ਗੋਤਾਖੋਰ ਦਾ 7 ਮੀਟਰ ਲੰਬੇ ਐਨਾਕੋਂਡਾ ਨਾਲ ਹੋਇਆ ਸਾਹਮਣਾ, ਤਸਵੀਰਾਂ ਵਾਇਰਲ

09/16/2019 12:57:51 PM

ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਦੀ ਫਾਰਮੋਸੋ ਨਦੀ ਵਿਚ ਬਾਰਟੋਲੋਮੇਓ ਬੋਵ (Bartolomeo Bove) ਨਾਮ ਦਾ ਇਕ ਗੋਤਾਖੋਰ ਕੈਮਰਾ ਲੈ ਕੇ ਉਤਰਿਆ। ਨਦੀ ਦੇ ਅੰਦਰ ਦਾ ਜੋ ਨਜ਼ਾਰਾ ਉਸ ਨੇ ਦੇਖਿਆ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ।

PunjabKesari

ਬੋਵ ਇਕ ਪੇਸ਼ੇਵਰ ਗੋਤਾਖੋਰ ਹਨ ਇਸ ਲਈ ਪਾਣੀ ਵਿਚ ਉਤਰਨ ਤੋਂ ਪਹਿਲਾਂ ਹਮੇਸ਼ਾ ਆਪਣੇ ਨਾਲ ਕੈਮਰਾ ਰੱਖਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ। ਇਸ ਵਾਰ ਦਾ ਨਜ਼ਾਰਾ ਕੁਝ ਜ਼ਿਆਦਾ ਹੀ ਹੈਰਾਨ ਕਰ ਦੇਣ ਵਾਲਾ ਸੀ। 

PunjabKesari

ਪਾਣੀ ਦੀ ਅੰਦਰ ਹਰੇ ਰੰਗ ਦੇ ਇਕ 7 ਮੀਟਰ ਲੰਬੇ ਜਿਉਂਦੇ ਐਨਾਕੋਂਡਾ ਨੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਬੋਵ ਨੇ ਇਸ ਸ਼ਾਨਦਾਰ ਪਲ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਲਿਆ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਇਹ ਸੱਪ ਕਰੀਬ 90 ਕਿਲੋ ਦਾ ਹੈ। ਬੋਵ ਨੇ ਖੁਲਾਸਾ ਕੀਤਾ ਕਿ ਬੋਨਿਟੋ ਖੇਤਰ ਦੇ ਨੇੜਲੇ ਦੀਆਂ ਨਦੀਆਂ ਅਤੇ ਪਾਣੀ ਦੇ ਅੰਦਰ ਦੱਖਣੀ ਅਮਰੀਕਾ ਦੀਆਂ ਇਕੋਇਕ ਥਾਵਾਂ ਹਨ ਜਿੱਥੇ ਐਨਾਕੋਂਡਾ ਨੂੰ ਕ੍ਰਿਸਟਲ ਸਾਫ ਪਾਣੀ ਵਿਚ ਪਾਇਆ ਜਾ ਸਕਦਾ ਹੈ। ਇਸ ਲਈ ਉੱਥੇ ਐਨਾਕੋਂਡਾ ਨਾਲ ਗੋਤਾਖੋਰੀ ਸੰਭਵ ਹੈ। 

PunjabKesari

ਇਹ ਜੁਲਾਈ ਦੇ ਅਖੀਰ ਤੋਂ ਅਗਸਤ ਦੇ ਸ਼ੁਰੂ ਤੱਕ ਹਾਈਬਰਨੇਸ਼ਨ ਤੱਕ ਜਾਗਦੇ ਹਨ, ਜੋ ਸ਼ਾਨਦਾਰ ਪ੍ਰਾਣੀ ਨਾਲ ਗੋਤਾਖੋਰੀ ਕਰਨ ਦਾ ਸਹੀ ਸਮਾਂ ਹੈ। ਨਦੀ ਦੇ ਪਾਣੀ ਦਾ ਤਾਪਮਾਨ ਸਾਲ ਵਿਚ 22-24 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ।

PunjabKesari

ਜਦੋਂ ਸਰਦੀਆਂ ਦੌਰਾਨ ਹਵਾ ਆਮ ਤੌਰ 'ਤੇ ਪਾਣੀ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਠੰਡੀ ਹੁੰਦੀ ਹੈ ਤਾਂ ਐਨਾਕੋਂਡਾ ਪਾਣੀ ਵਿਚ ਜ਼ਿਆਦਾ ਸਮਾਂ ਬਤੀਤ ਕਰਦੇ ਹਨ।


Vandana

Content Editor

Related News