ਤਲਾਕ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਬਿਲ ਗੇਟਸ, ਪਾਈ ਸੀ ਵਿਆਹ ਦੀ ਅੰਗੂਠੀ

Monday, May 24, 2021 - 05:43 PM (IST)

ਤਲਾਕ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਬਿਲ ਗੇਟਸ, ਪਾਈ ਸੀ ਵਿਆਹ ਦੀ ਅੰਗੂਠੀ

 ਇੰਟਰਨੈਸ਼ਨਲ ਡੈਸਕ : ਅਰਬਪਤੀ ਬਿਲ ਗੇਟਸ ਆਪਣੀ ਪਤਨੀ ਮੇਲਿੰਡਾ ਗੇਟਸ ਨਾਲ ਤਲਾਕ ਲੈਣ ਤੋਂ ਬਾਅਦ ਜਨਤਕ ਤੌਰ ’ਤੇ ਪਹਿਲੀ ਵਾਰ ਲੋਕਾਂ ਦੇ ਨਜ਼ਰੀਂ ਪਏ। ਆਪਣੇ 27 ਸਾਲ ਦੇ ਵਿਆਹ ਸਬੰਧਾਂ ਨੂੰ ਮੇਲਿੰਡਾ ਗੇਟਸ ਤੇ ਬਿਲ ਗੇਟਸ ਨੇ ਤਲਾਕ ਨਾਲ ਖਤਮ ਕਰਨ ਦਾ ਐਲਾਨ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਤਲਾਕ ਤੋਂ ਬਾਅਦ ਬਿਲ ਗੇਟਸ ਨੂੰ ਮੈਨਹੱਟਨ ਦੇ ਵੈਸਟ ਵਿਲੇਜ ’ਚ ਗ੍ਰੀਨਵਿਚ ਹੋਟਲ ’ਚੋਂ ਬਾਹਰ ਨਿਕਲਦਿਆਂ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਬਿਲ ਗੇਟਸ ਹੋਟਲ ’ਚ ਆਪਣੀ ਧੀ ਕੋੲਬੇ ਤੇ ਉਸ ਦੇ ਪ੍ਰੇਮੀ ਚੇਜ ਫਿਲਨ ਨਾਲ ਹੋਟਲ ’ਚ ਆਏ ਸਨ। ਉਨ੍ਹਾਂ ਨੇ ਗ੍ਰੇਅ ਰੰਗ ਦੀ ਪੋਲੋ ਸ਼ਰਟ, ਨੇਵੀ ਪੈਂਟ ਤੇ ਕਾਲੇ ਰੰਗ ਦੇ ਜੁੱਤੇ ਪਾਏ ਹੋਏ ਸਨ। ਬਿਲ ਗੇਟਸ ਨੇ ਮਾਸਕ ਵੀ ਲਾਇਆ ਹੋਇਆ ਸੀ। ਉਨ੍ਹਾਂ ਦੇ ਹੱਥ ’ਚ ਵਿਆਹ ਵਾਲੀ ਅੰਗੂਠੀ ਵੀ ਸੀ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗੇਟਸ, ਕੋੲਬੇ ਤੇ ਫਿਲਨ ਨੂੰ ਨਿਊਜਰਸੀ ਦੇ ਨੇਵਾਰਕ ਹਵਾਈ ਅੱਡੇ ’ਤੇ ਇਕ ਨਿੱਜੀ ਜੈੱਟ ’ਚੋਂ ਉਤਰਦਿਆਂ ਵੀ ਦੇਖਿਆ ਗਿਆ ਸੀ। ਮੇਲਿੰਡਾ ਤੇ ਬਿਲ ਗੇਟਸ ਵੱਲੋਂ ਤਲਾਕ ਦਾ ਐਲਾਨ ਕਰਨ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸੇ ਲਾਏ ਜਾ ਰਹੇ ਹਨ। ਕਈ ਰਿਪੋਰਟਾਂ ’ਚ ਇਹ ਗੱਲਾਂ ਵੀ ਕਹੀਆਂ ਗਈਆਂ ਕਿ ਇਸ ਤਲਾਕ ਦੀ ਵਜ੍ਹਾ ਹੋਰ ਔਰਤਾਂ ਦੇ ਨਾਲ ਸਬੰਧ ਹੋਣਾ ਹੈ। ਦੱਸ ਦੇਈਏ ਕਿ ਇਕ ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਬਿਲ ਗੇਟਸ ਦੇ ਆਪਣੀ ਦਫਤਰ ਦੀ ਮਹਿਲਾ ਕਰਮਚਾਰੀ ਨਾਲ ਹੀ ਦੋਸਤਾਨਾ ਸਬੰਧ ਸਨ। ਮੇਲਿੰਡਾ ਗੇਟਸ ਆਪਣੇ ਤਿੰਨਾਂ ਬੱਚਿਆਂ ਨੂੰ ਲੈ ਕੇ ਕੁਝ ਦਿਨਾਂ ਲਈ ਕੈਰੇਬੀਅਨ ਆਈਲੈਂਡ ’ਤੇ ਚਲੀ ਗਈ ਸੀ। ਉਸ ਨੇ ਅਜਿਹਾ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੀਤਾ ਸੀ। 


author

Manoj

Content Editor

Related News