USA: ਬਾਈਡੇਨ ਨੇ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

Wednesday, Jan 20, 2021 - 10:42 PM (IST)

ਵਾਸ਼ਿੰਗਟਨ- ਬਾਈਡੇਨ ਨੇ 20 ਜਨਵਰੀ, 2021 ਨੂੰ 46ਵੇਂ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਸੱਤਾ ਸੰਭਾਲ ਲਈ ਹੈ। ਚੀਫ਼ ਜਸਟਿਸ ਜਾਨ ਜੀ. ਰੌਬਰਟਸ ਜੂਨੀਅਰ ਨੇ ਬਾਈਡੇਨ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ।

ਬਾਈਡੇਨ ਨੇ ਰਾਸ਼ਟਰਪਤੀ ਚੋਣਾਂ 'ਚ ਰੀਪਬਲਿਕਨ ਪਾਰਟੀ ਵੱਲੋਂ ਦੂਜੀ ਵਾਰ ਚੋਣ ਲੜੇ ਡੋਨਾਲਡ ਟਰੰਪ ਨੂੰ ਭਾਰੀ ਫਰਕ ਨਾਲ ਹਰਾਇਆ ਸੀ। 1992 'ਚ ਜਾਰਜ ਐੱਚ. ਡਬਲਿਊ. ਬੁਸ਼ ਤੋਂ ਬਾਅਦ ਦੂਜੇ ਕਾਰਜਕਾਲ ਲਈ ਚੋਣ ਹਾਰਨ ਵਾਲੇ ਟਰੰਪ ਪਹਿਲੇ ਰਾਸ਼ਟਰਪਤੀ ਸਨ। 78 ਸਾਲਾ ਜੋਅ ਬਾਈਡੇਨ ਤਕਰੀਬਨ 50 ਸਾਲ ਤੋਂ ਅਮਰੀਕਾ ਦੀ ਰਾਜਨੀਤੀ 'ਚ ਸਰਗਰਮ ਹਨ। ਉਹ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਸੰਯੁਕਤ ਰਾਜ ਅਮਰੀਕਾ ਦੇ ਉਪ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ।

PunjabKesari

ਸਾਬਕਾ ਰਾਸ਼ਟਰਪਤੀ ਓਬਾਮਾ ਅਤੇ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਜੋਅ ਬਾਈਡੇਨ ਦੀ ਤਾਜਪੋਸ਼ੀ ਸਮਾਰੋਹ ਲਈ ਯੂ. ਐੱਸ. ਕੈਪੀਟਲ ਵਿਚ ਪਹੁੰਚੇ। ਸਾਬਕਾ ਰਾਸ਼ਟਰਪਤੀ ਕਲਿੰਟਨ ਅਤੇ 2016 ਵਿਚ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਿਲੇਰੀ ਕਲਿੰਟਨ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਏ। ਟਰੰਪ ਪ੍ਰਸ਼ਾਸਨ ਵਿਚ ਉਪ ਰਾਸ਼ਟਰਪਤੀ ਰਹੇ ਮਾਈਕ ਪੈਂਸ ਆਪਣੀ ਪਤਨੀ ਕੈਰਨ ਪੈਂਸ ਨਾਲ ਇਸ ਵਿਚ ਸ਼ਾਮਲ ਹੋਏ।

PunjabKesari

ਉੱਥੇ ਹੀ, ਟਰੰਪ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਏ। 1869 ਵਿਚ ਅਮਰੀਕਾ ਦੇ 17ਵੇਂ ਰਾਸ਼ਟਰਪਤੀ ਐਂਡ੍ਰਿਊ ਜਾਨਸਨ ਤੋਂ ਬਾਅਦ ਟਰੰਪ ਪਹਿਲੇ ਅਜਿਹੇ ਜਾਂਦੇ ਹੋਏ ਰਾਸ਼ਟਰਪਤੀ ਰਹੇ ਜੋ ਆਪਣੇ ਉਤਰਾਧਿਕਾਰੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਏ। ਸੱਤਾ ਦੇ ਸ਼ਾਂਤੀਪੂਰਵਕ ਤਬਦੀਲੀ ਦੇ ਸਮਰਥਨ ਵਜੋਂ ਹੁਣ ਤੱਕ ਰਾਸ਼ਟਰਪਤੀ-ਉਪ ਰਾਸ਼ਟਰਪਤੀ ਆਪਣੇ ਉਤਰਾਧਿਕਾਰੀਆਂ ਦੇ ਉਦਘਾਟਨ ਸਮਾਗਮ ਵਿਚ ਰਵਾਇਤੀ ਤੌਰ 'ਤੇ ਸ਼ਿਰਕਤ ਕਰਦੇ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਓਬਾਮਾ ਅਤੇ ਉਸ ਸਮੇਂ ਉਪ ਰਾਸ਼ਟਰਪਤੀ ਵਜੋਂ ਬਾਈਡੇਨ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ ਸਨ।


Sanjeev

Content Editor

Related News