ਭੂਟਾਨ ''ਚ 12 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਦੇਸ਼ ਭਰ ''ਚ ਬਵਾਲ

Tuesday, Jun 01, 2021 - 06:53 PM (IST)

ਭੂਟਾਨ ''ਚ 12 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਦੇਸ਼ ਭਰ ''ਚ ਬਵਾਲ

ਥਿੰਪੂ (ਬਿਊਰੋ): ਭੂਟਾਨ ਦੇ ਪੂਰਬੀ ਸਮਦਰੁਪ ਜੋਗਖਰ ਖੇਤਰ ਵਿਚ ਪਿਛਲੇ ਹਫ਼ਤੇ ਇਕ 12 ਸਾਲਾ ਕੁੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਸ ਮਗਰੋਂ ਛੋਟੇ ਜਿਹੇ ਹਿਮਾਲਈ ਦੇਸ਼ ਵਿਚ ਸਮਾਜਿਕ ਤੂਫਾਨ ਖੜ੍ਹਾ ਹੋ ਗਿਆ। ਵਾਂਗਫੂ ਗੇਯੋਗ ਵਿਚ ਇਕ ਸਥਾਨਕ ਪ੍ਰਸ਼ਾਸਕ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਨੇ ਗਰਭਅਵਸਥਾ ਨੂੰ ਗੁਪਤ ਰੱਖਿਆ ਸੀ ਅਤੇ ਚੁੱਪਚਾਪ ਜਣੇਪੇ ਦੀ ਵਿਵਸਥਾ ਕੀਤੀ। ਪ੍ਰਸ਼ਾਸਕ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ,''ਪਰਿਵਾਰ ਹੁਣ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ ਗਰਭਅਵਸਥਾ ਦੇ ਬਾਰੇ ਵਿਚ ਪਤਾ ਨਹੀਂ ਸੀ। ਸਥਾਨਕ ਸਕੂਲ ਵਿਚ ਜਿੱਥੇ ਕੁੜੀ ਪੜ੍ਹਦੀ ਸੀ ਦੇ ਅਧਿਆਪਕਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਪਤਾ ਨਹੀਂ ਸੀ। ਸਾਨੂੰ ਇਹ ਅਜੀਬ ਲੱਗਦਾ ਹੈ। 

ਪੜ੍ਹੋ ਇਹ ਅਹਿਮ ਖਬਰ-  ਆਸਟ੍ਰੇਲੀਆਈ ਅਦਾਲਤ ਨੇ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ ਦੇ ਫ਼ੈਸਲੇ ਨੂੰ ਰੱਖਿਆ ਬਰਕਰਾਰ

ਸਥਾਨਕ ਪ੍ਰਸ਼ਾਸਕ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਉਦੋਂ ਪਤਾ ਚੱਲਿਆ ਜਦੋਂ ਬੱਚੇ ਨੂੰ ਵਾਂਗਫੂ ਬੇਸਿਕ ਹੈਲਥ ਯੂਨਿਟ (ਬੀ.ਐਚ.ਯੂ.) ਲਿਜਾਇਆ ਗਿਆ ਜਿਸ ਨੇ ਗੇਵੋਗ (ਪਿੰਡ ਕਲਸਟਰ) ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਨਾ ਦਿੱਤੀ। ਗੇਵੋਗ ਨੇ ਪੁਲਸ ਨੂੰ ਐਲਰਟ ਕੀਤਾ ਜਿਸ ਨੇ ਇਕ 35 ਸਾਲਾ ਵਿਅਕਤੀ ਨੂੰ ਇਸ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ। ਮਾਂ ਬਣਨ ਵਾਲੀ ਸਕੂਲੀ ਕੁੜੀ ਨੇ ਦਾਅਵਾ ਕੀਤਾ ਕਿ ਉਕਤ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਕੇਂਦਰੀ ਮੁਲਾਂਕਣ ਦੇ ਬਾਅਦ ਭੂਟਾਨ ਸਰਕਾਰ ਦੇ ਗੇਵੋਗ ਰਿਕਾਰਡ ਨੇ 2020 ਵਿਚ ਇਕੱਲੇ 18 'ਦੂਜੋਗਖਗ' (ਪ੍ਰਬੰਧਕੀ ਸਬ-ਡਵੀਜ਼ਨ) ਵਿਚ ਕਿਸ਼ੋਰ ਗਰਭਧਾਰਨ ਦੇ 237 ਮਾਮਲਿਆਂ ਵੱਲ ਇਸ਼ਾਰਾ ਕੀਤਾ। ਹਾ ਅਤੇ ਤਸਿਰੰਗ ਜੋਗਖਰ ਦੇ ਅੰਕੜੇ ਉਪਲਬਧ ਨਹੀਂ ਹਨ। ਸਭ ਤੋਂ ਵੱਧ 55 ਮਾਮਲੇ ਥਿੰਪੂ ਵਿਚ ਦਰਜ ਕੀਤੇ ਗਏ ਉਸ ਮਗਰੋਂ ਚੁਖਾ ਵਿਚ 30 ਅਤੇ ਟ੍ਰੈਸ਼ਿਗੰਗ ਵਿਚ 20 ਮਾਮਲੇ ਦਰਜ ਕੀਤੇ ਗਏ। 

ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਨੇ ਆਪਣੇ ਪੁੱਤਰ ਬੀਓ ਦੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ

ਅਧਿਕਾਰੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਸ਼ੱਕ ਹੈ ਕਿ ਕਿਸ਼ੋਰ ਗਰਭਅਵਸਥਾ ਦੀਆਂ ਵਾਸਤਵਿਕ ਸਲਾਨਾ ਘਟਨਾਵਾਂ ਬਹੁਤ ਜ਼ਿਆਦਾ ਹੋ ਸਕਦੀਆਂ ਹਨ ਕਿਉਂਕਿ ਜ਼ਿਆਦਾਤਰ ਪਰਿਵਾਰ ਰਿਪੋਰਟ ਨਹੀਂ ਕਰਦੇ ਹਨ। ਭੂਟਾਨੀ ਰਿਪੋਰਟਾਂ ਨੂੰ ਜਾਂਚਣ 'ਤੇ ਪਤਾ ਚੱਲਦਾ ਹੈ ਕਿ 2020 ਵਿਚ ਲਗਭੱਗ 8 ਲੱਖ ਲੋਕਾਂ ਦੇ ਛੋਟੇ ਜਿਹੇ ਹਿਮਾਲਈ ਰਾਸ਼ਟਰ ਵਿਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ 33 ਮਾਮਲੇ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ 5 ਮਾਮਲੇ ਸਨ। ਅਟਾਰਨੀ ਜਨਰਲ ਦੇ ਦਫਤਰ ਨੂੰ 2020 ਵਿਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਜਿਨਸੀ ਸੋਸ਼ਣ ਦੇ 37 ਮਾਮਲੇ ਮਿਲੇ। ਭੂਟਾਨ ਦੇ ਸਿਹਤ ਮੰਤਰਾਲੇ ਦੇ ਅਧਿਕਾਰੀ ਇਸ ਬਾਰੇ ਵਿਚ ਪੁੱਛੇ ਜਾਣ 'ਤੇ ਅੰਕੜੇ ਲੁਕੋ ਰਹੇ ਸਨ।ਔਰਤਾਂ ਅਤੇ ਬੱਚਿਆਂ ਨੂੰ ਮਜ਼ਬੂਤ ਬਣਾਉਣ ਲਈ ਸਮਰਪਿਤ ਇਕ ਭੂਟਾਨੀ ਗੈਰ ਲਾਭਕਾਰੀ ਸੰਗਠਨ ਆਰ.ਈ.ਐੱਨ.ਈ.ਡਬਲਊ. ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਬੱਚਿਆਂ ਲਈ ਸੁਰੱਖਿਆ ਪ੍ਰਣਾਲੀ ਭਾਵੇਂ ਉਹ ਘਰ ਵਿਚ ਹੋਵੇ, ਸਕੂਲ ਵਿਚ ਹੋਵੇ ਜਾਂ ਜਨਤਕ ਸਥਾਨ 'ਤੇ ਕਮਜ਼ੋਰ ਹੈ।

ਨੋਟ- ਭੂਟਾਨ 'ਚ 12 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News