ਅਧਿਕਾਰਕ ਜਿੱਤ ਤੋਂ ਪਹਿਲਾਂ ਫਿਜ਼ੀ ਦੇ ਰਾਸ਼ਟਰਪਤੀ ਨੇ ਬਾਇਡੇਨ ਨੂੰ ਦਿੱਤੀ ਵਧਾਈ

Saturday, Nov 07, 2020 - 08:01 PM (IST)

ਅਧਿਕਾਰਕ ਜਿੱਤ ਤੋਂ ਪਹਿਲਾਂ ਫਿਜ਼ੀ ਦੇ ਰਾਸ਼ਟਰਪਤੀ ਨੇ ਬਾਇਡੇਨ ਨੂੰ ਦਿੱਤੀ ਵਧਾਈ

ਨਾਕੁਰੂ/ਵਾਸ਼ਿੰਗਟਨ - ਫਿਜ਼ੀ ਦੇ ਪ੍ਰਧਾਨ ਮੰਤਰੀ ਫ੍ਰੈਂਕ ਬੇਨੀਮਾਰਾਮਾ ਨੇ ਆਖਰੀ ਫੈਸਲੇ ਦਾ ਇੰਤਜ਼ਾਰ ਕੀਤੇ ਬਿਨਾਂ, ਜੋਅ ਬਾਇਡੇਨ ਨੂੰ ਅਮਰੀਕੀ ਚੋਣਾਂ ਦਾ ਜੇਤੂ ਮੰਨ ਕੇ, ਉਨ੍ਹਾਂ ਨੂੰ ਵਧਾਈ ਦਾ ਸੰਦੇਸ਼ ਭੇਜਿਆ ਹੈ। ਜਦਕਿ 4 ਸੂਬਿਆਂ ਵਿਚ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਫ੍ਰੈਂਕ ਬੇਨੀਮਾਰਾਮਾ ਨੇ ਜੋਅ ਬਾਇਡੇਨ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਲਿਖਿਆ ਕਿ ਅਸੀਂ ਮਿਲ ਕੇ ਧਰਤੀ ਨੂੰ ਜਲਵਾਯੂ ਪਰਿਵਰਤਨ ਤੋਂ ਬਚਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਗਲੋਬਲ ਅਰਥ ਵਿਵਸਥਾ ਨੂੰ ਕੋਵਿਡ-19 ਦੇ ਪ੍ਰਭਾਵ ਤੋਂ ਬਾਹਰ ਲਿਆਉਣ ਦਾ ਯਤਨ ਕਰਾਂਗੇ।

ਫ੍ਰੈਂਕ ਬੇਨੀਮਾਰਾਮਾ ਨੇ ਉਮੀਦ ਜਤਾਈ ਹੈ ਕਿ ਡੈਮੋਕ੍ਰੇਟ ਪਾਰਟੀ ਦੀ ਸਰਕਾਰ ਬਣਨ 'ਤੇ ਅਮਰੀਕਾ ਪੈਰਿਸ ਸਮਝੌਤੇ ਵਿਚ ਵਾਪਸ ਆਵੇਗਾ। ਫਿਜ਼ੀ 1 ਫੀਸਦੀ ਤੋਂ ਘੱਟ ਕਾਰਬਨ ਨਿਕਾਸ ਕਰਦਾ ਹੈ ਅਤੇ ਜਲਵਾਯੂ ਪਰਿਵਰਤਨ ਕਾਰਣ ਵੱਧਦਾ ਸਮੁੰਦਰ ਪੱਧਰ ਉਸ ਦੇ ਲਈ ਇਕ ਵੱਡੀ ਪਰੇਸ਼ਾਨੀ ਹੈ। ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਅਮਰੀਕਾ ਪਹਿਲਾ ਅਜਿਹੇ ਦੇਸ਼ ਸੀ ਜਿਸ ਨੇ ਅਧਿਕਾਰਕ ਤੌਰ 'ਤੇ ਪੈਰਿਸ ਸਮਝੌਤੇ ਤੋਂ ਬਾਹਰ ਜਾਣ ਦਾ ਐਲਾਨ ਕੀਤਾ ਸੀ। ਪੈਰਿਸ ਸਮਝੌਤਾ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਦੇ ਤਹਿਤ ਹੋਇਆ ਸੀ। ਜੋਅ ਬਾਇਡੇਨ ਨੇ ਚੋਣ ਪ੍ਰਚਾਰ ਦੌਰਾਨ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਕਾਫੀ ਅਹਿਮੀਅਤ ਦਿੱਤੀ ਸੀ ਅਤੇ ਆਖਿਆ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣੇ, ਤਾਂ ਉਹ ਅਮਰੀਕਾ ਨੂੰ ਦੁਬਾਰਾ ਇਸ ਸਮਝੌਤੇ ਵਿਚ ਸ਼ਾਮਲ ਕਰਨਗੇ। ਫ੍ਰੈਂਕ ਬੇਨੀਮਾਰਾਮਾ ਤੋਂ ਪਹਿਲਾਂ, ਸਲੋਵੇਨੀਆ ਦੇ ਪ੍ਰਧਾਨ ਮੰਤਰੀ ਜਾਨੇਜ਼ ਜਾਨਸਾ ਨੇ ਬੁੱਧਵਾਰ ਨੂੰ ਹੀ ਟਵਿੱਟਰ 'ਤੇ ਡੋਨਾਲਡ ਟਰੰਪ ਨੂੰ ਚੋਣਾਂ ਜਿੱਤਣ ਦੀ ਵਧਾਈ ਦਿੱਤੀ ਸੀ। ਉਨ੍ਹਾਂ ਦੇ ਇਸ ਟਵੀਟ 'ਤੇ ਟਵਿੱਟਰ ਨੇ ਇਹ ਚਿਤਾਵਨੀ ਜੋੜ ਦਿੱਤੀ ਸੀ ਕਿ ਚੋਣਾਂ ਵਿਚ ਅਜੇ ਵੋਟਾਂ ਦੀ ਗਿਣਤੀ ਪੂਰੀ ਨਹੀਂ ਹੋਈ ਹੈ।


author

Khushdeep Jassi

Content Editor

Related News