ਸਕੂਲ 'ਚ ਹੋਏ Blast! ਬੱਚਿਆਂ ਸਣੇ ਕਈਆਂ ਦੀ ਗਈ ਜਾਨ

Monday, Oct 14, 2024 - 09:06 AM (IST)

ਸਕੂਲ 'ਚ ਹੋਏ Blast! ਬੱਚਿਆਂ ਸਣੇ ਕਈਆਂ ਦੀ ਗਈ ਜਾਨ

ਗਾਜ਼ਾ ਪੱਟੀ (ਏ.ਪੀ.): ਮੱਧ ਗਾਜ਼ਾ ਵਿਚ ਇਕ ਸਕੂਲ ਵਿਚ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਬੱਚਿਆਂ ਸਣੇ ਘੱਟੋ-ਘੱਟ 20 ਲੋਕ ਮਾਰੇ ਗਏ ਹਨ। ਸਥਾਨਕ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ। ਨੁਸਰਤ ਵਿਚ ਐਤਵਾਰ ਰਾਤ ਨੂੰ ਹੋਏ ਇਸ ਹਮਲੇ ਕਾਰਨ ਕਈ ਧਮਾਕੇ ਹੋਏ, ਜਿਨ੍ਹਾਂ ਵਿਚ ਕਈ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿਚ 2 ਔਰਤਾਂ ਵੀ ਮਾਰੀਆਂ ਗਈਆਂ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਪੜ੍ਹੋ ਪੂਰੀ ਰਿਪੋਰਟ

ਗਾਜ਼ਾ ਵਿਚ ਸਾਲ ਭਰ ਤੋਂ ਜਾਰੀ ਜੰਗ ਵਿਚਾਲੇ ਕਈ ਲੋਕਾਂ ਨੂੰ ਵੱਖ-ਵੱਖ ਥਾਵਾਂ 'ਤੇ ਸ਼ਰਣ ਲੈਣੀ ਪਈ ਹੈ। ਇਸ ਸਕੂਲ ਵਿਚ ਵੀ ਕੁਝ ਫਿਲਸਤੀਨੀਆਂ ਨੇ ਸ਼ਰਣ ਲਈ ਹੋਈ ਸੀ। ਲਾਸ਼ਾਂ ਨੂੰ ਨੁਸਰਤ ਦੇ ਅਲ-ਅਵਦਾ ਹਸਪਤਾਲ ਅਤੇ ਦੀਰ ਅਲ ਬਲਾ ਦੇ ਅਲ-ਅਕਸਾ ਸ਼ਹੀਦ ਹਸਪਤਾਲ ਲਿਜਾਇਆ ਗਿਆ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਦੀ ਬੰਬਬਾਰੀ ਅਤੇ ਗਾਜ਼ਾ 'ਤੇ ਉਸ ਦੇ ਜ਼ਮੀਨੀ ਹਮਲੇ ਵਿਚ 42 ਹਜ਼ਾਰ ਤੋਂ ਵੱਧ ਫਿਲਸਤੀਨੀ ਮਾਰੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News