Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Wednesday, Jun 10, 2026 - 04:43 PM (IST)

Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਲੰਧਰ (ਵੈੱਬ ਡੈਸਕ)- ਇਟਲੀ ਸਰਕਾਰ ਵੱਲੋਂ Workplace Health & Safety ਨੂੰ ਹੋਰ ਮਜ਼ਬੂਤ ਬਣਾਉਣ ਲਈ ਨਵਾਂ "Accordo Stato-Regioni 2025" ਲਾਗੂ ਕੀਤਾ ਗਿਆ ਹੈ। ਇਹ ਨਵਾਂ ਸਮਝੌਤਾ ਕੰਪਨੀਆਂ ਦੇ ਮਾਲਕਾਂ, Managers, Supervisors (Preposti) ਅਤੇ Workers ਲਈ Safety Training ਨੂੰ ਪਹਿਲਾਂ ਨਾਲੋਂ ਵੱਧ ਸਖ਼ਤ, ਸਪੱਸ਼ਟ ਅਤੇ ਲਾਜ਼ਮੀ ਬਣਾਉਂਦਾ ਹੈ। ਜੇ ਤੁਸੀਂ ਇਟਲੀ 'ਚ ਆਪਣਾ ਕਾਰੋਬਾਰ ਚਲਾਉਂਦੇ ਹੋ, ਕੰਪਨੀ ਦੇ ਮਾਲਕ ਹੋ ਜਾਂ Workers ਰੱਖਦੇ ਹੋ ਤਾਂ ਇਹ ਨਵੇਂ ਨਿਯਮ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ।


ਦਰਅਸਲ ਇੰਡੀਅਨ ਕਮਿਊਨਿਟੀ ਲਈ ਸਭ ਤੋਂ ਵੱਡੀ ਚੁਣੌਤੀ ਭਾਸ਼ਾ ਦੀ ਰੁਕਾਵਟ ਹੈ। ਬਹੁਤ ਸਾਰੇ ਕੰਪਨੀ ਦੇ ਮਾਲਕ ਅਤੇ ਕਰਮਚਾਰੀ ਰੋਜ਼ਾਨਾ ਕੰਮ ਲਈ Italian ਸਮਝ ਲੈਂਦੇ ਹਨ ਪਰ ਸੇਫ਼ਟੀ ਟ੍ਰੇਨਿੰਗ ਦੌਰਾਨ ਵਰਤੇ ਜਾਣ ਵਾਲੇ Technical Terms, Legal Concepts ਅਤੇ Safety Procedures ਨੂੰ ਪੂਰੀ ਤਰ੍ਹਾਂ ਸਮਝਣਾ ਅਕਸਰ ਮੁਸ਼ਕਲ ਹੁੰਦਾ ਹੈ। ਇਸ ਕਾਰਨ ਕਈ ਲੋਕ ਆਪਣੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਕਾਨੂੰਨੀ ਲੋੜਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਇਸੇ ਲੋੜ ਨੂੰ ਧਿਆਨ 'ਚ ਰੱਖਦੇ ਹੋਏ  ਮਲਕੀਤ ਸਿੰਘ ਨੀਟਾ, ਵਰਕ ਪਲੇਸ ਹੈਲਥ ਅਤੇ ਸੇਫ਼ਟੀ ਟ੍ਰੇਨਰ ਵਜੋਂ ਪੰਜਾਬੀ ਭਾਸ਼ਾ ਵਿਚ ਸੁਰੱਖਿਆ ਟ੍ਰੇਨਿੰਗ ਪ੍ਰਦਾਨ ਕਰਦੇ ਹਨ ਤਾਂ ਜੋ ਸਾਡੀ ਇੰਡੀਅਨ ਕਮਿਊਨਿਟੀ ਦੇ ਕੰਪਨੀ ਮਾਲਕ ਅਤੇ Workers Italian Law, Safety Procedures ਅਤੇ ਆਪਣੀਆਂ Legal Responsibilities ਨੂੰ ਆਸਾਨੀ ਨਾਲ ਅਤੇ ਸਪਸ਼ਟ ਤੌਰ 'ਤੇ ਸਮਝ ਸਕਣ। ਇਸ ਦੌਰਾਨ ਵਧੇਰੇ ਜਾਣਕਾਰੀ ਲਈ +91 74048 19348, +39 3279844435 ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ ਸੁੰਨ, ਐਡਵਾਈਜ਼ਰੀ ਜਾਰੀ

PunjabKesari

ਪੰਜਾਬੀ ਭਾਸ਼ਾ 'ਚ ਟ੍ਰੇਨਿੰਗ ਉਪਲੱਬਧ ਹੋਣ ਨਾਲ ਟ੍ਰੇਨਿੰਗ ਨੂੰ ਸਮਝਣਾ ਆਸਾਨ ਬਣਦਾ ਹੈ, ਸੁਰੱਖਿਆ ਜਾਗਰੂਕਤਾ ਵਧਦੀ ਹੈ,  ਵਰਕਪਲੇਸ ਹਾਦਸੇ ਘਟਦੇ ਹਨ, Company Compliance ਮਜ਼ਬੂਤ ਹੁੰਦੀ ਹੈ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਸਮਝਣਾ ਵੀ ਬਹੁਤ ਸੌਖਾ ਹੋ ਜਾਂਦਾ ਹੈ। ਇਹ ਸਿਰਫ਼ ਇਕ ਟ੍ਰੇਨਿੰਗ ਨਹੀਂ ਸਗੋਂ ਆਪਣੇ ਕਾਰੋਬਾਰ ਆਪਣੇ ਕਰਮਚਾਰੀ ਅਤੇ ਆਪਣੇ ਭਵਿੱਖ ਦੀ ਸੁਰੱਖਿਆ 'ਚ ਇਕ ਮਹੱਤਵਪੂਰਨ ਨਿਵੇਸ਼ ਹੈ।

ਮਲਕੀਤ ਸਿੰਘ ਨੀਟਾ ਦੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਕੰਮਕਾਜ ਵਾਲੀਆਂ ਥਾਵਾਂ 'ਤੇ ਵੱਧ ਰਹੇ ਹਾਦਸਿਆਂ ਅਤੇ ਮੌਤਾਂ ਨੂੰ ਵੇਖਦੇ ਹੋਏ ਇਟਲੀ ਸਰਕਾਰ ਨੇ ਹੈਲਥ ਅਤੇ ਸੁਰੱਖਿਆ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਹਨ। ਹੁਣ ਸਿਰਫ਼ ਕਾਗਜ਼ਾਂ ਉੱਤੇ Compliance ਵਿਖਾਉਣਾ ਕਾਫ਼ੀ ਨਹੀਂ ਹੋਵੇਗਾ ਸਗੋਂ Authorities ਇਹ ਵੀ ਜਾਂਚ ਸਕਣਗੀਆਂ ਕਿ Workers ਅਤੇ Management ਅਸਲ ਕੰਮ ਵਾਲੀ ਥਾਂ 'ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਨਵੇਂ ਨਿਯਮਾਂ ਮੁਤਾਬਕ ਹੁਣ ਹਰ ਕੰਪਨੀ ਦੇ ਮਾਲਕ ਲਈ ਸੁਰੱਖਿਆ ਟ੍ਰੇਨਿੰਗ ਲਾਜ਼ਮੀ ਹੋਵੇਗੀ। ਕੰਪਨੀ ਦੇ ਮਾਲਕ ਵਾਸਤੇ 3 ਨਵੇਂ course ਲਾਗੂ ਕੀਤੇ ਗਏ ਹਨ, ਜੋ ਅੱਜ ਤੋਂ ਪਹਿਲਾ ਨਹੀਂ ਸਨ । ਮੈਨੇਜਰਸ ਅਤੇ ਕੰਪਨੀ ਮਾਲਕਾਂ ਨੂੰ ਜੋਖਮ ਮੁਲਾਂਕਣ, ਸੁਰੱਖਿਆ ਪ੍ਰਬੰਧਨ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਬਾਰੇ ਖ਼ਾਸ ਟ੍ਰੇਨਿੰਗ ਲੈਣੀ ਪਵੇਗੀ।

PunjabKesari

ਇਹ ਵੀ ਪੜ੍ਹੋ: ਪੰਜਾਬ: ਕਤਲ ਕਰਕੇ ਬਿਆਸ ਦਰਿਆ 'ਚ ਸੁੱਟੀ ਨੌਜਵਾਨ ਦੀ ਲਾਸ਼ ਹੋਈ ਬਰਾਮਦ! ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉੱਚ-ਜੋਖਮ ਵਾਲੇ ਕੰਮ ਕਰਨ ਵਾਲੇ ਵਰਕਰਾਂ ਲਈ ਵੀ ਨਵੇਂ ਲੋੜਾਂ ਲਾਗੂ ਹੋਣਗੀਆਂ। ਸੀਮਤ ਥਾਂਵਾਂ 'ਚ ਕੰਮ ਕਰਨ ਵਾਲੇ, ਮਸ਼ੀਨਰੀ ਚਲਾਉਣ ਵਾਲੇ ਜਾਂ ਲਿਫਟਿੰਗ ਉਪਕਰਨ ਵਰਤਣ ਵਾਲੇ ਵਰਕਰਾਂ ਲਈ ਪ੍ਰੈਕਟੀਕਲ ਟ੍ਰੇਨਿੰਗ ਅਤੇ Specific Qualification ਲਾਜ਼ਮੀ ਹੋਵੇਗੀ। ਹੁਣ ਸਿਰਫ਼ ਸਰਟੀਫਿਕੇਟ ਲੈਣਾ ਹੀ ਕਾਫ਼ੀ ਨਹੀਂ ਰਹੇਗਾ, ਸਗੋਂ ਟ੍ਰੇਨਿੰਗ ਦੀ ਅਸਲ ਪ੍ਰਭਾਵਸ਼ੀਲਤਾ ਅਤੇ ਕੰਮ ਵਾਲੀ ਜਗ੍ਹਾ ਉੱਤੇ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਨੂੰ ਵੀ ਜਾਂਚਿਆ ਜਾਵੇਗਾ।

PunjabKesari

ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜੇਕਰ ਜਾਂਚ ਦੌਰਾਨ ਇਹ ਪਤਾ ਲੱਗਦਾ ਹੈ ਕਿ ਲੋੜੀਂਦੀ ਟ੍ਰੇਨਿੰਗ ਨਹੀਂ ਕੀਤੀ ਗਈ ਜਾਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਤਾਂ ਕੰਪਨੀ ਨੂੰ ਭਾਰੀ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਗੰਭੀਰ ਮਾਮਲਿਆਂ 'ਚ ਕਾਰੋਬਾਰ ਜਾਂ ਕੰਮ ਨੂੰ ਅਸਥਾਈ ਤੌਰ ‘ਤੇ ਸਸਪੈਂਡ ਵੀ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇਕ ਛੋਟੀ ਜਿਹੀ ਲਾਪਰਵਾਹੀ ਵੀ ਵੱਡੇ ਆਰਥਿਕ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਯਾਦ ਰੱਖੋ ਕਿ ਸੁਰੱਖਿਆ ਦਾ ਮਤਲਬ ਸਿਰਫ਼ ਇਕ ਸਰਟੀਫਿਕੇਟ ਹਾਸਲ ਕਰਨਾ ਨਹੀਂ ਹੈ। ਸੁਰੱਖਿਆ ਦਾ ਅਸਲ ਮਤਲਬ ਆਪਣੇ ਆਪ, ਆਪਣੇ ਵਰਕਰਾਂ ਅਤੇ ਆਪਣੇ ਕਾਰੋਬਾਰ ਨੂੰ ਹਾਦਸਿਆਂ, ਜੁਰਮਾਨਿਆਂ, ਇੰਸਪੈਕਸ਼ਨਾਂ ਅਤੇ ਕਾਨੂੰਨੀ ਮੁਸ਼ਕਿਲਾਂ ਤੋਂ ਬਚਾਉਣਾ ਹੈ। "ਅੱਕੋਰਦੋਸਤਾਤੋ ਰੇਜਿ ਓਨੀ" 2025 ਨੂੰ ਹਲਕੇ 'ਚ ਲੈਣਾ ਭਵਿੱਖ 'ਚ ਮਹਿੰਗਾ ਸਾਬਤ ਹੋ ਸਕਦਾ ਹੈ। ਅੱਜ ਹੀ ਜਾਣਕਾਰੀ ਹਾਸਲ ਕਰੋ, ਲੋੜੀਂਦੇ ਕੋਰਸ ਪੂਰੇ ਕਰੋ ਅਤੇ ਆਪਣੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਪਾਲਣਾ ਵਿਚ ਰੱਖੋ। 

ਇਹ ਵੀ ਪੜ੍ਹੋ: Punjab: ਇੰਟਰਵਿਊ ਦੇਣ ਮਗਰੋਂ ਘੁੰਮਣ ਗਏ 3 ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਇਕੱਠਿਆਂ ਗਈ ਜਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News