ਬੰਗਲਾਦੇਸ਼ ਦੇ 7 ਜ਼ਿਲ੍ਹਿਆ ’ਚ ਲਗਾਈ ਗਈ ਤਾਲਾਬੰਦੀ

Tuesday, Jun 22, 2021 - 12:19 PM (IST)

ਬੰਗਲਾਦੇਸ਼ ਦੇ 7 ਜ਼ਿਲ੍ਹਿਆ ’ਚ ਲਗਾਈ ਗਈ ਤਾਲਾਬੰਦੀ

ਢਾਕਾ (ਵਾਰਤਾ) : ਬੰਗਲਾਦੇਸ਼ ਦੇ 7 ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 30 ਜੂਨ ਤੱਕ ਤਾਲਾਬੰਦੀ ਲਗਾਈ ਗਈ ਹੈ। ਇਨ੍ਹਾਂ 7 ਦਿਨਾਂ ਵਿਚ ਤਾਲਾਬੰਦੀ ਮੰਗਲਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ 30 ਜੂਨ ਦੁਪਹਿਰ 12 ਵਜੇ ਤੱਕ ਲਾਗੂ ਰਹੇਗੀ।

ਬੰਗਲਾਦੇਸ਼ ਦੇ ਮਾਣਿਕਗੰਜ, ਮੁੰਸ਼ੀਗੰਜ, ਨਾਰਾਇਣਗੰਜ, ਗਾਜੀਪੁਰ, ਰਾਜਬਾੜੀ, ਮਦਾਰੀਪੁਰ ਅਤੇ ਗੋਪਾਲਗੰਜ ਜ਼ਿਲ੍ਹਿਆਂ ਵਿਚ ਤਾਲਾਬੰਦੀ ਲਗਾਈ ਗਈ ਹੈ। ਰਾਜਧਾਨੀ ਢਾਕਾ ਨੂੰ ਕੋਰੋਨਾ ਦੇ ਖ਼ਤਰੇ ਤੋਂ ਬਚਾਉਣ ਲਈ ਇਨ੍ਹਾਂ ਜ਼ਿਲ੍ਹਿਆਂ ਵਿਚ ਆਮ ਲੋਕਾਂ ਦੀ ਆਵਾਜਾਈ ’ਤੇ 30 ਜੂਨ ਤੱਕ ਪੂਰੀ ਤਰ੍ਹਾਂ ਰੋਕ ਰਹੇਗੀ।

ਇਸ ਦੌਰਾਨ ਜਨਤਕ ਆਵਾਜਾਈ ਨਹੀਂ ਚੱਲੇਗੀ। ਬਾਜ਼ਾਰ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ ਅਤੇ ਐਮਰਜੈਂਸੀ ਸਰਕਾਰ ਦਫ਼ਤਰ ਛੱਡ ਕੇ ਜਨਤਕ ਨਿੱਜੀ ਦਫ਼ਤਰ ਬੰਦ ਰਹਿਣਗੇ। ਰਾਜਧਾਨੀ ਢਾਕਾ ਤੋਂ ਆਵਾਜਾਈ ਰੋਕ ਦਿੱਤੀ ਗਈ ਹੈ।  ਢਾਕਾ ਤੋਂ ਹੋਰ ਜ਼ਿਲ੍ਹਿਆਂ ਲਈ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਟਰੇਨਾਂ ਦੇ ਸੰਚਾਲਨ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ।
 


author

cherry

Content Editor

Related News