ਵਰਜੀਨੀਆ ''ਚ ''ਮੇਲਾ ਪੰਜਾਬਣਾਂ ਦਾ-2025’ ਧੂਮ ਧਾਮ ਨਾਲ ਹੋਇਆ ਸਮਾਪਤ

Friday, Aug 29, 2025 - 10:49 AM (IST)

ਵਰਜੀਨੀਆ ''ਚ ''ਮੇਲਾ ਪੰਜਾਬਣਾਂ ਦਾ-2025’ ਧੂਮ ਧਾਮ ਨਾਲ ਹੋਇਆ ਸਮਾਪਤ

ਵਾਸ਼ਿੰਗਟਨ (ਰਾਜ ਗੋਗਨਾ)- ਮੇਲੇ ਅਤੇ ਤਿਉਹਾਰ ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਹਨ। ਜੇਕਰ ਗੱਲ ਕਰੀਏ ਸਾਊਣ ਦੇ ਮਹੀਨੇ ਦੀ ਤਾਂ ਇਸ ਮਹੀਨੇ ਔਰਤਾਂ ਦਾ ਬਹੁਤ ਹੀ ਮਨਪਸੰਦ ‘ਤੀਆਂ’ ਦਾ ਤਿਉਹਾਰ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਔਰਤਾਂ ਇਕੱਠੀਆਂ ਹੋ ਕੇ ਮੰਨੋਰੰਜਨ ਕਰਦੀਆਂ ਹਨ ਅਤੇ ਪੀਘਾਂ ਪਾਉਂਦੀਆਂ ਹਨ। ਇਸੇ ਪਰੰਪਰਾ ਨੂੰ ਜਾਰੀ ਰੱਖਦਿਆਂ ਅਮਰੀਕਾ ਦੇ ਸ਼ਹਿਰ ਵਰਜੀਨੀਆ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦੇ ਮੌਕੇ 'ਤੇ ‘ਮੇਲਾ ਪੰਜਾਬਣਾਂ ਦਾ' ਆਯੋਜਿਤ ਕੀਤਾ ਗਿਆ, ਜਿਸ ਦਾ ਆਯੋਜਨ ‘ਸਿੱਖ ਆਫ ਅਮੈਰੀਕਾ’, ‘ਯੂਨੀਵਰਸਿਟੀ ਆਫ ਅਮੈਰੀਕਾ (ਯੂਨੀਵਰਸਿਟੀ ਆਫ ਰਿਲੀਜ਼ੀਅਸ), ਸ. ਵਰਿੰਦਰ ਸਿੰਘ ਚੀਫ ਐਡੀਟਰ ਅਮੇਜਿੰਗ ਟੀ.ਵੀ.,ਅਤੇ ਜਸਵੀਰ ਕੌਰ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। 

PunjabKesari

ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਦੇਖਣ ਨੂੰ ਮਿਲੇ। ਪੰਜਾਬਣਾਂ ਨੇ ਗਿੱਧੇ-ਭੰਗੜੇ ਨਾਲ ਜਿਥੇ ਰੰਗ ਬੰਨਿਆਂ,  ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਸਟਾਲ ਮੇਲੇ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਰਹੇ ਸਨ। ਜ਼ਿਕਰਯੋਗ ਹੈ ਕਿ ‘ਮੇਲਾ ਪੰਜਾਬਣਾ ਦਾ’ ਲਗਭਗ 14 ਸਾਲਾਂ ਤੋਂ ਅਮਰੀਕਾ ਦੀ ਧਰਤੀ ਉੱਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਨੂੰ ਪ੍ਰਮੋਟ ਕਰਨ ਲਈ ਸਿੱਖ ਆਫ ਅਮੈਰੀਕਾ ਦੇ ਚੇਅਰਮੈਨ . ਜਸਦੀਪ ਸਿੰਘ ਜੱਸੀ’ ਵੱਧ-ਚੜ੍ਹ ਕੇ ਉਤਸ਼ਾਹ ਦਿਖਾਉਂਦੇ ਹਨ। ਇਸ ਸਾਲ ਵੀ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਮੇਲਾ ਆਯੋਜਿਤ ਕੀਤਾ ਗਿਆ। ਡਾ. ਜਸਵੀਰ ਸਿੰਘ ਅਤੇ ਸ. ਵਰਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਪੰਜਾਬਣਾਂ ਨੇ ਬੋਲੀਆਂ, ਲੋਕ ਗੀਤ, ਟੱਪੇ ਅਤੇ ਗਿੱਧੇ ਭੰਗੜੇ ਨਾਲ ਖੂਬ ਮਨ ਪ੍ਰਚਾਵਾ ਕੀਤਾ। ਉਨ੍ਹਾਂ ਸਮੂਹ ਪੰਜਾਬਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੇਲੇ ਨੂੰ ਚਾਰ ਚੰਨ ਲਗਾਉਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਅਗਲੇ ਸਾਲ ਮੁੜ ਮਿਲਣ ਦਾ ਵਾਅਦਾ ਕਰਕੇ ‘ਮੇਲਾ ਪੰਜਾਬਣਾਂ’ ਦਾ ਬਹੁਤ ਹੀ ਖੁਸ਼ਗਵਾਰ ਤਰੀਕੇ ਸਮਾਪਤ ਹੋਇਆ।

PunjabKesari


author

cherry

Content Editor

Related News