ਦੁਨੀਆ ਦੀਆਂ ਸਭ ਤੋਂ ਖੂਬਸੂਰਤ ਅੰਗ ਰੱਖਿਅਕ, ਇਨ੍ਹਾਂ ਕੰਮਾਂ ''ਚ ਵੀ ਦਿਖਾ ਚੁੱਕੀਆਂ ਨੇ ਜਲਵਾ

07/28/2017 11:14:44 AM

ਸਿਡਨੀ— ਦੁਨੀਆ ਦੇ ਅਜਿਹੇ ਕਈ ਵਿਅਕਤੀ ਹਨ ਜੋ ਮਹਿਲਾ ਅੰਗ ਰੱਖਿਅਕਾਂ ਨੂੰ ਰੱਖਣਾ ਪਸੰਦ ਕਰਦੇ ਹਨ। ਸਭ ਤੋਂ ਵਧ ਚੀਨ ਦੇ ਲੋਕਾਂ ਨੂੰ ਇਹ ਸ਼ੌਂਕ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸੋਹਣੀਆਂ ਅੰਗ ਰੱਖਿਅਕਾਂ ਬਾਰੇ ਦੱਸਾਂਗੇ ਜੋ ਚਰਚਾ ਦਾ ਵਿਸ਼ਾ ਰਹੀਆਂ ਹਨ। ਆਸਟਰੇਲੀਆ 'ਚ ਰਹਿਣ ਵਾਲੀ ਕਿਮ ਮਾਰੀ ਪੇਨ ਅੰਗ ਰੱਖਿਅਕ ਦੇ ਨਾਲ-ਨਾਲ ਅਦਾਕਾਰਾ ਵੀ ਰਹੀ ਹੈ। ਐਕਸ਼ਨ ਫਿਲਮਾਂ ਕਰਨ ਮਗਰੋਂ ਉਸ ਨੇ ਇਹ ਕੰਮ ਸ਼ੁਰੂ ਕਰ ਦਿੱਤਾ। ਉਸ ਦੀ ਖੂਬਸੂਰਤੀ ਅਤੇ ਬਹਾਦਰੀ ਕਾਰਨ ਉਹ ਕਾਫੀ ਸਮੇਂ ਤਕ ਸੁਰਖੀਆਂ 'ਚ ਰਹੀ ਹੈ।

PunjabKesari

ਲੇਡੀ ਬਰਡੇਲਸ ਪੇਰੂ ਦੇ ਰਾਸ਼ਟਰਪਤੀ ਓਲਾਂਦੇ ਤੋਲੇਡੇ ਦੀ ਅੰਗ ਰੱਖਿਅਕ ਦੇ ਤੌਰ 'ਤੇ ਨਿਯੁਕਤ ਹੈ। ਬਰਡੇਲਸ ਪਹਿਲਾਂ ਪੁਲਸ ਅਧਿਕਾਰੀ ਸੀ, ਬਾਅਦ 'ਚ ਉਨ੍ਹਾਂ ਨੇ ਇਸ ਪੇਸ਼ੇ ਨੂੰ ਚੁਣਿਆ। ਉਹ ਮਾਰਸ਼ਲ ਆਰਟ 'ਚ ਮਹਾਰਥੀ ਰਹੀ ਹੈ। ਇਸ ਮਗਰੋਂ ਉਸ ਨੇ ਆਵੇਹਾਂਦਰੋ ਨਾਲ ਅਫੇਅਰ ਦੀਆਂ ਖਬਰਾਂ ਫੈਲਣ ਮਗਰੋਂ ਸਕਿਓਰਿਟੀ ਬਿਜ਼ਨੈੱਸ ਨੂੰ ਛੱਡ ਕੇ ਮਾਡਲਿੰਗ ਸ਼ੁਰੂ ਕਰ ਦਿੱਤੀ। 

PunjabKesari
ਰੂਸ ਦੀ ਰਹਿਣ ਵਾਲੀ ਐਨਾ ਲੋਗਿਨੋਵਾ ਇਕ ਸਕਿਓਰਿਟੀ ਏਜੰਟ ਅਤੇ ਮਾਡਲ ਰਹੀ ਹੈ। ਕੁੱਝ ਦੇਰ ਮਾਡਲਿੰਗ ਕਰਨ ਮਗਰੋਂ ਇਸ ਨੇ ਮਾਰਸ਼ਲ ਆਰਟ ਸਿੱਖਿਆ ਅਤੇ ਅੰਗ ਰੱਖਿਅਕ ਬਣ ਗਈ। ਆਪਣੇ ਕੰਮ ਦੌਰਾਨ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੀ। ਐਨਾ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਅੰਗ ਰੱਖਿਅਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। 
ਲੀ ਵੇਜਿੰਗ ਚੀਨ ਦੀ ਮਸ਼ਹੂਰ ਸਕਿਓਰਿਟੀ ਏਜੰਟ ਹੈ ਅਤੇ ਉਹ ਸਿਰਫ ਅਮੀਰ ਵਿਅਕਤੀ ਨੂੰ ਹੀ ਨਹੀਂ ਅਮੀਰ ਔਰਤਾਂ ਦੀ ਵੀ ਅੰਗ ਰੱਖਿਅਕ ਰਹਿ ਚੁੱਕੀ ਹੈ। ਉਸ ਨੇ ਆਪਣੀ ਸਕਿਓਰਿਟੀ ਏਜੰਸੀ ਖੋਲ੍ਹੀ ਹੋਈ ਹੈ। 

PunjabKesari

PunjabKesari
ਮਰਿਆ ਟੇਰੇਸਾ ਬੋਰੇਲੋ ਸ਼ਾਹ ਘਰਾਣੇ ਦੀ ਅੰਗ ਰੱਖਿਅਕ ਰਹੀ ਹੈ। ਉਸ ਨੇ ਮਾਰਸ਼ਲ ਆਰਟ 'ਚ ਟਰੇਂਡ ਲਗਭਗ ਸਾਰੇ ਹੀ ਹਥਿਆਰ ਚਲਾਉਣੇ ਸਿੱਖੇ ਹਨ। ਸ਼ਾਹੀ ਬੱਚੇ ਪ੍ਰਿੰਸ ਜਾਰਜ ਦੀ ਸੁਰੱਖਿਆ ਇਸ ਦੇ ਹੱਥ ਹੀ ਹੈ।


Related News