ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 4 ਲੋਕਾਂ ਦੀ ਮੌਤ, ਇਕ ਲਾਪਤਾ
Thursday, Aug 01, 2024 - 05:27 PM (IST)
ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਕੇਂਦਰੀ ਪਾਪੂਆ ਸੂਬੇ 'ਚ ਇਕ ਯਾਤਰੀ ਕਿਸ਼ਤੀ ਪਲਟ ਗਈ। ਕਿਸ਼ਤੀ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਲਾਪਤਾ ਹੋ ਗਿਆ। ਸਥਾਨਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਪਾਪੂਆ ਪੁਲਸ ਦੇ ਬੁਲਾਰੇ ਇਗਨੇਸ਼ੀਅਸ ਬੈਨੀ ਪ੍ਰਬੋਵੋ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਖਰਾਬ ਮੌਸਮ ਵਿਚਕਾਰ ਕਿਸ਼ਤੀ ਮਿਮਿਕਾ ਖੇਤਰ ਦੇ ਪੋਰਟ ਅਰਵਾਨਾ ਤੋਂ ਸਥਾਨਕ ਸਮੇੰ ਮੁਤਾਬਕ ਦੁਪਹਿਰ 1 ਵਜੇ ਦੇ ਕਰੀਬ 13 ਲੋਕਾਂ ਨੂੰ ਲੈ ਕੇ ਪੋਟੋਵੈਬਰੂ ਖੇਤਰ ਵੱਲ ਜਾ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ 'ਤੇ ਹਮਲੇ ਦਾ ਮਾਸਟਰਮਾਈਂਡ ਢੇਰ, ਹਮਾਸ ਕਮਾਂਡਰ ਮੁਹੰਮਦ ਡੇਫ ਦੇ ਮੌਤ ਦੀ ਪੁਸ਼ਟੀ
ਉਸਨੇ ਦੱਸਿਆ ਕਿ ਯਾਤਰਾ ਵਿਚਕਾਰ ਕਿਸ਼ਤੀ ਅਚਾਨਕ ਲਹਿਰਾਂ ਦੁਆਰਾ ਪਲਟ ਗਈ। ਪੀੜਤਾਂ ਵਿੱਚ ਕਈ ਸਥਾਨਕ ਕੰਪਨੀ ਦੇ ਕਰਮਚਾਰੀ ਅਤੇ ਸੁਰੱਖਿਆ ਕਰਮੀ ਸ਼ਾਮਲ ਸਨ। ਅੱਠ ਲੋਕ ਬਚਣ ਵਿੱਚ ਕਾਮਯਾਬ ਰਹੇ। ਲਾਪਤਾ ਵਿਅਕਤੀ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹਨ। ਢਿੱਲੇ ਸੁਰੱਖਿਆ ਮਾਪਦੰਡਾਂ ਕਾਰਨ ਲਗਭਗ 17,000 ਟਾਪੂਆਂ ਦੇ ਦੱਖਣ-ਪੂਰਬੀ ਏਸ਼ੀਆਈ ਦੀਪ ਸਮੂਹ, ਇੰਡੋਨੇਸ਼ੀਆ ਵਿੱਚ ਸਮੁੰਦਰੀ ਦੁਰਘਟਨਾਵਾਂ ਆਮ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।