ਜੇਕਰ ਤੁਸੀਂ ਵੀ ਕਰਦੇ ਹੋ ਇਸ ਐਪ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ

Wednesday, Dec 25, 2019 - 10:15 PM (IST)

ਜੇਕਰ ਤੁਸੀਂ ਵੀ ਕਰਦੇ ਹੋ ਇਸ ਐਪ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ

ਗੈਜੇਟ ਡੈਸਕ—ਹਾਲ ਹੀ 'ਚ ਇਜ਼ਰਾਈਲੀ ਸਪਾਈਵੇਅਰ ਪੇਗਾਸਸ ਰਾਹੀਂ ਵਟਸਐਪ 'ਤੇ ਲੋਕਾਂ ਦੀ ਜਾਸੂਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਕ ਨਵੀਂ ਚੈਟਿੰਗ ਐਪ ToTok 'ਤੇ ਜਾਸੂਸੀ ਦਾ ਦੋਸ਼ ਲੱਗਿਆ ਹੈ। ਇਹ ਐਪ UAE ਸਮੇਤ ਮਿਡਿਲ ਈਸਟ ਦੇ ਕਈ ਦੇਸ਼ ਯੂਰੋਪ, ਏਸ਼ੀਆ, ਅਫਰੀਕਾ ਅਤੇ ਨਾਰਥ ਅਮਰੀਕਾ ਵਰਗੇ ਦੇਸ਼ਾਂ 'ਚ ਕਾਫੀ ਮਸ਼ਹੂਰ ਹੈ। ਐਂਡ੍ਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ 'ਤੇ ਇਹ ਐਪ ਕਈ ਮਿਲੀਅਨ ਵਾਰ ਡਾਊਨਲੋਡ ਹੋ ਚੁੱਕੀ ਹੈ।

ਇੰਝ ਹੋ ਰਹੀ ਸੀ ਯੂਜ਼ਰਸ ਦੀ ਜਾਸੂਸੀ
ਇਕ ਰਿਪੋਰਟ ਮੁਤਾਬਕ UAE ਦੀ ਸਰਕਾਰ ਇਸ ਐਪ ਦਾ ਇਸਤੇਮਾਲ ਲੋਕਾਂ ਦੀ ਜਾਸੂਸੀ ਕਰਨ ਲਈ ਕਰ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਐਪ ਰਾਹੀਂ ਲੋਕਾਂ ਦੀ ਕਨਵਰਸ਼ੇਸ਼ਨ, ਮੂਵਮੈਂਟ, ਰਿਲੇਸ਼ਨਸ਼ਿਪ, ਅਪਾਇੰਟਮੈਂਟ, ਸਾਊਂਡ ਅਤੇ ਇਮੇਜ ਨੂੰ ਟਰੈਕ ਕਰ ਰਹੀ ਸੀ। ਇਸ ਐਪ ਰਾਹੀਂ ਉਨ੍ਹਾਂ ਸਾਰੇ ਯੂਜ਼ਰਸ ਦੀ ਜਾਸੂਸੀ ਕੀਤੀ ਜਾ ਰਹੀ ਸੀ ਜਿਨ੍ਹਾਂ ਦੇ ਫੋਨ 'ਚ ਇਹ ਐਪ ਇੰਸਟਾਲ ਹੈ।

PunjabKesari

ਅਮਰੀਕਾ 'ਚ ਬੇਹੱਦ ਮਸ਼ਹੂਰ ਹੈ ਇਹ ਐਪ
ਐਪ ਰੈਕਿੰਗ ਰਿਸਰਚ ਫਰਮ App Annie ਮੁਤਾਬਕ ਇਹ ਐਪ ਅਮਰੀਕਾ 'ਚ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਹੈ। ਬੀਤੇ ਇਕ ਹਫਤੇ 'ਚ ਇਹ ਐਪ ਅਮਰੀਕਾ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤੀ ਗਈ ਹੈ।

ਹੈਕਿੰਗ ਫਰਮ ਡਾਰਕਮੈਟਰ ਨਾਲ ਸਬੰਧ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਐਪ ਨੂੰ ਡਿਵੈੱਲਪ ਕਰਨ ਵਾਲੀ ਫਰਮ Breej Holding ਦਾ ਸਿੱਧਾ ਸਬੰਧ ਅਬੂ ਧਾਬੀ ਦੀ ਸਾਈਬਰ ਇੰਟੈਲੀਜੰਸ ਹੈਕਿੰਗ ਫਰਮ ਡਾਰਕਮੈਟਰ ਨਾਲ ਹੈ। ਡਾਰਕਮੈਟਰ 'ਤੇ ਐੱਫ.ਬੀ.ਈ. ਪਹਿਲਾਂ ਤੋਂ ਹੀ ਜਾਂਚ-ਪੜਤਾਲ ਕਰ ਰਹੀ ਹੈ।

PunjabKesari

ਪੇਗਾਸਸ ਰਾਹੀਂ ਹੋ ਚੁੱਕੀ ਹੈ ਵਟਸਐਪ 'ਤੇ ਜਾਸੂਸੀ
ਕੁਝ ਸਮਾਂ ਪਹਿਲਾਂ ਵਟਸਐਪ ਨੇ ਦੋਸ਼ ਲੱਗਿਆ ਸੀ ਕਿ ਇਜ਼ਰਾਈਲ ਦੇ ਸਪਾਈਵੇਅਰ ਪੇਗਾਸਸ ਰਾਹੀਂ ਵਟਸਐਪ ਯੂਜ਼ਰਸ ਦੀ ਜਾਸੂਸੀ ਕੀਤੀ ਜਾ ਰਹੀ ਸੀ। ਇਹ ਕਾਫੀ ਗੰਭੀਰ ਮਾਮਲਾ ਹੈ ਕਿ ਕਿਉਂਕਿ ਇਸ 'ਚ ਸਿੱਧੇ ਤੌਰ 'ਤੇ ਯੂਜ਼ਰਸ ਦੀ ਪ੍ਰਾਈਵੇਸੀ ਦਾ ਉਲੰਘਣ ਕੀਤਾ ਜਾ ਰਿਹਾ ਸੀ। ਸਪਾਈਵੇਅਰ ਪੇਗਾਸਸ ਦੇ ਪਹਿਲੇ ਵਰਜ਼ਨ 'ਚ ਹੈਕਿੰਗ ਲਈ ਵਾਇਰਸ ਨੂੰ ਇਕ ਲਿੰਕ ਦੇ ਤੌਰ 'ਤੇ ਐੱਸ.ਐੱਮ.ਐੱਸ. ਜਾਂ ਵਟਸਐਪ ਮੈਸੇਜ ਰਾਹੀਂ ਭੇਜਿਆ ਜਾਂਦਾ ਸੀ। ਇਸ ਲਿੰਕ 'ਤੇ ਕਲਿੱਕ ਕਰਦੇ ਹੀ ਯੂਜ਼ਰ ਦਾ ਡਿਵਾਈਸ ਹੈਕ ਹੋ ਜਾਂਦਾ ਸੀ। ਪੇਗਾਸਸ ਦੇ ਲੇਟੈਸਟ ਵਰਜ਼ਨ ਹੋਰ ਵੀ ਖਤਰਨਾਕ ਹੈ। ਇਹ ਹੁਣ ਸਿਰਫ ਇਕ ਵਟਸਐਪ ਮਿਸਡ ਕਾਲ ਦੇ ਯੂਜ਼ਰਸ ਦੇ ਫੋਨ 'ਚ ਐਂਟਰ ਕਰ ਸਕਦਾ ਹੈ।


author

Karan Kumar

Content Editor

Related News