ਬੋਰਿਸ ਜਾਨਸਨ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

Tuesday, Jul 23, 2019 - 05:03 PM (IST)

ਬੋਰਿਸ ਜਾਨਸਨ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

ਲੰਡਨ (ਏਜੰਸੀ)- ਬੋਰਿਸ ਜਾਨਸਨ ਨੇ ਜੈਰੇਮੀ ਹੰਟ ਨੂੰ ਵੋਟਿੰਗ ਪ੍ਰਕਿਰਿਆ ਵਿਚ ਪਛਾੜ ਦਿੱਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਹੋਈ ਚੋਣ ਵਿਚ ਜਿੱਤ ਹਾਸਲ ਕਰ ਲਈ। ਕੰਜ਼ਰਵੇਟਿਵ ਹੋਮ ਵੈਬਸਾਈਟ ਵਲੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਯੋਜਿਤ ਕੀਤੇ ਗਏ 1199 ਮੈਂਬਰਾਂ ਦੇ ਇਕ ਆਨਲਾਈਨ ਪੋਲ ਨੇ 73 ਫੀਸਦੀ ਨੇ ਜਾਨਸਨ ਨੂੰ ਪੀ.ਐਮ. ਅਹੁਦੇ ਲਈ ਚੁਣਿਆ। 
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਹੁਦੇ ਲਈ ਚੋਣ ਪ੍ਰਕਿਰਿਆ ਸੋਮਵਾਰ ਨੂੰ ਪੂਰੀ ਹੋ ਗਈ ਸੀ। ਇਸ ਵਿਚ ਪਾਰਟੀ 1.60 ਲੱਖ ਵਰਕਰਾਂ ਦੀ ਬੈਲੇਟ ਵੋਟਿੰਗ ਕਰਵਾਈ ਗਈ ਸੀ। ਕਾਰਜਵਾਹਕ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਜਗ੍ਹਾ ਪਾਰਟੀ ਨੇਤਾ ਦੇ ਚੋਣਾਂ ਵਿਚ ਬੋਰਿਸ ਜਾਨਸਨ ਅਤੇ ਜੈਰੇਮੀ ਹੰਟ ਵਿਚਾਲੇ ਮੁਕਾਬਲਾ ਹੋਇਆ, ਹਾਲਾਂਕਿ ਜਾਨਸਨ ਦੀ ਜਿੱਤ ਪਹਿਲਾਂ ਤੋਂ ਹੀ ਤੈਅ ਮੰਨੀ ਜਾ ਰਹੀ ਸੀ।
ਜਾਨਸਨ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਥੈਰੇਸਾ ਧੜੇ ਦੇ ਕਈ ਮੰਤਰੀ ਦੇਣਗੇ ਅਸਤੀਫਾ
ਪਾਰਟੀ ਨੇਤਾਵਾਂ ਵਿਚਾਲੇ ਵੋਟਿੰਗ 'ਚ ਜਾਨਸਨ ਸਭ ਤੋਂ ਅੱਗੇ ਸਨ। ਬ੍ਰਿਟੇਨ ਦੇ ਸੰਵਿਧਾਨ ਮੁਤਾਬਕ ਬਹੁਮਤ ਹਾਸਲ ਪਾਰਟੀ ਦਾ ਨੇਤਾ ਹੀ ਪ੍ਰਧਾਨ ਮੰਤਰੀ ਬਣਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਅਤੇ ਪਾਰਟੀ ਮੁਖੀ ਦੀ ਦੌੜ ਵਿਚ ਆਖਰੀ ਦੋ ਨਾਂ ਇਨ੍ਹਾਂ ਨੇਤਾਵਾਂ ਦੇ ਬਚੇ ਸਨ। ਇਸ ਵਿਚਾਲੇ ਥੈਰੇਸਾ ਮੇਅ ਸਰਕਾਰ ਵਿਚ ਵਿਦੇਸ਼ ਮੰਤਰੀ ਸਰ ਐਲਨ ਡੰਕਨ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਡੰਕਨ ਨੇ ਕਿਹਾ ਕਿ ਉਹ ਜਾਨਸਨ ਦੇ ਨਾਲ ਕੰਮ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ ਐਤਵਾਰ ਨੂੰ ਵਿੱਤ ਮੰਤਰੀ ਫਿਲਿਪ ਹੈਮੰਡ ਨੇ ਕਿਹਾ ਸੀ ਕਿ ਜੇਕਰ ਜਾਨਸਨ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਥੇ ਹੀ ਨਿਆ ਮੰਤਰੀ ਡੇਵਿਡ ਗੁਈਕੇ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਜੇਕਰ ਬੋਰਿਸ ਜਾਨਸਨ ਪਾਰਟੀ ਨੇਤਾ ਚੁਣੇ ਜਾਂਦੇ ਹਨ, ਤਾਂ ਮੇਅ ਸਰਕਾਰ ਦੇ ਕਈ ਮੰਤਰੀ ਅਸਤੀਫਾ ਦੇ ਦੇਣਗੇ।
ਥੈਰੇਸਾ ਮੇਅ ਮਹਾਰਾਣੀ ਨੂੰ ਸੌਂਪੇਗੀ ਆਪਣਾ ਅਸਤੀਫਾ
ਜਾਨਸਨ ਨੇ 31 ਅਕਤੂਬਰ ਨੂੰ ਬ੍ਰਿਟੇਨ ਨੂੰ ਯੂਰਪੀ ਸੰਘ (ਈ.ਯੂ.) ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਥੈਰੇਸਾ ਮੇਅ ਕੁਝ ਦਿਨਾਂ ਲਈ ਕੰਮ ਚਲਾਊ ਪ੍ਰਧਾਨ ਮੰਤਰੀ ਬਣੀ ਰਹੇਗੀ ਕਿਉਂਕਿ ਅਜੇ ਉਨ੍ਹਾਂ ਨੂੰ ਬੁੱਧਵਾਰ ਨੂੰ ਹਾਊਸ ਆਫ ਕਾਮਨਸ ਵਿਚ ਆਪਣਾ ਆਖਰੀ ਪ੍ਰਧਾਨ ਮੰਤਰੀ ਸਵਾਲ ਸੈਸ਼ਨ ਸੰਬੋਧਿਤ ਕਰਨਾ ਹੈ। ਇਸ ਤੋਂ ਬਾਅਦ ਉਹ ਬਕਿੰਘਮ ਪੈਲੇਸ ਜਾਏਗੀ ਜਿਥੇ ਉਹ ਅਧਿਕਾਰਤ ਤੌਰ 'ਤੇ ਆਪਣਾ ਅਸਤੀਫਾ ਮਹਾਰਾਣੀ ਐਲੀਜ਼ਾਬੇਥ-2 ਨੂੰ ਸੌਂਪੇਗੀ।

 


author

Sunny Mehra

Content Editor

Related News