ਜਨਮਦਿਨ ਸਪੈਸ਼ਲ : ਡੋਨਾਲਡ ਟਰੰਪ ਨੂੰ ਆਮ ਤੌਰ ''ਤੇ ਹੱਥ ਮਿਲਾਉਣਾ ਨਹੀਂ ਹੈ ਪਸੰਦ

Saturday, Jun 15, 2019 - 02:24 AM (IST)

ਜਨਮਦਿਨ ਸਪੈਸ਼ਲ : ਡੋਨਾਲਡ ਟਰੰਪ ਨੂੰ ਆਮ ਤੌਰ ''ਤੇ ਹੱਥ ਮਿਲਾਉਣਾ ਨਹੀਂ ਹੈ ਪਸੰਦ

ਵਾਸ਼ਿੰਗਟਨ - ਅਮਰੀਕਾ ਦੇ 45ਵੇਂ ਰਾਸ਼ਟਰਪਤੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਦਾ 14 ਜੂਨ ਨੂੰ ਜਨਮਦਿਨ ਹੈ। ਡੋਨਾਲਡ ਟਰੰਪ ਆਪਣੇ ਬੇਬਾਕ ਬਿਆਨਾਂ ਕਾਰਨ ਦੋਸਤ ਤੋਂ ਜ਼ਿਆਦਾ ਦੁਸ਼ਮਣ ਬਣਾਉਣ ਲਈ ਮਸ਼ਹੂਰ ਹਨ। ਡੋਨਾਲਡ ਟਰੰਪ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਆਮ ਤੌਰ 'ਤੇ ਹੱਥ ਮਿਲਾਉਣਾ ਪਸੰਦ ਨਹੀਂ ਹੈ। ਹਾਲਾਂਕਿ ਜਦੋਂ ਉਹ ਇਸ ਦੇ ਲਈ ਮਜ਼ਬੂਰ ਹੁੰਦੇ ਹਨ ਤਾਂ ਆਪਣੀ ਅਨੋਖੀ ਆਦਤ ਦੇ ਤਹਿਤ ਸਾਹਮਣੇ ਵਾਲੇ ਸ਼ਖਸ ਦਾ ਹੱਥ ਫੱੜ ਕੇ ਆਪਣੇ ਵੱਲ ਖਿੱਚਦੇ ਹਨ। ਜਨਮਦਿਨ ਮੌਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਜਿਹੇ ਹੀ ਪਹਿਲੂਆਂ 'ਤੇ ਚਾਨਣਾ ਪਾਵਾਂਗੇ।

ਰੀਅਲ ਅਸਟੇਟ ਕਾਰੋਬਾਰੀ ਅਤੇ ਟੀ. ਵੀ. ਪ੍ਰੇਜੈਂਟਰ
14 ਜੂਨ, 1946 ਨੂੰ ਡੋਨਾਲਡ ਟਰੰਪ ਦਾ ਜਨਮ ਰਈਸ ਪਰਿਵਾਰ 'ਚ ਹੋਇਆ। ਪਿਤਾ ਰੀਅਲ ਅਸਟੇਟ ਕਾਰੋਬਾਰੀ ਸਨ। ਬਾਅਦ 'ਚ ਇਸ ਕਰੀਅਰ ਨੂੰ ਟਰੰਪ ਨੇ ਵੀ ਅਪਣਾਇਆ ਅਤੇ ਸਫਲਤਾ ਦਾ ਕੀਰਤੀਮਾਨ ਸਥਾਪਿਤ ਕਰਦੇ ਹੋਏ ਟਰੰਪ ਪਰਿਵਾਰ ਦੇ ਕਾਰੋਬਾਰ ਨੂੰ 400 ਕਰੋੜ ਡਾਲਰ ਦੇ ਪੱਧਰ ਤੱਕ ਪਹੁੰਚਾਇਆ। ਡੋਨਾਲਡ ਟਰੰਪ ਨੇ ਆਪਣੇ ਸਰਨੇਮ (ਗੋਤ) ਤੋਂ ਕਈ ਕੈਸੀਨੋ, ਗੋਲਫ ਕੋਰਸ, ਹੋਟਲ ਬਣਵਾਏ ਹਨ। ਅਜਿਹੀ ਹੀ ਇਕ ਬਿਲਡਿੰਗ ਹੈ ਟਰੰਪ ਤਾਜ ਮਹਿਲ। ਇਹ ਨਿਊਜਰਸੀ ਸਥਿਤ ਇਕ ਕੈਸੀਨੋ ਹੈ। ਉਹ ਟੀ. ਵੀ. ਪ੍ਰੇਜੈਂਟਰ ਵੀ ਰਹੇ ਹਨ ਅਤੇ 2004-2015 ਤੱਕ ਏ. ਬੀ. ਸੀ. ਰਿਆਲਿਟੀ ਸ਼ੋਅ ਹੋਸਟ ਕਰ ਚੁੱਕੇ ਹਨ।

ਹੇਅਰਸਟਾਈਲ ਦੀ ਚਰਚਾ
ਡੋਨਾਲਡ ਟਰੰਪ ਦੇ ਖਾਸ ਕਿਸਮ ਦੇ ਹੇਅਰਸਟਾਈਲ ਦੀ ਅਕਸਰ ਚਰਚਾ ਹੁੰਦੀ ਹੈ। ਇਸ ਦੇ ਬਾਰੇ 'ਚ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਉਹ ਸੋਕਰ ਚੁੱਕਦੇ ਹਨ ਤਾਂ ਉਨ੍ਹਾਂ ਦੇ ਵਾਲ ਉਂਝ ਨਹੀਂ ਦਿੱਖਦੇ ਜਿਸ ਤਰ੍ਹਾਂ ਦੀਆਂ ਤਸਵੀਰਾਂ 'ਚ ਉਹ ਦਿਖਾਈ ਦਿੰਦੇ ਹਨ। ਉਨ੍ਹਾਂ ਮੁਤਾਬਕ ਉਹ ਇਹ ਆਪਣੇ ਵਾਲਾਂ ਨੂੰ ਹੇਅਰਡ੍ਰਾਈਰ ਦੀ ਮਦਦ ਨਾਲ ਅੱਗੇ ਲਿਆਉਂਦੇ ਹਨ ਅਤੇ ਫਿਰ ਪਿੱਛੇ ਲੈ ਕੇ ਉਸ ਨੂੰ ਸਵਾਰਦੇ ਹਨ।

3 ਵਿਆਹ
ਡੋਨਾਲਡ ਟਰੰਪ ਨੇ 3 ਵਿਆਹ ਕੀਤੇ ਹਨ। ਉਸ ਦੀ ਪਹਿਲੀ ਪਤਨੀ ਇਵਾਨਾ ਓਲਿੰਪਕ ਦੀ ਖਿਡਾਰਨ ਰਹੀ ਹੈ। 1972 ਵਿੰਟਰ ਓਲਿੰਪਕ 'ਚ ਚੈਕੋਸਲੋਵਾਕ ਸਕਾਈ ਟੀਮ ਦੀ ਉਹ ਮੈਂਬਰ ਰਹੀ ਹੈ। ਉਸ ਸਾਲ ਡੋਨਾਲਡ ਟਰੰਪ ਨਾਲ ਉਨ੍ਹਾਂ ਦਾ ਵਿਆਹ ਹੋਇਆ। 1992 'ਚ ਤਲਾਕ ਹੋ ਗਿਆ। ਟਰੰਪ ਦੀ ਪਹਿਲੀ ਪਤਨੀ ਤੋਂ 3 ਅਤੇ ਦੂਜੀ ਪਤਨੀ ਅਤੇ ਤੀਜੀ ਪਤਨੀ ਤੋਂ 1-1 ਬੱਚਾ ਹੈ।

ਖਰਾਬ ਦੌਰ
ਬਿਜ਼ਨੈੱਸ 'ਚ ਸਫਲਤਾ ਦਾ ਲੋਹਾ ਮੰਨੇ ਜਾਣ ਵਾਲੇ ਡੋਨਾਲਡ ਟਰੰਪ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ 1990 'ਚ ਉਹ ਕੰਗਾਲ ਹੋਣ ਦੀ ਕਗਾਰ ਤੱਕ ਪਹੁੰਚ ਗਏ ਸਨ। ਉਸ ਤੋਂ ਉਬਰਨ ਲਈ ਉਨ੍ਹਾਂ ਨੂੰ ਕਈ ਜਾਇਦਾਦਾਂ ਵੇਚਣੀਆਂ ਪਈਆਂ। ਉਨ੍ਹਾਂ ਮੁਤਾਬਕ ਉਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖਰਾਬ ਦੌਰ ਸੀ।

ਟਰੰਪ ਟਾਵਰ
ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਆਪਣੀ 90 ਮੰਜ਼ਿਲਾ ਟਰੰਪ ਟਾਵਰ 'ਚ ਰਹਿੰਦੇ ਸਨ। ਇਹ ਅਮਰੀਕਾ ਦੀ ਸਭ ਤੋਂ ਮਹਿੰਗੀ ਰਿਹਾਇਸ਼ੀ ਜਾਇਦਾਦ ਮੰਨੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਟਰੰਪ ਟਾਵਰ 'ਚ ਵੀ ਰਹਿਣ ਦੀ ਇੱਛਾ ਵਿਅਕਤ ਕੀਤੀ ਸੀ ਪਰ ਸੁਰੱਖਿਆ ਕਾਰਨਾਂ ਨਾਲ ਆਖਿਰਕਾਰ ਉਨ੍ਹਾਂ ਨੂੰ ਵ੍ਹਾਈਟ ਹਾਊਸ 'ਚ ਰਹਿਣ ਲਈ ਜਾਣਾ ਪਿਆ। ਡੋਨਾਲਡ ਟਰੰਪ ਸ਼ਰਾਬ ਅਤੇ ਸਿਗਰੇਟ ਤੋਂ ਹਮੇਸ਼ਾ ਦੂਰ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਭਰਾ ਫ੍ਰੇਡ ਦੀ ਬੇਹੱਦ ਸ਼ਰਾਬ ਪੀਣ ਕਾਰਨ ਹੀ ਮੌਤ ਹੋ ਗਈ ਸੀ।


author

Khushdeep Jassi

Content Editor

Related News