ਬੰਗਲਾਦੇਸ਼ ’ਚ ਮਾਲਵਾਹਕ ਜਹਾਜ਼ ਨਾਲ ਟੱਕਰ ਦੇ ਬਾਅਦ ਯਾਤਰੀ ਜਹਾਜ਼ ਡੁੱਬਿਆ, 27 ਲੋਕਾਂ ਦੀ ਮੌਤ

04/05/2021 5:43:49 PM

ਢਾਕਾ (ਭਾਸ਼ਾ) : ਬੰਗਲਾਦੇਸ਼ ਦੀ ਸ਼ੀਤਲਾਖਯਾ ਨਦੀ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਮਾਲਵਾਹਕ ਜਹਾਜ਼ ਨਾਲ ਟਕਰਾ ਜਾਣ ਕਾਰਨ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਨਰਾਇਣਗੰਜ ਜ਼ਿਲ੍ਹੇ ਵਿਚ ਹੋਈ, ਜੋ ਰਾਜਧਾਨੀ ਢਾਕਾ ਤੋਂ ਕਰੀਬ 16 ਕਿਲੋਮੀਟਰ ਦੱਖਣੀ-ਪੂਰਬ ਵਿਚ ਸਥਿਤ ਹੈ।

ਇਹ ਵੀ ਪੜ੍ਹੋ: ਇੰਡੋਨੇਸ਼ੀਆ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ, 40 ਤੋਂ ਜ਼ਿਆਦਾ ਲਾਪਤਾ

PunjabKesari

ਰਾਹਤ ਕੰਮ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ 5 ਲਾਸ਼ਾਂ ਐਤਵਾਰ ਨੂੰ ਬਰਾਮਦ ਕਰ ਲਈਆਂ ਗਈਆਂ ਸਨ, ਜਦੋਂਕਿ 22 ਲਾਸ਼ਾਂ ਨੂੰ ਅੱਜ ਕੱਢਿਆ ਗਿਆ। ਰਾਹਤ ਦਲ ਵਿਚ ਜਲ ਸੈਨਾ, ਤੱਟ ਰੱਖਿਅਕ ਬੱਲ, ਫਾਇਰ ਸਰਵਿਸ ਅਤੇ ਪੁਲਸ ਦੇ ਕਰਮੀ ਸ਼ਾਮਲ ਸਨ। ਬੰਗਲਾਦੇਸ਼ ਇਨਲੈਂਡ ਵਾਟਰ ਟਰਾਂਸਪੋਰਟ ਅਥਾਰਟੀ (ਬੀ.ਆਈ.ਡਬਲਯੂ.ਟੀ.ਏ.) ਦੇ ਪ੍ਰਧਾਨ ਕੋਮੋਡੋਰ ਗੁਲਾਮ ਸਾਦੇਕ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਡੁੱਬੀ ਹੋਈ ਕਿਸ਼ਤੀ ਨੂੰ ਕੱਢਣ ਦਾ ਕੰਮ ਪੂਰਾ ਹੋ ਗਿਆ ਹੈ।’ ਉਥੇ ਹੀ ਟੀਵੀ ’ਤੇ ਸਿੱਧਾ ਪ੍ਰਸਾਰਿਤ ਕੀਤੇ ਜਾ ਰਹੇ ਦ੍ਰਿਸ਼ਾਂ ਵਿਚ ਘਟਨਾ ਸਥਾਨ ’ਤੇ ਇਕੱਠੇ ਹੋਏ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰ ਰੋਂਦੇ ਨਜ਼ਰ ਆ ਰਹੇ ਸਨ। ਖ਼ਬਰ ਮੁਤਾਬਮ ਮੁੰਸ਼ੀਗੰਜ ਸਥਿਤ ਸ਼ੀਤਲਾਖਯਾ ਨਦੀ ਵਿਚ ਸੈਯਦਪੁਰ ਕੋਲਾ ਘਾਟ ਨੇੜੇ ਕਿਸ਼ਤੀ ‘ਐਮ.ਐਲ. ਸਬੀਤ ਅਲ ਹਸਨ’ ਮਾਲਵਾਹਕ ਜਹਾਜ਼ ‘ਐਸ.ਕੇ.ਐਲ.-3’ ਨਾਲ ਟੱਕਰ ਦੇ ਬਾਅਦ ਡੁੱਗ ਗਈ। 

ਇਹ ਵੀ ਪੜ੍ਹੋ: ਫ਼ਰਾਂਸ ’ਚ ਕੋਰੋਨਾ ਕਾਰਣ ਤੀਜੀ ਵਾਰ ਦੇਸ਼ ਪੱਧਰੀ ਲਾਕਡਾਊਨ, ਯਾਤਰਾ ਕਰਨ ਲਈ ਦੱਸਣਾ ਪਵੇਗਾ ਕਾਰਣ

‘ਢਾਕਾ ਟ੍ਰਿਬਿਊਨ’ ਨੇ ਚਸ਼ਮਦੀਦਾਂ ਦੇ ਹਵਾਲੇ ਤੋਂ ਦੱਸਿਆ ਕਿ ਟੱਕਰ ਦੇ ਬਾਅਦ ਮਾਲਵਾਹਕ ਜਹਾਜ਼ ਉਥੋਂ ਫਰਾਰ ਹੋ ਗਿਆ। ਨਾਰਾਇਣਗੰਜ ਦੇ ਡਿਪਟੀ ਕਮਿਸ਼ਨਰ ਮੁਸਤੈਨ ਬਿਲਾ ਨੇ ਕਿਹਾ ਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏ.ਡੀ.ਐਮ.) ਦੀ ਪ੍ਰਧਾਨਗੀ ਵਿਚ ਮਾਮਲੇ ਦੀ ਜਾਂਚ ਲਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ 25-25 ਹਜ਼ਾਰ ਟਕਾ ਮੁਆਵਜ਼ੇ ਦੇ ਰੂਪ ਵਿਚ ਦੇਵੇਗਾ। ਜਾਂਚ ਕਮੇਟੀ ਨੂੰ ਅਗਲੇ 5 ਦਿਨਾਂ ਵਿਚ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’

ਬੀ.ਆਈ.ਡਬਲਯੂ.ਟੀ.ਏ. ਨੇ ਵੀ ਘਟਨਾ ਦੀ ਜਾਂਚ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਿਸ਼ਤੀ ’ਤੇ ਕਰੀਬ 150 ਲੋਕਾਂ ਦੇ ਸਵਾਰ ਹੋਣ ਦਾ ਅਨੁਮਾਨ ਹੈ। ਤੱਟਵਰਤੀ ਪੁਲਸ ਮੁਖੀ ਦੀਪਕ ਚੰਦਰ ਸਾਹਾ ਨੇ ਪੁਸ਼ਟੀ ਕੀਤੀ ਕਿ 50-60 ਲੋਕ ਤੈਰ ਕੇ ਨਦੀ ਕਿਨਾਰੇ ’ਤੇ ਆ ਗਏ, ਜਿਨ੍ਹਾਂ ਵਿਚੋਂ 3 ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: ਨਕਸਲੀ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਭਾਰਤੀ ਖਿਡਾਰੀਆਂ ਨੇ ਕੀਤਾ ਸਲਾਮ, ਵਿਰਾਟ ਸਣੇ ਕਈਆਂ ਨੇ ਜਤਾਇਆ ਸੋਗ


cherry

Content Editor

Related News