ਸੋਸ਼ਲ ਮੀਡੀਆ ਪਲੇਟਫਾਰਮ ''ਐਕਸ'' ''ਤੇ ਬਾਈਡੇਨ ਦੀ ਮੁਹਿੰਮ ਟੀਮ ''ਖਾਤੇ'' ਦਾ ਨਾਂ ਬਦਲਿਆ

Monday, Jul 22, 2024 - 03:38 PM (IST)

ਸੋਸ਼ਲ ਮੀਡੀਆ ਪਲੇਟਫਾਰਮ ''ਐਕਸ'' ''ਤੇ ਬਾਈਡੇਨ ਦੀ ਮੁਹਿੰਮ ਟੀਮ ''ਖਾਤੇ'' ਦਾ ਨਾਂ ਬਦਲਿਆ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਚੋਣ ਮੈਦਾਨ ਤੋਂ ਹਟਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਬਾਈਡੇਨ ਦੀ ਪ੍ਰਚਾਰ ਟੀਮ ਨੇ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਂ ਦਾ ਸਮਰਥਨ ਕੀਤਾ ਹੈ। ਇਸ ਮਗਰੋਂ ਸੋਸ਼ਲ਼ ਮੀਡੀਆ ਐਕਸ 'ਤੇ ਬਾਈਡੇਨ ਦੀ ਪ੍ਰਚਾਰ ਟੀਮ ਦੇ ਖਾਤੇ ਦਾ ਨਾਮ "ਕਮਲਾ ਹੈੱਡਕੁਆਰਟਰ" ('Kamala HQ') ਵਿੱਚ ਬਦਲ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਡੈਮੋਕ੍ਰੇਟ ਪਾਰਟੀ ਦਾ ਕਨਵੈਨਸ਼ਨ 19 ਅਗਸਤ ਤੋਂ, ਕਮਲਾ ਹੈਰਿਸ ਨੂੰ ਹਾਸਲ ਕਰਨਾ ਪਵੇਗਾ ਬਹੁਮਤ

ਬਾਈਡੇਨ ਦੀ ਘੋਸ਼ਣਾ ਤੋਂ ਤੁਰੰਤ ਬਾਅਦ ਐਤਵਾਰ ਨੂੰ X 'ਤੇ 'BidenHQ' ਖਾਤੇ ਦਾ ਨਾਮ ਬਦਲ ਕੇ 'KamalaHQ' ਕਰ ਦਿੱਤਾ ਗਿਆ। ਮੁਹਿੰਮ ਟੀਮ ਇਸ ਖਾਤੇ ਦੀ ਵਰਤੋਂ ਆਪਣੇ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਅਤੇ ਵਿਰੋਧੀਆਂ ਦੇ ਹਮਲਿਆਂ ਦਾ ਜਵਾਬ ਦੇਣ ਲਈ ਕਰਦੀ ਹੈ। ਸੀ.ਐੱਨ.ਐੱਨ. ਨੇ ਦੱਸਿਆ ਕਿ 'ਬਾਈਡੇਨ-ਹੈਰਿਸ ਮੁਹਿੰਮ ਲਈ 'X' 'ਤੇ ਸੋਸ਼ਲ ਮੀਡੀਆ ਖਾਤੇ 'BidenHQ' ਦਾ ਨਾਮ ਬਦਲ ਕੇ ਅਧਿਕਾਰਤ ਤੌਰ 'ਤੇ 'ਕਮਲਾ HQ' ਕਰ ਦਿੱਤਾ ਗਿਆ ਹੈ। ਬਾਈਡੇਨ ਦੇ ਫ਼ੈਸਲੇ ਤੋਂ ਬਾਅਦ ਡੈਮੋਕਰੇਟਿਕ ਕਨਵੈਨਸ਼ਨ ਰੂਲਜ਼ ਕਮੇਟੀ ਬੁੱਧਵਾਰ ਨੂੰ ਨਾਮਜ਼ਦਗੀ ਦੀ ਰੂਪਰੇਖਾ 'ਤੇ ਚਰਚਾ ਕਰੇਗੀ। ਕਮੇਟੀ ਦੇ ਸਹਿ-ਚੇਅਰਮੈਨ ਅਤੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਕਿਹਾ,"ਨਵੇਂ ਉਮੀਦਵਾਰ ਦੀ ਚੋਣ ਕਰਨ ਲਈ ਢਾਂਚੇ ਨੂੰ ਲਾਗੂ ਕਰਨਾ ਹੁਣ ਕਮੇਟੀ ਦੀ ਜ਼ਿੰਮੇਵਾਰੀ ਹੈ। ਉਮੀਦਵਾਰ ਦੀ ਚੋਣ ਨਿਰਪੱਖ, ਸੁਤੰਤਰ ਅਤੇ ਯੋਜਨਾਬੱਧ ਤਰੀਕੇ ਨਾਲ ਕੀਤੀ ਜਾਵੇਗੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News