ਲੰਡਨ 'ਚ ਟਾਵਰ ਹਿਲ ਸਟੇਸ਼ਨ 'ਤੇ ਧਮਾਕਾ, ਕਈ ਜ਼ਖਮੀ

09/26/2017 6:40:03 PM

ਲੰਡਨ— ਲੰਡਨ ਦੇ ਟਾਵਰ ਹਿਲ ਸਟੇਸ਼ਨ 'ਤੇ ਧਮਾਕਾ ਹੋ ਗਿਆ। ਦਰਅਸਲ ਮੋਬਾਈਲ ਦੀ ਬੈਟਰੀ ਫੱਟਣ ਕਾਰਨ ਇਹ ਧਮਾਕਾ ਹੋ ਗਿਆ, ਜਿਸ ਕਾਰਨ 5 ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਮਗਰੋਂ ਤੁਰੰਤ ਸਟੇਸ਼ਨ ਨੂੰ ਖਾਲੀ ਕਰਵਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਇਹ ਸ਼ੱਕੀ ਧਮਾਕਾ ਨਹੀਂ ਸੀ। 

PunjabKesari
ਚਸ਼ਮਦੀਦਾਂ ਦੀ ਮੰਨੀਏ ਤਾਂ ਧਮਾਕਾ ਮੋਬਾਈਲ ਦੀ ਬੈਟਰੀ ਫੱਟਣ ਕਾਰਨ ਹੋਇਆ। ਪੁਲਸ ਦਾ ਕਹਿਣਾ ਹੈ ਕਿ ਇਸ 'ਚ ਕਿਸੇ ਵੀ ਅੱਤਵਾਦੀ ਦੇ ਸ਼ਾਮਲ ਹੋਣ ਦੀ ਸ਼ੰਕਾ ਦੀ ਜਾਣਕਾਰੀ ਨਹੀਂ ਹੈ। ਪੁਲਸ ਮੁਤਾਬਕ ਟਰੇਨ ਪੂਰਬੀ ਲੰਡਨ ਤੋਂ ਈਲਿੰਗ ਬਰੌਡਵੇ ਜਾ ਰਹੀ ਸੀ। ਮੌਕੇ 'ਤੇ ਫਾਇਰ ਬ੍ਰਿਗੇਡ ਅਤੇ ਬਚਾਅ ਟੀਮ ਪਹੁੰਚ ਗਈ ਹੈ। ਇਸ ਘਟਨਾ ਤੋਂ ਤੁਰੰਤ ਬਾਅਦ ਬ੍ਰਿਟਿਸ਼ ਪੁਲਸ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਟਾਵਰ ਹਿਲ ਸਟੇਸ਼ਨ 'ਤੇ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 15 ਸਤੰਬਰ ਨੂੰ ਲੰਡਨ 'ਚ ਅੰਡਰਗਰਾਊਂਡ ਟਰੇਨ 'ਚ ਧਮਾਕਾ ਹੋਇਆ ਸੀ, ਜਿਸ ਵਿਚ 30 ਲੋਕ ਜ਼ਖਮੀ ਹੋ ਗਏ ਸਨ।


Related News