ਜਦੋਂ ਬੇਕਰੀ ਦੇ ਕਰਮਚਾਰੀ ਨੇ ਕੇਕ ’ਤੇ ‘ਮੈਰੀ ਕ੍ਰਿਸਮਸ’ ਲਿਖਣ ਤੋਂ ਕੀਤਾ ਇਨਕਾਰ ਤਾਂ ਪਿਆ ਬਖੇੜਾ
Thursday, Dec 23, 2021 - 11:06 AM (IST)
ਕਰਾਚੀ (ਭਾਸ਼ਾ): ਪਾਕਿਸਤਾਨ ਦੀ ਮਸ਼ਹੂਰ ਬੇਕਰੀ ਚੇਨ ਦੇ ਪ੍ਰਬੰਧਕ ਨੇ ਆਪਣੇ ਕਰਮਚਾਰੀ ’ਤੇ ਇਕ ਗਾਹਕ ਦੇ ਕੇਕ ’ਤੇ ‘ਮੈਰੀ ਕ੍ਰਿਸਮਸ’ ਲਿਖਣ ਤੋਂ ਇਨਕਾਰ ਕਰਨ ਦੇ ਲੱਗੇ ਦੋਸ਼ ਅਤੇ ਸੋਸ਼ਲ ਮੀਡੀਆ ’ਤੇ ਇਸ ਦੀ ਆਲੋਚਨਾ ਹੋਣ ਦੇ ਬਾਅਦ ਮਾਮਲੇ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ। ਬੇਕਰੀ ਚੇਨ ਨੇ ਇਸ ਦੇ ਨਾਲ ਹੀ ਸਪਸ਼ਟ ਕੀਤਾ ਹੈ ਕਿ ਉਹ ਧਰਮ ਦੇ ਆਧਾਰ ’ਤੇ ਭੇਦਭਾਵ ਨਹੀਂ ਕਰਦੀ। ਡੀਲੇਜੀਆ ਬੇਕਰੀ ਦੇ ਪ੍ਰਬੰਧਕ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਹ ਸੇਲੇਸੀਆ ਨਸੀਮ ਖਾਨ ਨਾਮ ਦੀ ਮਹਿਲਾ ਗਾਹਕ ਵੱਲੋਂ ਫੇਸਬੁੱਕ ਪੋਸਟ ਵਿਚ ਲਗਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਖਾਨ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਕਰਾਚੀ ਦੇ ਡਿਫੈਂਸ ਹਾਊਸਿੰਗ ਸੋਸਾਇਟੀ ਦੀ ਦੁਕਾਨ ਤੋਂ ਕੇਕ ਲਿਆ ਸੀ ਪਰ ਉਸ ਦੇ ਕਰਮਚਾਰੀ ਨੇ ਉਸ ’ਤੇ ‘ਮੈਰੀ ਕ੍ਰਿਸਮਸ’ ਲਿਖਣ ਤੋਂ ਇਨਕਾਰ ਕਰ ਦਿੱਤਾ। ਕਰਮਚਾਰੀ ਨੇ ਸ਼ਾਇਦ ਮਹਿਲਾ ਗਾਹਕ ਨੂੰ ਕਿਹਾ ਕਿ ਉਸ ਨੂੰ ਇਹ ਲਿਖਣ ਦਾ ਅਧਿਕਾਰ ਨਹੀਂ ਹੈ, ਕਿਉਂਕਿ ਉਸ ਨੂੰ ਕਿਚਨ ਤੋਂ ਇਸ ਦਾ ਹੁਕਮ ਮਿਲਿਆ ਹੈ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹੰਗਾਮਾ ਦੇਖਣ ਨੂੰ ਮਿਲਿਆ ਅਤੇ ਕਈ ਲੋਕਾਂ ਨੇ ਘਟਨਾ ’ਤੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਬੇਕਰੀ ਦੇ ਪ੍ਰਬੰਧਕ ਨੇ ਸਫ਼ਾਈ ਦਿੰਦੇ ਹੋਏ ਕਿਹਾ, ‘ਇਹ ਸਪਸ਼ਟ ਤੌਰ ’ਤੇ ਇਕ ਵਿਅਕਤੀ ਦਾ ਕੰਮ ਹੈ ਅਤੇ ਅਸੀਂ ਧਰਮ ਅਤੇ ਜਾਤੀ ਦੇ ਆਧਾਰ ’ਤੇ ਭੇਦਭਾਵ ਨਹੀਂ ਕਰਦੇ ਹਾਂ। ਇਸ ਸਮੇਂ ਅਸੀਂ ਉਸ ਦੇ (ਦੋਸ਼ ਕਰਮੀ) ਖ਼ਿਲਾਫ਼ ਕਾਰਵਾਈ ਕਰ ਰਹੇ ਹਾਂ। ਇਹ ਉਸ ਨੇ ਵਿਅਕਤੀਗਤ ਹੈਸੀਅਤ ਨਾਲ ਕੀਤਾ ਅਤੇ ਇਹ ਕੰਪਨੀ ਦੀ ਨੀਤੀ ਨਹੀਂ ਹੈ।’ ਜ਼ਿਕਰਯੋਗ ਹੈ ਕਿ ਸਾਲ 2018 ਵਿਚ ਵੀ ਇਕ ਮਹਿਲਾ ਨੂੰ ਬੇਕਰੀ ਦੇ ਕਰਚਮਾਰੀ ਨੇ ‘ਮੈਰੀ ਕ੍ਰਿਸਮਸ’ ਲਿਖਿਆ ਕੇਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ‘ਕੰਪਨੀ ਦਾ ਹੁਕਮ’ ਹੈ।
ਇਹ ਵੀ ਪੜ੍ਹੋ : WHO ਮੁਖੀ ਦਾ ਵੱਡਾ ਦਾਅਵਾ, 2022 ਦੇ ਅਖ਼ੀਰ ਤੱਕ ਕੋਰੋਨਾ ਮਹਾਮਾਰੀ ਤੋਂ ਮਿਲ ਸਕਦੈ ਛੁਟਕਾਰਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।