ਬੈਰੂਤ ਧਮਾਕਾ : ਨਰਸ ਨੇ ਜਿੱਤਿਆ ਦਿਲ, ਨਵਜੰਮੇ ਬੱਚਿਆਂ ਨੂੰ ਗਲ ਨਾਲ ਲਾ ਦਿੱਤੀ ਸੁਰੱਖਿਆ

08/07/2020 2:06:23 PM

ਬੈਰੂਤ- ਲੈਬਨਾਨ ਦੀ ਰਾਜਧਾਨੀ ਬੈਰੂਤ ਵਿਚ ਮੰਗਲਵਾਰ ਨੂੰ ਅਜਿਹਾ ਧਮਾਕਾ ਹੋਇਆ ਕਿ ਸ਼ਹਿਰ ਦਰਦ ਨਾਲ ਭਰ ਗਿਆ। ਸੋਸ਼ਲ ਮੀਡੀਆ 'ਤੇ ਇਸ ਹਾਦਸੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਦੂਰ-ਦੂਰ ਤਕ ਮਲਬਾ ਫੈਲਿਆ ਹੋਇਆ ਹੈ ਤੇ ਸੈਂਕੜੇ ਲਾਸ਼ਾਂ ਡਿਗੀਆਂ ਹੋਈਆਂ ਹਨ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ। ਇਸ ਧਮਾਕੇ ਦੌਰਾਨ ਖਿੱਚੀ ਇਕ ਫੋਟੋ ਨੂੰ ਦੇਖ ਲੋਕ ਉਸ ਨਰਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ ਜਿਸ ਨੇ 3 ਨਵਜੰਮੇ ਬੱਚਿਆਂ ਨੂੰ ਆਪਣੇ ਗਲ ਨਾਲ ਲਗਾ ਕੇ ਉਨ੍ਹਾਂ ਦੀ ਸੁਰੱਖਿਆ ਕੀਤੀ।

ਲੋਕ ਉਸ ਨੂੰ ਸਲਾਮ ਕਰ ਰਹੇ ਹਨ ਤੇ ਪਰੀ ਕਹਿ ਰਹੇ ਹਨ। ਇਹ ਤਸਵੀਰ ਪੱਤਰਕਾਰ ਬਿਲਾਲ ਮੈਰੀ ਜਾਵਿਚ ਨੇ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਇਕ ਹਸਪਤਾਲ ਵਿਚ ਨਰਸ 3 ਨਵਜੰਮੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮਦਦ ਲਈ ਫੋਨ ਕਰ ਰਹੀ ਸੀ। ਉਸ ਦੇ ਕੋਲ ਲਾਸ਼ਾਂ ਤੇ ਮਲਬਾ ਖਿੱਲਰਿਆ ਹੋਇਆ ਸੀ। ਇਸ ਹਸਪਤਾਲ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜਾ ਪਰ ਫਿਰ ਵੀ ਨਰਸ ਸ਼ਾਂਤ ਰਹਿ ਕੇ ਬੱਚਿਆਂ ਦੀ ਜਾਨ ਬਚਾਉਣ ਲਈ ਲੱਗੀ ਰਹੀ।


 ਪੱਤਰਕਾਰ ਦੇ ਤਸਵੀਰ ਸਾਂਝੀ ਕਰਨ ਦੇ ਬਾਅਦ ਲੋਕ ਨਰਸ ਨੂੰ ਪਰੀ, ਹੀਰੋ, ਹੀਰੋਇਨ ਆਦਿ ਦੇ ਟਾਈਟਲ ਦੇ ਕੇ ਉਸ ਦਾ ਧੰਨਵਾਦ ਕਰ ਰਹੇ ਹਨ। ਧਮਾਕੇ ਵਿਚ ਹਸਪਤਾਲ ਦੇ ਸਟਾਫ ਮੈਂਬਰਾਂ ਦੀ ਵੀ ਮੌਤ ਹੋਈ ਹੈ। ਕਈ ਹਸਪਤਾਲ ਢਹਿ-ਢੇਰੀ ਹੋ ਗਏ ਤੇ ਵੱਡੇ ਇਲਾਕੇ ਵਿਚ ਬਿਜਲੀ ਹੀ ਨਹੀਂ ਹੈ। ਧਮਾਕੇ ਦੇ ਕਾਰਨ ਬੰਦਰਗਾਹ ਇਲਾਕੇ ਦੇ ਇਕ ਵੇਅਰਹਾਊਸ ਵਿਚ ਅਸੁਰੱਖਿਅਤ ਢੰਗ ਨਾਲ ਰੱਖਿਆ ਹੋਇਆ 2750 ਟਨ ਅਮੋਨੀਅਮ ਨਾਈਟਰੇਟ ਸੀ। ਬੈਰੂਤ ਦੇ ਗਵਰਨਰ ਮਾਰਵਨ ਅਬੂਦ ਨੇ ਕਿਹਾ ਕਿ ਤਕਰੀਬਨ 3 ਲੱਖ ਲੋਕ ਅਸਥਾਈ ਰੂਪ ਨਾਲ ਬੇਘਰ ਹੋ ਗਏ ਹਨ। 


Lalita Mam

Content Editor

Related News