ਹੁਣ ਕੈਨੇਡਾ ਵਾਸੀਆਂ ਨੂੰ ਹਸਾਉਣਗੇ ਬੀਨੂ ਢਿੱਲੋਂ ਤੇ ਜਸਵਿੰਦਰ ਭੱਲਾ, ਭੱਟੀ ਪ੍ਰੋਡਕਸ਼ਨ ਲੈ ਕੇ ਆ ਰਹੀ ਕਾਮੇਡੀ ਸ਼ੋਅ

Tuesday, Aug 02, 2022 - 09:40 PM (IST)

ਹੁਣ ਕੈਨੇਡਾ ਵਾਸੀਆਂ ਨੂੰ ਹਸਾਉਣਗੇ ਬੀਨੂ ਢਿੱਲੋਂ ਤੇ ਜਸਵਿੰਦਰ ਭੱਲਾ, ਭੱਟੀ ਪ੍ਰੋਡਕਸ਼ਨ ਲੈ ਕੇ ਆ ਰਹੀ ਕਾਮੇਡੀ ਸ਼ੋਅ

ਟੋਰਾਂਟੋ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ 2 ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂ ਢਿੱਲੋਂ ਤੇ ਜਸਵਿੰਦਰ ਭੱਲਾ ਨਵਾਂ ਕਾਮੇਡੀ ਸ਼ੋਅ 'ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ' ਕਰਨ ਜਾ ਰਹੇ ਹਨ। ਅਗਸਤ ਦੇ ਪਹਿਲੇ ਹਫ਼ਤੇ ਇਸ ਕਾਮੇਡੀ ਸ਼ੋਅ ਦੀ ਸ਼ੁਰੂਆਤ 6 ਅਗਸਤ ਨੂੰ ਭੱਟੀ ਪ੍ਰੋਡਕਸ਼ਨ ਵੱਲੋਂ ਕੀਤੀ ਜਾ ਰਹੀ ਹੈ। ਸ਼ੋਅ ਦੀ ਪ੍ਰਬੰਧਕ ਸੰਦੀਪ ਭੱਟੀ ਨੇ ਦੱਸਿਆ ਕਿ 6 ਅਗਸਤ ਨੂੰ ਪਹਿਲਾ ਸ਼ੋਅ ਪੈਰਾਮਾਊਂਟ ਫਾਈਨ ਫੂਡ ਸੈਂਟਰ ਵਿਖੋ ਹੋਣ ਜਾ ਰਿਹਾ ਹੈ।

PunjabKesari

13 ਅਗਸਤ ਨੂੰ ਜੇਕਰ ਕੋਈ ਵੀ ਇਸ ਸ਼ੋਅ ਦੀ ਟਿਕਟ ਦੀ ਟੀ.ਬੀ.ਡੀ. ਬੁਕਿੰਗ ਕਰਵਾਉਣਾ ਚਾਹੁੰਦਾ ਹੈ ਅਤੇ ਜੇਕਰ ਪੂਰੇ ਕੈਨੇਡਾ 'ਚ ਆਪਣੇ ਪੱਧਰ 'ਤੇ ਇਸ ਸ਼ੋਅ ਨੂੰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸੰਦੀਪ ਭੱਟੀ ਨਾਲ ਸੰਪਰਕ ਕਰ ਸਕਦਾ ਹੈ। ਦੱਸਣਯੋਗ ਹੈ ਕਿ ਕੈਨੇਡਾ 'ਚ ਕੋਰੋਨਾ ਕਾਲ ਤੋਂ ਬਾਅਦ ਫਿਰ ਰੌਣਕਾਂ ਲਾਉਣ ਲਈ ਬੀਨੂ ਢਿੱਲੋਂ ਤੇ ਜਸਵਿੰਦਰ ਭੱਲਾ ਇਹ ਕਾਮੇਡੀ ਸ਼ੋਅ ਕਰ ਰਹੇ ਹਨ ਤੇ ਕੋਰੋਨਾ ਤੋਂ ਬਾਅਦ ਲੋਕਾਂ ਨੂੰ ਮੁੜ ਅਜਿਹਾ ਪ੍ਰੋਗਰਾਮ ਦੇਖਣ ਨੂੰ ਮਿਲੇਗਾ।


author

Mukesh

Content Editor

Related News