ਕੋਰੋਨਾ ਲਾਗ ''ਚ ਤੇਜ਼ੀ ਦੇ ਚੱਲਦੇ ਆਸਟ੍ਰੇਲੀਆ ਦੇ ਇਨ੍ਹਾਂ ਸੂਬਿਆਂ ਦੀਆਂ ਸਰਹੱਦਾਂ ਬੰਦ
Tuesday, Jul 07, 2020 - 01:17 AM (IST)
ਸਿਡਨੀ - ਆਸਟ੍ਰੇਲੀਆ ਦੇ 2 ਸਭ ਤੋਂ ਵੱਡੀਆਂ ਆਬਾਦੀ ਵਾਲੇ ਸੂਬੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀ ਸਰਹੱਦੀ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਹੈ, ਇਹ ਫੈਸਲੇ ਮੈਲਬਰਨ ਵਿਚ ਕੋਵਿਡ-19 ਵਾਇਰਸ ਵਿਚ ਤੇਜ਼ੀ ਦੇਖਣ ਤੋਂ ਬਾਅਦ ਕੀਤਾ ਗਿਆ ਹੈ। ਵਿਕਟੋਰੀਆ ਦੀ ਰਾਜਧਾਨੀ ਮੈਲਬਰਨ ਵਿਚ ਪਿਛਲੇ 2 ਹਫਤੇ ਵਿਚ ਵਾਇਰਸ ਦੇ ਸੈਂਕੜੇ ਮਾਮਲੇ ਸਾਹਮਣੇ ਆਏ ਹਨ, ਆਸਟ੍ਰੇਲੀਆ ਵਿਚ ਹਾਲ ਹੀ ਦੇ ਦਿਨਾਂ ਵਿਚ ਨਜ਼ਰ ਆਉਣ ਵਾਲੇ ਪ੍ਰਭਾਵਿਤਾਂ ਵਿਚ 95 ਫੀਸਦੀ ਤੋਂ ਜ਼ਿਆਦਾ ਮਾਮਲੇ ਮੈਲਬਰਨ ਤੋਂ ਹੀ ਦੇਖੇ ਗਏ ਹਨ।
ਉਂਝ ਤਾਂ ਆਸਟ੍ਰੇਲੀਆ ਦੇ ਦੂਜੇ ਸੂਬਿਆਂ ਨੇ ਆਪਣੀਆਂ ਸਰਹੱਦਾਂ ਨੂੰ ਪਹਿਲਾਂ ਹੀ ਬੰਦ ਕਰ ਰੱਖਿਆ ਹੈ। ਪਰ ਇਨਾਂ ਸੂਬਿਆਂ ਵਿਚ ਵਾਲੀ ਸਰਹੱਦੀ ਲਾਈਨਾਂ ਖੁੱਲ੍ਹੀਆਂ ਹੋਈਆਂ ਸਨ। ਪਰ ਹੁਣ ਬੁੱਧਵਾਰ ਤੋਂ ਦੋਹਾਂ ਸੂਬਿਆਂ ਦੀਆਂ ਸਰਹੱਦਾਂ ਬੰਦ ਹੋ ਜਾਣਗੀਆਂ ਅਤੇ ਉਸ ਤੋਂ ਬਾਅਦ ਪਰਮਿਟ ਵਾਲੇ ਲੋਕਾਂ ਨੂੰ ਹੀ ਇਕ ਥਾਂ ਤੋਂ ਦੂਜੀ ਥਾਂ ਜਾਣ ਦੀ ਇਜਾਜ਼ਤ ਹੋਵੇਗੀ। ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊ ਮੁਤਾਬਕ ਇਹ ਫੈਸਲਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸ਼ਨ ਅਤੇ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਗੈਲੇਡੀਜ਼ ਬੈਰੇਕਲਿਯਨ ਦੇ ਨਾਲ ਮਿਲ ਕੇ ਲਿਆ ਗਿਆ। ਡੈਨੀਅਲ ਐਂਡ੍ਰਿਊ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਆਖਿਆ ਕਿ ਅਜਿਹਾ ਸਾਵਧਾਨੀ ਲਈ ਕੀਤਾ ਗਿਆ ਹੈ। ਮੇਰਾ ਖਿਆਲ ਹੈ ਕਿ ਇਸ ਨਾਲ ਲਾਗ ਫੈਲਣ ਦੇ ਸ਼ੱਕ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਦੋਹਾਂ ਸੂਬਿਆਂ ਦੇ ਵਿਚ ਦੀ ਸਰਹੱਦ ਕਦੋਂ ਖੁੱਲ੍ਹੇਗੀ, ਇਸ ਨੂੰ ਲੈ ਕੇ ਅਜੇ ਕੁਝ ਨਹੀਂ ਕੀਤਾ ਗਿਆ ਹੈ। ਨਿਊ ਸਾਊਥ ਵੇਲਸ ਦੀ ਰਾਜਧਾਨੀ ਸਿਡਨੀ ਤੋਂ ਵਿਕਟੋਰੀਆ ਦੀ ਰਾਜਧਾਨੀ ਮੈਲਬਰਨ ਤੱਕ ਦੀ ਉਡਾਣ, ਦੁਨੀਆ ਦੇ ਸਭ ਤੋਂ ਰੁਝੇਵੇ ਰੂਟਾਂ ਵਿਚੋਂ ਇਕ ਹੈ।