ਕੋਰੋਨਾਵਾਇਰਸ ਵੁਹਾਨ ਤੋਂ 300 ਤੋਂ ਵਧੇਰੇ ਬੰਗਲਾਦੇਸ਼ੀ ਪਰਤੇ ਢਾਕਾ

Saturday, Feb 01, 2020 - 04:32 PM (IST)

ਕੋਰੋਨਾਵਾਇਰਸ ਵੁਹਾਨ ਤੋਂ 300 ਤੋਂ ਵਧੇਰੇ ਬੰਗਲਾਦੇਸ਼ੀ ਪਰਤੇ ਢਾਕਾ

ਢਾਕਾ- ਕੋਰੋਨਾਵਾਇਰਸ ਇੰਨਫੈਕਸ਼ਨ ਦੇ ਕੇਂਦਰ ਬਣੇ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ਨੀਵਾਰ ਨੂੰ ਤਕਰੀਬਨ 300 ਬੰਗਲਾਦੇਸ਼ੀ ਵਿਸ਼ੇਸ਼ ਜਹਾਜ਼ ਨਾਲ ਸਵਦੇਸ਼ ਪਰਤੇ ਤੇ ਉਹਨਾਂ ਨੂੰ ਫੌਜ ਤੇ ਪੁਲਸ ਦੀ ਨਿਗਰਾਨੀ ਵਿਚ ਹਸਪਤਾਲ ਵਿਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਬੰਗਲਾਦੇਸ਼ ਦੀ ਸਰਕਾਰੀ ਹਵਾਈ ਕੰਪਨੀ ਬਿਮਾਨ ਏਅਰਲਾਈਨਸ ਦੀ ਬੁਲਾਰਨ ਤਾਹਿਰਾ ਖੋਂਦਕਰ ਨੇ ਦੱਸਿਆ ਕਿ ਬੋਇੰਗ 777-300 ਈਅਰ ਜਹਾਜ਼ 312 ਬੰਗਲਾਦੇਸ਼ੀਆਂ ਨੂੰ ਲੈ ਕੇ ਸ਼ਨੀਵਾਰ ਦੁਪਹਿਰੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ, ਜਿਸ ਵਿਚ 12 ਬੱਚੇ ਤੇ ਤਿੰਨ ਸ਼ਿਸ਼ੂ ਵੀ ਸ਼ਾਮਲ ਹਨ। ਉਹਨਾਂ ਨੇ ਦੱਸਿਆ ਕਿ ਜਹਾਜ਼ ਵਿਚ ਚਾਲਕ ਦਲ ਦੇ 15 ਮੈਂਬਰ ਤੇ ਚਾਰ ਡਾਕਟਰ ਵੀ ਮੌਜੂਦ ਸਨ। ਬੰਗਲਾਦੇਸ਼ ਸਿਹਤ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਵੁਹਾਨ ਤੋਂ ਕੱਢ ਕੇ ਲਿਆਂਦੇ ਗਏ ਲੋਕਾਂ ਨੂੰ ਹਵਾਈ ਅੱਡੇ ਤੋਂ ਅਸ਼ਕੋਨਾ ਹਜ ਕੈਂਪ ਲਿਜਾਇਆ ਗਿਆ ਹੈ। ਉਥੇ 14 ਦਿਨਾਂ ਤੱਕ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਵੱਖਰਾ ਰੱਖਿਆ ਜਾਵੇਗਾ ਕਿਉਂਕਿ ਇਸ ਮਿਆਦ ਨੂੰ ਇਸ ਵਾਇਰਸ ਦੇ ਫੈਲਣ ਦਾ ਸਮਾਂ ਮੰਨਿਆ ਗਿਆ ਹੈ। ਹੁਣ ਤੱਕ ਇਸ ਵਾਇਰਸ ਕਾਰਨ 259 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Baljit Singh

Content Editor

Related News