ਬਹਿਰੀਨ ਤੇ ਇਜ਼ਰਾਈਲ ਨੇ ਸੰਬੰਧਾਂ ਨੂੰ ਕੀਤਾ ਮਜ਼ਬੂਤ, ਮਨਾਮਾ ''ਚ ਪਹਿਲੀ ਵਾਰ ਦੂਤਘਰ ਦੀ ਕੀਤੀ ਸ਼ੁਰੂਆਤ
Friday, Oct 01, 2021 - 02:27 AM (IST)
ਯੇਰੂਸ਼ੇਲਮ-ਇਜ਼ਰਾਈਲ ਅਤੇ ਬਹਿਰੀਨ ਨੇ ਵੀਰਵਾਰ ਨੂੰ ਕੂਟਨੀਤਕ ਸੰਬੰਧ ਸਥਾਪਤ ਕਰਨ ਵਾਲੇ ਇਕ ਸਾਲ ਪੁਰਾਣੇ ਸਮਝੌਤੇ ਨੂੰ ਮਜ਼ਬੂਤੀ ਦਿੱਤੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਪਹਿਲੀ ਵਾਰ ਬਹਿਰੀਨ ਦੀ ਰਾਜਧਾਨੀ ਮਨਾਮਾ 'ਚ ਆਪਣਾ ਦੂਤਘਰ ਸ਼ੁਰੂ ਕੀਤਾ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਯੇਰ ਲਾਪਿਦ ਨੇ ਵੀਰਵਾਰ ਨੂੰ ਬਹਿਰੀਨ ਦੇ ਰਾਜਾ ਹਮਦ ਈਸਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ। ਇਸ ਦਰਮਿਆਨ, ਮਨਾਮਾ ਤੋਂ ਪਹਿਲੀ ਸਿੱਧੀ ਉਡਾਣ ਤੇਲ ਅਵੀਵ ਪਹੁੰਚੀ।
ਇਹ ਵੀ ਪੜ੍ਹੋ : ਕਿਮ ਦੱਖਣੀ ਕੋਰੀਆ ਨਾਲ ਚਾਹੁੰਦੇ ਹਨ ਬਿਹਤਰ ਸੰਬੰਧ ਪਰ ਅਮਰੀਕਾ ਦੀ ਕੀਤੀ ਨਿੰਦਾ
ਬਾਅਦ 'ਚ ਇਜ਼ਰਾਈਲ ਦੇ ਚੋਟੀ ਦੇ ਡਿਪਲੋਮੈਟ ਨੇ ਯਾਤਰਾ ਨੂੰ 'ਗਰਮਜੋਸ਼ੀ ਭਰੀ ਅਤੇ ਆਸ਼ਾਵਾਦੀ' ਕਰਾਰ ਦਿੱਤਾ। ਬਹਿਰੀਨ ਦੇ ਗਲਫ ਏਅਰ ਦੇ ਜਹਾਜ਼ ਦੇ ਬੇਨ ਗੂਰੀਅਨ ਹਵਾਈ ਅੱਡੇ 'ਤੇ ਪਹੁੰਚਣ 'ਤੇ ਰਿਬਨ ਕੱਟ ਕੇ ਉਸ ਦਾ ਸਵਾਗਤ ਕੀਤਾ ਗਿਆ। ਬਹਿਰੀਨ ਦੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਲਾਪਿਦ ਤੋਂ ਬੈਠਕ ਤੋਂ ਬਾਅਦ ਹਮਦ ਨੇ ਦੋਵਾਂ ਦੇਸ਼ਾਂ ਦਰਮਿਆਨ ਸੰਬੰਧਾਂ ਨੂੰ ਆਮ ਕਰਨ ਵਾਲੇ ਸਮਝੌਤਿਆਂ ਨੂੰ ਮੱਧ-ਪੂਰਬ 'ਚ ਸ਼ਾਂਤੀ ਬਣਾਏ ਰੱਖਣ ਲਈ ਇਤਿਹਾਸਕ ਉਪਲੱਬਧੀ ਕਰਾਰ ਦਿੱਤਾ।
ਇਹ ਵੀ ਪੜ੍ਹੋ : ਫਰਿਜ਼ਨੋ: ਐਨੀਮਲ ਸ਼ੈਲਟਰ ਨੇੜੇ ਲੱਗੀ ਅੱਗ ਨੇ ਸਟਾਫ ਨੂੰ ਪਾਈ ਭਾਜੜ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।