'...ਮਾਰ ਦਿਆਂਗੇ ਸਾਰੇ ਯਾਤਰੀ', BLA ਨੇ ਚਿੱਠੀ ਜਾਰੀ ਕਰ ਕੇ ਦਿੱਤੀ ਸਿੱਧੀ ਧਮਕੀ
Tuesday, Mar 11, 2025 - 06:38 PM (IST)

ਵੈੱਬ ਡੈਸਕ : ਬਲੋਚ ਲਿਬਰੇਸ਼ਨ ਆਰਮੀ (BLA) ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਬੋਲਾਨ ਖੇਤਰ ਵਿੱਚ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰ ਲਿਆ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਸ ਦੌਰਾਨ 120 ਦੇ ਕਰੀਬ ਯਾਤਰੀਆਂ ਨੂੰ ਬੰਧਕ ਬਣਾਇਆ ਗਿਆ ਹੈ ਪਰ ਹੁਣ ਬੀਐੱਲਏ ਨੇ ਕਿਹਾ ਹੈ ਕਿ ਉਸ ਨੇ 182 ਯਾਤਰੀਆਂ ਨੂੰ ਬੰਧਕ ਬਣਾਇਆ ਹੈ ਤੇ 11 ਫੌਜੀ ਮਾਰੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਫੌਜੀ ਕਾਰਵਾਈ ਕੀਤੀ ਗਈ ਤਾਂ ਸਾਰੇ ਯਾਤਰੀ ਮਾਰ ਦਿੱਤੇ ਜਾਣਗੇ।
ਦੱਖਣੀ ਅਫਰੀਕਾ 'ਚ ਵੱਡਾ ਹਾਦਸਾ! ਬੱਸ ਪਲਟਣ ਕਾਰਨ 12 ਯਾਤਰੀਆਂ ਦੀ ਮੌਤ ਤੇ ਕਈ ਜ਼ਖਮੀ
ਬੀਐੱਲਏ ਵੱਲੋਂ ਜਾਰੀ ਕੀਤੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਦੇ ਲੜਾਕਿਆਂ ਨੇ ਜਾਫਰ ਐਕਸਪ੍ਰੈਸ 'ਤੇ ਕਬਜ਼ਾ ਕਰਨ ਤੋਂ ਬਾਅਦ 182 ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਹੁਣ ਤੱਕ 11 ਪਾਕਿਸਤਾਨੀ ਫੌਜੀ ਮਾਰੇ ਜਾ ਚੁੱਕੇ ਹਨ ਅਤੇ ਇੱਕ ਡਰੋਨ ਵੀ ਮਾਰਿਆ ਗਿਆ ਹੈ। BLA ਲੜਾਕਿਆਂ ਦਾ ਜਾਫਰ ਐਕਸਪ੍ਰੈਸ 'ਤੇ ਪੂਰਾ ਕੰਟਰੋਲ ਹੈ।
ਬੀਐੱਲਏ ਨੇ ਸਪੱਸ਼ਟ ਕੀਤਾ ਹੈ ਕਿ ਬੰਧਕਾਂ ਵਿੱਚ ਪਾਕਿਸਤਾਨੀ ਫੌਜ, ਪੁਲਸ, ਆਈਐੱਸਆਈ ਅਤੇ ਏਟੀਐੱਫ ਦੇ ਸਰਗਰਮ-ਡਿਊਟੀ ਕਰਮਚਾਰੀ ਹਨ, ਜੋ ਸਾਰੇ ਛੁੱਟੀ 'ਤੇ ਯਾਤਰਾ ਕਰ ਰਹੇ ਸਨ। ਨਾਗਰਿਕ ਯਾਤਰੀਆਂ, ਖਾਸ ਤੌਰ 'ਤੇ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਬਲੋਚ ਨਾਗਰਿਕਾਂ ਨੂੰ ਸੁਰੱਖਿਅਤ ਛੱਡ ਦਿੱਤਾ ਗਿਆ ਹੈ ਅਤੇ ਸੁਰੱਖਿਅਤ ਰਸਤਾ ਦਿੱਤਾ ਗਿਆ ਹੈ।
ਪਾਕਿਸਤਾਨ 'ਚ ਬਲੋਚ ਅੱਤਵਾਦੀਆਂ ਨੇ ਟ੍ਰੇਨ ਕੀਤੀ ਹਾਈਜੈਕ! 120 ਯਾਤਰੀ ਬਣਾਏ ਬੰਧਕ, 6 ਫੌਜੀ ਮਾਰੇ (ਵੀਡੀਓ)
ਬੀਐੱਲਏ ਨੇ ਅੱਗੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਫੌਜੀ ਦਖਲ ਜਾਰੀ ਰਿਹਾ ਤਾਂ ਸਾਰੇ ਬੰਧਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਓਪਰੇਸ਼ਨ ਦੀ ਅਗਵਾਈ ਮਜੀਦ ਬ੍ਰਿਗੇਡ, ਐੱਸਟੀਓਐੱਸ, ਫਤਹ ਸਕੁਐਡ, ਅਤੇ ਬੀਐੱਲਏ ਦੀ ਜ਼ੀਰਾਬ ਯੂਨਿਟ ਦੁਆਰਾ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਫੌਜੀ ਕਾਰਵਾਈ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਜਿੱਤ ਤੱਕ ਸੰਘਰਸ਼ ਜਾਰੀ ਰਹੇਗਾ।