ਅਮਰੀਕੀ-ਭਾਰਤੀ ਸਮਾਜ ਸੇਵੀ ਬਹਾਦਰ ਸਿੰਘ ਸੈਲਮ ਨੂੰ ਅਚੀਵਰ ਐਵਾਰਡਜ਼-2025 ''ਚ ਕੀਤਾ ਗਿਆ ਸਨਮਾਨਿਤ
Tuesday, Jul 15, 2025 - 05:13 PM (IST)

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਮੀਡੀਆ ਫੈਡਰੇਸ਼ਨ ਆਫ਼ ਇੰਡੀਆ ਤੇ ਪਬਲਿਕ ਰਿਲੇਸ਼ਨਜ਼ ਕੌਂਸਲ ਆਫ਼ ਇੰਡੀਆ ਵੱਲੋਂ ਚੰਡੀਗੜ੍ਹ ਵਿਖੇ ਕਰਵਾਈ ਗਈ 6ਵੀਂ ਐਂਟਰਪ੍ਰਨਿਓਰ ਐਂਡ ਅਚੀਵਰ ਅਵਾਰਡਜ਼-2025 ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਵੱਖ-ਵੱਖ ਖੇਤਰਾਂ ਤੋਂ 31 ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਉੱਥੇ ਹੀ ਅਮਰੀਕਾ ਦੇ ੳਰੇਗਨ ਸੂਬੇ ਦੇ ਸ਼ਹਿਰ ਸੈਲਮ ਸ਼ਹਿਰ 'ਚ ਵੱਸਦੇ ਅਮਰੀਕੀ-ਭਾਰਤੀ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਬਹਾਦਰ ਸਿੰਘ, ਸੰਸਥਾਪਕ ਵਨ-ਵੀਟ ਹੌਸਪੀਟਲ ਭੀਰਾ ਖੇੜੀ (ਯੂ.ਪੀ.) ਨੂੰ ਅਚੀਵਰ ਅਵਾਰਡਜ਼ (ਦਾਨ ਪੁੰਨ) ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਇਹ ਅਵਾਰਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਰਾਜਪਾਲ ਤੇ ਚੰਡੀਗੜ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਦਿੱਤਾ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ISS 'ਤੇ 18 ਦਿਨ ਬਿਤਾਉਣ ਮਗਰੋਂ ਧਰਤੀ 'ਤੇ ਵਾਪਸ ਆਏ ਸ਼ੁਭਾਂਸ਼ੂ ਐਂਡ ਕੰਪਨੀ, ਵੀਡੀਓ ਜਾਰੀ
ਜ਼ਿਕਰਯੋਗ ਹੈ ਕਿ ਪੰਜਾਬ ਦੇ ਫਗਵਾੜਾ ਦੇ ਜੰਮਪਲ ਬਹਾਦਰ ਸਿੰਘ ਛੋਟੀ ਉਮਰ 'ਚ ਆਪਣੇ ਪਰਿਵਾਰ ਦੇ ਨਾਲ ਯੂ.ਪੀ. ਰਾਜ ਦੇ ਭੀਰਾ ਖੇੜੀ ਵਿਖੇ ਜਾ ਵੱਸਿਆ ਸੀ। ਪਿਛਲੇ ਤਿੰਨ ਦਹਾਕਿਆਂ ਤੋਂ ਪਰਿਵਾਰ ਨਾਲ ਅਮਰੀਕਾ 'ਚ ਰਹਿ ਰਹੇ ਸਮਾਜ ਸੇਵੀ ਤੇ ਸਫਲ ਕਾਰੋਬਾਰੀ ਵਜੋਂ ਜਾਣੇ ਜਾਂਦੇ ਬਹਾਦਰ ਸਿੰਘ ਸਮਾਜ ਪ੍ਰਤੀ ਸੇਵਾਵਾਂ ਸੇਵਾਵਾਂ ਲਈ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੀ ਉਨ੍ਹਾਂ ਦੀਆਂ ਸੇਵਾਵਾਂ ਦੇ ਬਦਲੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e