ਬਿਚ ਅਤੇ ਮੇਡ ਸ਼ਬਦ ਦਾ ਮਤਲਬ ਔਰਤਾਂ ! ਘਿਰ ਗਿਆ ਆਕਸਫੋਰਡ

Friday, Mar 06, 2020 - 03:25 AM (IST)

ਬਿਚ ਅਤੇ ਮੇਡ ਸ਼ਬਦ ਦਾ ਮਤਲਬ ਔਰਤਾਂ ! ਘਿਰ ਗਿਆ ਆਕਸਫੋਰਡ

ਲੰਡਨ (ਇੰਟ.) – ਕੌਮਾਂਤਰੀ ਮਹਿਲਾ ਦਿਵਸ ਤੋਂ ਕੁਝ ਦਿਨ ਪਹਿਲਾਂ ਆਕਸਫੋਰਡ ਔਰਤਾਂ ਦੇ ਪ੍ਰਤੀ ਰਵੱਈਏ ਸਬੰਧੀ ਆਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ। ਔਰਤਾਂ ਦੀ ਗੱਲ ਕਰਨ ਵਾਲਿਆਂ ਦੇ ਸਮੂਹਾਂ ਨੇ ਮਿਲ ਕੇ ਆਕਸਫੋਰਡ ਯੂਨੀਵਰਸਿਟੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਹੈ, ਜਿਸ ’ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੈਕਸੀਐਸਟ ਅਤੇ ਵੂਮੈਨ ਦੀ ਪਰਿਭਾਸ਼ਾ ਨੂੰ ਬਦਲਿਆ ਜਾਵੇ।

ਮੰਗਲਵਾਰ ਨੂੰ ਵੂਮੈਨਜ਼ ਐਂਡ ਦਿ ਵੂਮੈਨਜ਼ ਇਕਵੈਲਿਟੀ ਪਾਰਟੀ ਦੇ ਨੇਤਾਵਾਂ ਨੇ 12 ਹੋਰਨਾਂ ਨਾਲ ਮਿਲ ਕੇ ਆਕਸਫੋਰਡ ਡਿਕਸ਼ਨਰੀ ’ਚ ਮਹਿਲਾ ਦੇ ਆਪੋਜ਼ਿਟ ਸ਼ਬਦ ਦੇ ਤੌਰ ’ਤੇ ਬਿਚ ਅਤੇ ਮੇਡ ਸ਼ਬਦ ਦੇ ਇਸਤੇਮਾਲ ਦੀ ਨਿੰਦਾ ਕੀਤੀ। ਇਸ ਚਿੱਠੀ ’ਚ ਮੈਨ ਯਾਨੀ ਆਦਮੀ ਜਿਸ ’ਚ ਮਰਦ ਦੀ ਕੁਆਲਿਟੀ ਜਿਵੇਂ ਬਹਾਦਰੀ, ਸਾਹਸ ਅਤੇ ਕਠੋਰਤਾ ਹੋਵੇ, ’ਚ ਲਿਖਿਆ ਹੈ, ‘‘ਉਹ ਵਿਅਕਤੀ, ਜਿਸ ’ਚ ਮਰਦ ਦੀ ਕੁਆਲਿਟੀਜ਼ ਜਿਵੇਂ ਬਹਾਦਰੀ, ਸਾਹਸ ਅਤੇ ਕਠੋਰਤਾ ਹੋਵੇ।’’ ਹੁਣ ਔਰਤਾਂ ਦੀ ਗੱਲ ਕਰਨ ਵਾਲਿਆਂ ਨੇ ਇਕ ਮੁਹਿੰਮ ਛੇੜ ਦਿੱਤੀ ਹੈ ਅਤੇ ਆਕਸਫੋਰਡ ਡਿਕਸ਼ਨਰੀ ਨੂੰ ਕਿਹਾ ਹੈ ਕਿ ਉਹ ਵੂਮੈਨ ਦੀ ਪਰਿਭਾਸ਼ਾ ਬਦਲਣ।

PunjabKesari

32 ਹਜ਼ਾਰ ਲੋਕਾਂ ਨੇ ਸਾਈਨ ਕੀਤੀ ਆਨਲਾਈਨ ਪਟੀਸ਼ਨ

ਹੁਣ ਤੱਕ 32 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਜਿਓਵਾਨਾਰਡੀ ਦੀ ਆਨਲਾਈਨ ਪਟੀਸ਼ਨ ’ਤੇ ਆਪਣੇ ਹਸਤਾਖਰ ਕੀਤੇ ਹਨ। ਇਸ ’ਚ ਕਿਹਾ ਗਿਆ ਹੈ ਕਿ ਆਕਸਫੋਰਡ ਦੀ ਅੰਗਰੇਜ਼ੀ ਡਿਕਸ਼ਨਰੀ ਨੇ ਵੂਮੈਨ ਦੀ ਪਰਿਭਾਸ਼ਿਤ ਕਰਨ ਲਈ ਇਹ ਉਦਾਹਰਣਾਂ ਦਿੱਤੀਆਂ ਹਨ। ‘‘ਮਾਸੂਮ ਔਰਤ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਮੈਂ ਘਰ ਆਵਾਂ ਤੁਸੀਂ ਘਰ ਰਹਿਣਾ।’’

ਕੀ ਕਿਹਾ ਚਿੱਠੀ ’ਚ

ਚਿੱਠੀ ’ਚ ਕਿਹਾ ਗਿਆ ਹੈ,‘‘ਇਸ ਤਰ੍ਹਾਂ ਦੀ ਪਰਿਭਾਸ਼ਾ ਨਾਲ ਔਰਤਾਂ ਨੂੰ ਠੇਸ ਪਹੁੰਚੇਗੀ। ਇਹ ਆਪੋਜ਼ਿਟ ਅਤੇ ਉਦਾਹਰਣ ਬਿਨਾਂ ਕਿਸੇ ਸੰਦਰਭ ਤੋਂ ਦਿੱਤੇ ਗਏ ਹਨ ਅਤੇ ਔਰਤਾਂ ਦੀ ਇਕ ਨੈਗੇਟਿਵ ਤਸਵੀਰ ਪੇਸ਼ ਕਰਦੇ ਹਨ ਅਤੇ ਮਰਦ ਨੂੰ ਕੇਂਦਰ ’ਚ ਰੱਖ ਰਹੇ ਹਨ। ਇਹ ਖਤਰਨਾਕ ਹੈ ਕਿਉਂਕਿ ਇਹ ਲੋਕਾਂ ਦੀ ਸੋਚ ਤੈਅ ਕਰਦੀ ਹੈ ਕਿ ਅਤੇ ਜਿਸ ਗਲਤ ਤਰ੍ਹਾਂ ਨਾਲ ਔਰਤਾਂ ਨੂੰ ਟ੍ਰੀਟ ਕੀਤਾ ਜਾਂਦਾ ਹੈ, ਉਸ ਨੂੰ ਬੜਾਵਾ ਦਿੰਦੀ ਹੈ।’’ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਕਿਵੇਂ ਡਿਕਸ਼ਨਰੀ ਦੀ ਪਰਿਭਾਸ਼ਾ ਬਦਲਣ ਨਾਲ ਲਿੰਗਾਤਮਕ ਸਮਾਨਤਾ ’ਤੇ ਇਕ ਵੱਡਾ ਅਸਰ ਦੇਖਿਆ ਜਾ ਸਕਦਾ ਹੈ। ਇਸ ’ਚ ਇਹ ਵੀ ਲਿਖਿਆ ਹੈ ਕਿ ਇਸ ਕਾਰਣ ਔਰਤਾਂ ’ਤੇ ਆਏ ਦਿਨ ਹੋਣ ਵਾਲਾ ਲਿੰਗਭੇਦ ਜਾਂ ਪੁਰਸ਼ਵਾਦ ਤਾਂ ਘੱਟ ਹੀ ਹੋਵੇਗਾ, ਪਰ ਇਹ ਇਕ ਚੰਗੀ ਸ਼ੁਰੂਆਤ ਜ਼ਰੂਰ ਹੋਵੇਗੀ।

PunjabKesari

ਬਦਲਣੀ ਪਈ ਵੂਮੈਨ ਅਤੇ ਸੈਕਸੀਐਸਟ ਦੀ ਪਰਿਭਾਸ਼ਾ

ਆਕਸਫੋਰਡ ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਪ੍ਰੈੱਸ ਕਾਨਫਰੰਸ ਰਾਹੀਂ ਸਪੱਸ਼ਟ ਕੀਤਾ ਹੈ ਕਿ ਵੂਮੈਨ ਅਤੇ ਸੈਕਸੀਐਸਟ ਦੀ ਪਰਿਭਾਸ਼ਾ ’ਚ ਬਦਲਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੂਮੈਨ ਦੀ ਪਰਿਭਾਸ਼ਾ ਦੱਸਣ ਲਈ ਇਸਤੇਮਾਲ ਕੀਤੀਆਂ ਗਈਆਂ ਉਦਾਹਰਣਾਂ ਵੀ ਵਧਾਈਆਂ ਹਨ। \


author

Khushdeep Jassi

Content Editor

Related News