ਯੂਕ੍ਰੇਨ 'ਤੇ ਰੂਸ ਦਾ ਹਮਲਾ, ਬਾਈਡੇਨ ਅਤੇ ਟਰੂਡੋ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

Thursday, Feb 24, 2022 - 10:43 AM (IST)

ਵਾਸ਼ਿੰਗਟਨ/ਟੋਰਾਂਟੋ (ਏਜੰਸੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕ੍ਰੇਨ 'ਤੇ ਬਿਨਾਂ ਭੜਕਾਹਟ ਦੇ ਹਮਲਾ ਕਰਨ ਦੇ ਰੂਸ ਦੇ ਇਰਾਦੇ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ "ਰੂਸ ਦੀ ਜਵਾਬਦੇਹੀ ਤੈਅ ਕਰਨਗੇ।" ਬਾਈਡੇਨ ਨੇ ਕਿਹਾ ਕਿ ਉਹਨਾਂ ਦੀ ਸੱਤ ਨੇਤਾਵਾਂ ਦੇ ਸਮੂਹ ਦੀ ਬੈਠਕ ਤੋਂ ਬਾਅਦ ਵੀਰਵਾਰ ਨੂੰ ਅਮਰੀਕੀ ਲੋਕਾਂ ਨਾਲ ਗੱਲ ਕਰਨ ਦੀ ਯੋਜਨਾ ਹੈ। ਵੀਰਵਾਰ ਨੂੰ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਟਰੂਡੋ ਨੇ ਟਰੱਕ ਡਰਾਈਵਰਾਂ ਦੇ ਵਿਰੋਧ ਪ੍ਰਦਰਸ਼ਨਾਂ ਖ਼ਿਲਾਫ਼ ਲਾਗੂ ਐਮਰਜੈਂਸੀ ਐਕਟ ਕੀਤਾ ਰੱਦ 

ਬਾਈਡੇਨ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਪੂਰਵ-ਯੋਜਨਾਬੱਧ ਯੁੱਧ ਚੁਣਿਆ ਹੈ ਜਿਸਦਾ ਲੋਕਾਂ ਦੇ ਜੀਵਨ 'ਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ। ਇਸ ਹਮਲੇ ਵਿੱਚ ਹੋਏ ਜਾਨੀ-ਮਾਲੀ ਨੁਕਸਾਨ ਅਤੇ ਤਬਾਹੀ ਲਈ ਸਿਰਫ਼ ਰੂਸ ਹੀ ਜ਼ਿੰਮੇਵਾਰ ਹੋਵੇਗਾ। ਅਮਰੀਕਾ ਅਤੇ ਉਸ ਦੇ ਸਹਿਯੋਗੀ ਅਤੇ ਭਾਈਵਾਲ ਇੱਕਜੁੱਟ ਅਤੇ ਨਿਰਣਾਇਕ ਢੰਗ ਨਾਲ ਜਵਾਬ ਦੇਣਗੇ। ਦੁਨੀਆ ਰੂਸ ਦੀ ਜਵਾਬਦੇਹੀ ਤੈਅ ਕਰੇਗੀ।

PunjabKesari

ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧੀ ਇਕ ਟਵੀਟ ਕਰ ਕੇ ਰੂਸ ਦੇ ਹਮਲੇ ਦੀ ਨਿਖੇਧੀ ਕੀਤੀ। ਟਰੂਡੋ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਕੈਨੇਡਾ ਯੂਕ੍ਰੇਨ 'ਤੇ ਰੂਸ ਦੇ ਜ਼ਬਰਦਸਤ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਇਹ ਬਿਨਾਂ ਭੜਕਾਊ ਕਾਰਵਾਈਆਂ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਅਧੀਨ ਰੂਸ ਦੀਆਂ ਜ਼ਿੰਮੇਵਾਰੀਆਂ ਦੀ ਸਪੱਸ਼ਟ ਉਲੰਘਣਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News