ਤੇਜ਼ ਹਨ੍ਹੇਰੀ ਕਾਰਨ ਮਕਾਨ ਦੀ ਛੱਤ 'ਤੇ ਡਿੱਗਿਆ ਮੋਬਾਈਲ ਟਾਵਰ, ਹੋਇਆ ਵੱਡਾ ਨੁਕਸਾਨ
Thursday, Jun 06, 2024 - 02:58 PM (IST)
ਜਲੰਧਰ (ਅਪਨ)- ਅੰਮ੍ਰਿਤਸਰ ਮੇਨ ਹਾਈਵੇਅ ਦੇ ਸਾਹਮਣੇ ਚੌਗਿੱਟੀ ਖੇਤਰ ਨਾਲ ਲੱਗਦੇ ਮੁਹੱਲਾ ਅਵਤਾਰ ਨਗਰ ਗੁਰੂ ਨਾਨਕ ਪੁਰਾ ਪੂਰਬੀ ਵਿੱਚ ਬੁੱਧਵਾਰ ਦੀ ਸ਼ਾਮ ਤੇਜ਼ ਹਨ੍ਹੇਰੀ ਕਾਰਨ ਮੋਬਾਈਲ ਟਾਵਰ ਨਾਲ ਨਾਲ ਦੇ ਘਰ ਦੀ ਛੱਤ 'ਤੇ ਡਿੱਗ ਗਏ। ਜਿਸ ਕਾਰਨ ਘਰ 'ਤੇ ਪਿਆ ਕਾਫ਼ੀ ਸਾਮਾਨ ਟੁੱਟ ਗਿਆ। ਇੰਨਾ ਹੀ ਨਹੀਂ ਇਸ ਜਗ੍ਹਾ 'ਤੇ ਹੋਰ ਵੀ ਕਈ ਪੁਰਾਣੇ ਟਾਵਰ ਲੱਗੇ ਹੋਏ ਹਨ ਜਿਸ ਦੀ ਅੱਜ ਤੱਕ ਕੋਈ ਮੁਰੰਮਤ ਨਹੀਂ ਕੀਤੀ ਗਈ ਹੈ। ਜੇਕਰ ਹਨ੍ਹੇਰੀ ਫਿਰ ਤੋਂ ਆਵੇ ਤਾਂ ਹੋਰ ਵੀ ਵੱਡਾ ਨੁਕਾਸਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਨਾਬਾਲਗ ਕੁੜੀ ਨੂੰ ਜ਼ਰੂਰੀ ਗੱਲ ਕਰਨ ਬਹਾਨੇ ਕੀਤਾ ਅਗਵਾ, ਬਾਅਦ 'ਚ ਉਹ ਹੋਇਆ, ਜੋ ਸੋਚਿਆ ਵੀ ਨਾ ਸੀ
ਇਲਾਕਾ ਨਿਵਾਸੀਆਂ ਨੇ ਕਿਹਾ ਹੈ ਕਿ ਇਸ ਟਾਵਰ ਨੂੰ ਇਲਾਕੇ ਦੇ ਬਾਹਰ ਲਗਾਇਆ ਜਾਵੇ, ਨਹੀਂ ਤਾਂ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਹੈ, ਇਲਾਕਾ ਨਿਵਾਸੀਆਂ ਨੇ ਟਾਵਰ ਕੰਪਨੀ ਜਾਂ ਮਕਾਨ ਨੂੰ ਇਸ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, ਮਲਸੀਆਂ ਦੇ ਜਸਮੇਰ ਸਿੰਘ ਦੀ ਸੜਕ ਹਾਦਸੇ 'ਚ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8