ਇਸ ਦੇਸ਼ ਦੇ ਰਾਸ਼ਟਰਪਤੀ ਨੇ ਕੀਤਾ ਦਾਅਵਾ, ਕੋਰੋਨਾ ਨੂੰ ਹਰਾਉਣ ਲਈ ਪੀਓ ''ਵੋਦਕਾ''

04/01/2020 1:41:18 PM

ਮਾਸਕੋ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮ 'ਤੇ ਸੋਮਵਾਰ ਤੋਂ ਹੀ ਰਾਜਧਾਨੀ ਮਾਸਕੋ ਵਿਚ ਕੋਰੋਨਾਵਾਇਰਸ ਦੇ ਖਤਰੇ ਦੇ ਚੱਲਦੇ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ ਰੂਸ ਨਾਲ ਲੱਗਦੇ ਇਕ ਛੋਟੇ ਜਿਹੇ ਦੇਸ਼ ਬੇਲਾਰੂਸ ਦੇ ਰਾਸ਼ਟਰਪਤੀ ਨੇ ਆਪਣੇ ਬਿਆਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਰਾਸ਼ਟਰਪਤੀ ਐਲੇਕਜ਼ੈਂਡਰ ਲੁਕਾਸ਼ੇਨਕੋ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਦੇਸ਼ ਦੇ ਲੋਕਾਂ ਨੂੰ ਵੋਦਕਾ ਪੀਣ ਤੇ ਹਾਕੀ ਖੇਡਣ ਦੀ ਸਲਾਹ ਦਿੱਤੀ ਹੈ।

PunjabKesari

ਸੀ.ਐਨ.ਐਨ. ਦੀ ਖਬਰ ਮੁਤਾਬਕ ਐਲੇਕਜ਼ੈਂਡਰ ਨੇ ਸੋਮਵਾਰ ਨੂੰ ਦੇਸ਼ ਦੇ ਨਾਂ ਸੰਬੋਧਨ ਵਿਚ ਲੋਕਾਂ ਨੂੰ ਕਿਹਾ ਕਿ ਕੋਰੋਨਾਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੇ ਇਲਾਜ ਲਈ ਵੋਦਕਾ ਪੀਣੀ ਚਾਹੀਦੀ ਹੈ, ਹਾਕੀ ਖੇਡਣੀ ਚਾਹੀਦੀ ਹੈ ਤੇ 'ਬਨਾਇਆ' (ਰਿਵਾਇਤੀ ਸੋਨਾ ਬਾਥ) ਲੈਣਾ ਚਾਹੀਦਾ ਹੈ, ਇਹ ਠੀਕ ਹੋ ਜਾਵੇਗਾ। ਦੱਸ ਦਈਏ ਕਿ ਐਲੇਕਜ਼ੈਂਡਰ ਤਕਰੀਬਨ ਇਕ ਕਰੋੜ ਦੀ ਆਬਾਦੀ ਵਾਲੇ ਬੇਲਾਰੂਸ 'ਤੇ ਬੀਤੇ 25 ਸਾਲਾਂ ਤੋਂ ਸ਼ਾਸਨ ਕਰ ਰਹੇ ਹਨ ਤੇ ਉਹਨਾਂ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਦਾ ਵੀ ਸਮਰਥਨ ਹਾਸਲ ਹੈ। 

ਬੇਲਾਰੂਸ ਵਿਚ ਚੱਲ ਰਿਹੈ ਫੁੱਟਬਾਲ ਟੂਰਨਾਮੈਂਟ
ਦੱਸ ਦਈਏ ਕਿ ਬੇਲਾਰੂਸ ਵਿਚ ਅਜੇ ਤੱਕ ਕੋਰੋਨਾਵਾਇਰਸ ਦੇ 152 ਮਾਮਲੇ ਸਾਹਮਣੇ ਆਏ ਹਨ ਜਦਕਿ ਦੇਸ਼ ਅਜੇ ਇਸ ਦੇ ਇਨਫੈਕਸ਼ਨ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ। ਅਹਿਤਿਆਤ ਦੇ ਮੱਦੇਨਜ਼ਰ ਦੇਸ਼ ਦੀ ਸਰਕਾਰ ਨੇ ਕਈ ਤਰ੍ਹਾਂ ਦੀਆਂ ਯਾਤਰਾ ਪਾਬੰਦੀਆਂ ਜ਼ਰੂਰ ਲਾਈਆਂ ਹਨ ਪਰ ਲਾਕਡਾਊਨ ਤੋਂ ਇਨਕਾਰ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੀ ਗਾਈਡਲਾਈਨ ਦਾ ਉਲੰਘਣ ਕਰਦੇ ਹੋਏ ਐਲੇਕਜ਼ੈਂਡਰ ਨੇ ਰੈਸਤਰਾਂ, ਪਾਰਕ ਤੇ ਬਾਰ ਨੂੰ ਬੰਦ ਨਹੀਂ ਕੀਤਾ ਹੈ। ਇਸੇ ਦੇ ਨਾਲ ਕਈ ਸਪੋਰਟਸ ਇਵੈਂਟ ਵੀ ਹੋ ਰਹੇ ਹਨ, ਜਿਹਨਾਂ ਵਿਚ ਹਜ਼ਾਰਾਂ ਦੀ ਭੀੜ ਇਕੱਠੀ ਹੋ ਰਹੀ ਹੈ।

PunjabKesari

ਯੂਰਪ ਵਿਚ ਫਿਲਹਾਲ ਇਕ ਹੀ ਸਪੋਰਟਸ ਇਵੈਂਟ ਚੱਲ ਰਿਹਾ ਹੈ, ਉਹ ਹੈ ਬੈਲਾਰੂਸ ਫੁੱਟਬਾਲ ਪ੍ਰੀਮੀਅਰ ਲੀਗ। ਰਾਸ਼ਟਰਪਤੀ ਐਲੇਕਜ਼ੈਂਡਰ ਖੁਦ ਵੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਹਨ ਤੇ ਸ਼ਨੀਵਾਰ ਨੂੰ ਨਾ ਸਿਰਫ ਇਕ ਹਾਕੀ ਮੈਚ ਦੇਖਣ ਲਈ ਸਟੇਡੀਅਮ ਗਏ ਬਲਕਿ ਮੈਦਾਨ ਵਿਚ ਜਾ ਕੇ ਖਿਡਾਰੀਆਂ ਦੇ ਨਾਲ ਖੇਡਦੇ ਵੀ ਨਜ਼ਰ ਆਏ। 

PunjabKesari

ਐਲੇਕਜ਼ੈਂਡਰ ਨੇ ਕਿਹਾ- ਖੜ੍ਹੇ-ਖੜ੍ਹੇ ਮਰਨਾ ਬਿਹਤਰ
ਮੈਚ ਦੇ ਮੈਦਾਨ ਵਿਚ ਇਕ ਪੱਤਰਕਾਰ ਨਾਲ ਗੱਲ ਕਰਦਿਆਂ ਐਲੇਕਜ਼ੈਂਡਰ ਨੇ ਕਿਹਾ ਕਿ ਆਈਸ ਹਾਕੀ ਫਿੱਜ ਵਿਚ ਰਹਿਣ ਜਿਹਾ ਹੈ, ਇਸ ਤੋਂ ਸੁਰੱਖਿਅਤ ਥਾਂ ਹੋਰ ਕਿਹੜੀ ਹੋ ਸਕਦੀ ਹੈ। ਬਰਫ ਤਾਂ ਆਪਣੇ ਆਪ ਵਿਚ ਐਂਟੀ-ਵਾਇਰਲ ਮੈਡੀਸਿਨ ਹੈ। ਉਂਝ ਵੀ ਗੋਢਿਆ ਭਾਰ ਮਰਨ ਤੋਂ ਚੰਗਾ ਹੈ ਖੜ੍ਹੇ-ਖੜ੍ਹੇ ਮਰਨਾ। ਇਸ ਤੋਂ ਪਹਿਲਾਂ ਉਹਨਾਂ ਨੇ ਦੇਸ਼ ਦੇ ਨਾਂ ਸੰਦੇਸ਼ ਵਿਚ ਵੋਦਕਾ ਪੀ ਕੇ ਵਾਇਰਸ ਨੂੰ ਮਾਰਨ ਜਿਹੀ ਵੀ ਗੱਲ ਕਹੀ ਸੀ। ਐਲੇਕਜ਼ੈਂਡਰ ਦੇ ਮੁਤਾਬਕ ਵੋਦਕਾ ਵੀ ਉਹੀ ਕੰਮ ਕਰਦੀ ਹੈ ਜੋ ਇਕ ਸੈਨੀਟਾਇਜ਼ਰ ਕਰਦਾ ਹੈ। ਉਹਨਾਂ ਨੇ ਦੇਸ਼ ਦੇ ਇਕ ਰਿਵਾਇਤੀ ਸੋਨਾ ਬਾਥ 'ਬਨਾਇਆ' ਨੂੰ ਲੈ ਕੇ ਵੀ ਅਜਿਹਾ ਹੀ ਦਾਅਵਾ ਕੀਤਾ। ਐਲੇਕਜ਼ੈਂਡਰ ਮੁਤਾਬਕ ਕੋਵਿਡ-19 ਵਾਇਰਸ 60 ਡਿਗਰੀ ਤੋਂ ਉੱਪਰ ਜ਼ਿੰਦਾ ਨਹੀਂ ਰਹਿ ਸਕਦਾ, ਇਸ ਲਈ 'ਬਨਾਇਆ' ਨਾਲ ਇਸ ਦਾ ਖਾਤਮਾ ਕੀਤਾ ਜਾ ਸਕਦਾ ਹੈ।


Baljit Singh

Content Editor

Related News