ਜੰਗ ਵਿਚਾਲੇ ਦੁਬਈ ''ਚ ਭਾਰਤੀ ਡਰਾਈਵਰ ਦੀ ਪਲਟੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ!
Saturday, Mar 07, 2026 - 10:04 AM (IST)
ਦੁਬਈ/ਜਲੰਧਰ: ਕਹਿੰਦੇ ਹਨ ਕਿ ਜੇਕਰ ਇਨਸਾਨ ਹਿੰਮਤ ਨਾ ਹਾਰੇ ਤਾਂ ਕਿਸਮਤ ਇੱਕ ਦਿਨ ਜ਼ਰੂਰ ਦਸਤਕ ਦਿੰਦੀ ਹੈ। ਅਜਿਹਾ ਹੀ ਕੁਝ ਵਾਪਰਿਆ ਹੈ ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ਵਿੱਚ ਰਹਿਣ ਵਾਲੇ ਇੱਕ ਭਾਰਤੀ ਡਰਾਈਵਰ ਵਿਭੀਸ਼ ਪੱਲੀਯਾਲੀ ਨਾਲ। ਪਿਛਲੇ 15 ਸਾਲਾਂ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦ ਰਹੇ ਵਿਭੀਸ਼ ਦੀ ਕਿਸਮਤ ਆਖਰਕਾਰ ਚਮਕ ਗਈ ਹੈ ਅਤੇ ਉਸ ਨੇ 'ਬਿਗ ਟਿਕਟ ਅਬੂ ਧਾਬੀ' ਵਿੱਚ 15 ਮਿਲੀਅਨ ਦਿਰਹਾਮ (ਲਗਭਗ 34 ਕਰੋੜ ਰੁਪਏ) ਦਾ ਬੰਪਰ ਜੈਕਪਾਟ ਜਿੱਤ ਲਿਆ ਹੈ।
ਇਹ ਵੀ ਪੜ੍ਹੋ - 'ਮੈਡਮ ਜੀ' ਦਾ ਸ਼ਰਮਨਾਕ ਕਾਰਾ! ਸਕੂਲ 'ਚ ਪੜ੍ਹਾਈ ਦੀ ਜਗ੍ਹਾ ਵਿਦਿਆਰਥੀਆਂ ਤੋਂ ਕਰਵਾਈ ਮਸਾਜ, ਹੋਈ ਵੱਡੀ ਕਾਰਵਾਈ
ਦੋਸਤਾਂ ਦੀ ਜ਼ਿੱਦ ਨੇ ਬਦਲ ਦਿੱਤੀ ਤਕਦੀਰ
ਵਿਭੀਸ਼ ਸ਼ਾਰਜਾਹ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਪਿਕਅੱਪ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ 7 ਫਰਵਰੀ ਨੂੰ ਭਾਰਤ ਆਉਂਦੇ ਸਮੇਂ ਉਸ ਨੇ ਪਹਿਲਾਂ ਹੀ 1000 ਦਿਰਹਾਮ ਦੀ ਟਿਕਟ ਖਰੀਦੀ ਸੀ। ਬਾਅਦ ਵਿੱਚ ਉਸਦੇ ਕਜ਼ਨ ਅਤੇ ਦੋ ਦੋਸਤਾਂ ਨੇ ਉਸਨੂੰ ਇੱਕ ਹੋਰ ਟਿਕਟ ਖਰੀਦਣ ਲਈ ਕਿਹਾ। ਹਾਲਾਂਕਿ ਵਿਭੀਸ਼ ਦਾ ਬਜਟ ਖਤਮ ਹੋ ਚੁੱਕਾ ਸੀ ਪਰ ਦੋਸਤਾਂ ਦੇ ਕਹਿਣ 'ਤੇ ਉਸਨੇ ਆਨਲਾਈਨ ਟਿਕਟ ਖਰੀਦ ਲਈ ਅਤੇ ਇਹੀ ਟਿਕਟ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਨਾਮ ਸਾਬਤ ਹੋਈ।
ਇਹ ਵੀ ਪੜ੍ਹੋ - ਬੈਨ ਹੋਇਆ Social Media, 16 ਸਾਲ ਤਕ ਦੇ ਬੱਚੇ ਨਹੀਂ ਚਲਾ ਸਕਣਗੇ
ਹਿੱਸੇ ਆਉਣਗੇ ਕਰੋੜਾਂ ਰੁਪਏ
ਜੇਤੂ ਰਕਮ ਬਾਰੇ ਜਾਣਕਾਰੀ ਦਿੰਦਿਆਂ ਵਿਭੀਸ਼ ਨੇ ਦੱਸਿਆ ਕਿ ਇਹ ਇਨਾਮ ਉਸ ਨੂੰ ਆਪਣੇ ਤਿੰਨ ਦੋਸਤਾਂ ਨਾਲ ਵੰਡਣਾ ਪਵੇਗਾ। ਇਸ ਮੁਤਾਬਕ ਉਸ ਦੇ ਹਿੱਸੇ ਵਿੱਚ ਲਗਭਗ 4 ਮਿਲੀਅਨ ਦਿਰਹਾਮ (ਕਰੀਬ 9 ਕਰੋੜ ਰੁਪਏ ਤੋਂ ਵੱਧ) ਆਉਣਗੇ। ਜਦੋਂ ਲਾਟਰੀ ਕੰਪਨੀ ਦਾ ਫੋਨ ਆਇਆ ਤਾਂ ਵਿਭੀਸ਼ ਨੂੰ ਲੱਗਾ ਕਿ ਇਹ ਕੋਈ ਆਮ ਪ੍ਰਮੋਸ਼ਨਲ ਕਾਲ ਹੈ ਪਰ ਜੈਕਪਾਟ ਦੀ ਖ਼ਬਰ ਸੁਣ ਕੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਵਿਭੀਸ਼ ਮੁਤਾਬਕ ਉਸ ਦੀ ਪਤਨੀ ਅਕਸਰ ਸ਼ਿਕਾਇਤ ਕਰਦੀ ਸੀ ਕਿ ਉਹ ਹਰ ਮਹੀਨੇ ਲਾਟਰੀ 'ਤੇ ਇੰਨੇ ਪੈਸੇ ਕਿਉਂ ਬਰਬਾਦ ਕਰਦਾ ਹੈ। ਪਰ ਵਿਭੀਸ਼ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ।\
ਇਹ ਵੀ ਪੜ੍ਹੋ - WhatsApp ਚੈਟ ਦੇ ਆਧਾਰ 'ਤੇ ਨਹੀਂ ਮਿਲੇਗਾ ਤਲਾਕ! ਹਾਈ ਕੋਰਟ ਦਾ ਵੱਡਾ ਫੈਸਲਾ
ਹੁਣ ਵਤਨ ਵਾਪਸੀ ਦੀ ਤਿਆਰੀ
15 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਮਿਲੀ ਇਸ ਵੱਡੀ ਜਿੱਤ ਨੇ ਵਿਭੀਸ਼ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਹੁਣ ਉਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਭਾਰਤ ਵਾਪਸ ਆ ਕੇ ਇੱਥੇ ਹੀ ਵੱਸਣਾ ਚਾਹੁੰਦਾ ਹੈ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ। ਹੁਣ ਉਹ ਇਸ ਪੈਸੇ ਨਾਲ ਬੈਂਗਲੁਰੂ ਵਿੱਚ ਪੜ੍ਹ ਰਹੀ ਆਪਣੀ ਧੀ ਵੰਦਨਾ ਦੀ ਉੱਚ ਸਿੱਖਿਆ ਅਤੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ - ਅੰਤਿਮ ਸਸਕਾਰ ਵੇਲੇ ਮਧੂ-ਮੱਖੀਆਂ ਦਾ ਹਮਲਾ, ਲਾਸ਼ ਨੂੰ ਖੇਤ 'ਚ ਛੱਡ ਦੌੜੇ ਰਿਸ਼ਤੇਦਾਰ, 25 ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
