ਮੋਬਾਇਲ ਟਾਵਰ 'ਤੇ ਚੜ੍ਹਿਆ ਨੌਜਵਾਨ, ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਜ਼ਿੱਦ 'ਤੇ ਅੜਿਆ

Tuesday, Jun 11, 2024 - 12:27 PM (IST)

ਮੋਬਾਇਲ ਟਾਵਰ 'ਤੇ ਚੜ੍ਹਿਆ ਨੌਜਵਾਨ, ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਜ਼ਿੱਦ 'ਤੇ ਅੜਿਆ

ਚੰਡੀਗੜ੍ਹ (ਵਾਰਤਾ)- ਚੰਡੀਗੜ੍ਹ 'ਚ ਇਕ ਨੌਜਵਾਨ ਸੈਕਟਰ 17 ਬੱਸ ਸਟੈਂਡ ਦੇ ਪਿੱਛੇ ਲੱਗੇ ਇਕ ਟਾਵਰ 'ਤੇ ਚੜ੍ਹ ਗਿਆ। ਨੌਜਵਾਨ ਦੇ ਟਾਵਰ 'ਤੇ ਚੜ੍ਹਨ ਦਾ ਪਤਾ ਲੱਗਦੇ ਹੀ ਪੁਲਸ ਪਹੁੰਚ ਗਈ। ਪੁਲਸ ਨੂੰ ਦੇਖ ਨੌਜਵਾਨ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਦੇਵੇਗਾ। ਦਰਅਸਲ ਜਾਇਦਾਦ ਵਿਵਾਦ 'ਚ ਸੁਣਵਾਈ ਨਾ ਹੋਣ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਾਉਣ ਦੀ ਜ਼ਿੱਦ ਨੂੰ ਲੈ ਕੇ ਹਰਿਆਣਾ ਦੇ ਜੀਂਦ ਵਾਸੀ ਇਕ ਨੌਜਵਾਨ ਮੰਗਲਵਾਰ ਨੂੰ ਇੱਥੇ ਸੈਕਟਰ 17 ਕੋਲ ਮੋਬਾਇਲ ਟਾਵਰ 'ਤੇ ਚੜ੍ਹ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ 'ਤੇ ਪਹੁੰਚੀ ਪੁਲਸ ਨੇ ਨੌਜਵਾਨ ਨੂੰ ਹੇਠਾਂ ਉਤਰਨ ਦੀ ਅਪੀਲ ਕੀਤੀ ਪਰ ਉਹ ਹੇਠਾਂ ਉਤਰਨ ਦੀ ਬਜਾਏ ਜਿੱਦ ਕਰਦਾ ਰਿਹਾ ਕਿ ਉਸ ਨੂੰ ਭਗਵੰਤ ਮਾਨ ਨਾਲ ਮਿਲਾਇਆ ਜਾਵੇ।

ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਪੰਜਾਬ ਦੇ ਮਾਨਸਾ 'ਚ ਜਾਇਦਾਦ ਹੈ ਅਤੇ ਉਸ ਦਾ ਵਿਵਾਦ ਚੱਲ ਰਿਹਾ ਹੈ ਅਤੇ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਹੈ। ਪੁਲਸ ਨੇ ਨੇੜੇ-ਤੇੜੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਫਾਇਰ ਵਿਭਾਗ ਅਤੇ ਐਂਬੂਲੈਂਸ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਪੁਲਸ ਨੌਜਵਾਨ ਨੂੰ ਲਗਾਤਾਰ ਅਪੀਲ ਕਰ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News