਾਅਦ ਬ੍ਰਾਜ਼ੀਲ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤੱਕ 13,286,324 ਮਾਮਲੇ ਸਾਹਮਣੇ ਆਏ ਹਨ ਜਿਸ ਵਿਚੋਂ 345,287 ਲੋਕਾਂ ਦੀ ਮੌਤ ਹੋਈ ਹੈ ਜਦਕਿ 11,732,193 ਮਰੀਜ਼ ਠੀਕ ਹੋ ਚੁੱਕੇ ਹਨ। ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਤਾਲਾਬੰਦੀ ਨਹੀਂ ਲੱਗੇਗੀ।


Vandana

Content Editor

Related News