ਪਾਦੋਵਾ ਵਿਖੇ 16ਵਾਂ ਸਾਲਾਨਾ ਵਿਸ਼ਵ ਸ਼ਾਂਤੀ ਮਹਾਂਯੱਗ, ਸੰਗਤਾਂ ਵੱਧ ਚੜ੍ਹ ਕੇ ਸ਼ਿਰਕਤ ਕਰਨ: ਟਿੱਕਾ ਸਿੰਘ ਮਾਨ
Thursday, Jul 30, 2026 - 09:00 PM (IST)
ਪਾਦੋਵਾ (ਇਟਲੀ) (ਟੇਕ ਚੰਦ ਜਗਤਪੁਰ) : ਸ਼੍ਰੀ ਬਾਲਾਜੀ ਸਨਾਤਨੀ ਮੰਦਰ ਪਾਦੋਵਾ ਵੱਲੋਂ 1 ਅਗਸਤ ਦਿਨ ਸ਼ਨੀਵਾਰ ਨੂੰ 16ਵਾਂ ਸਾਲਾਨਾ ਵਿਸ਼ਵ ਸ਼ਾਂਤੀ ਮਹਾਂਯੱਗ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਿੱਕਾ ਸਿੰਘ ਮਾਨ ਨੇ ਸਮੂਹ ਸੰਗਤਾਂ ਨੂੰ ਇਸ ਮਹਾਂਯੱਗ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਮਹਾਂਯੱਗ ਆਚਾਰਿਆ ਰਮੇਸ਼ ਪਾਲ ਸ਼ਾਸਤ੍ਰੀ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨਤੋਵਾ ਤੋਂ ਵੀ ਸੰਗਤਾਂ ਵਿਸ਼ੇਸ਼ ਤੌਰ ’ਤੇ ਇਸ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨਗੀਆਂ।
ਪ੍ਰੋਗਰਾਮ ਅਨੁਸਾਰ ਸ਼ਾਮ 4:00 ਵਜੇ ਸ਼ੋਭਾ ਯਾਤਰਾ ਅਰੰਭ ਹੋਵੇਗੀ, ਜਦਕਿ ਰਾਤ 8 ਵਜੇ ਪ੍ਰਸਿੱਧ ਸੂਫ਼ੀ ਗਾਇਕ ਕਾਸ਼ੀ ਨਾਥ ਆਪਣੇ ਵਿਸ਼ੇਸ਼ ਪਰੋਗਰਾਮ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
