ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ ਨੇ ਰੋਲ਼ਿਆ ਪਰਿਵਾਰ, ਸਮਾਣਾ ਇਲਾਕੇ 'ਚ ਛਾ ਗਿਆ ਮਾਤਮ

Tuesday, Dec 19, 2023 - 01:11 AM (IST)

ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ ਨੇ ਰੋਲ਼ਿਆ ਪਰਿਵਾਰ, ਸਮਾਣਾ ਇਲਾਕੇ 'ਚ ਛਾ ਗਿਆ ਮਾਤਮ

ਸਮਾਣਾ (ਦਰਦ,ਅਸ਼ੋਕ)- ਸਮਾਣਾ ਸਬ-ਡਵੀਜ਼ਨ ਦੇ ਪਿੰਡ ਧਨੌਰੀ ਦੇ 29 ਸਾਲਾ ਨੌਜਵਾਨ ਦੀ ਅਮਰੀਕਾ ਦੇ ਸ਼ਹਿਰ ਨਿਊਯਾਰਕ ’ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲਣ ’ਤੇ ਪਰਿਵਾਰ ਅਤੇ ਪਿੰਡ ’ਚ ਮਾਤਮ ਛਾ ਗਿਆ ਹੈ।

ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਮ੍ਰਿਤਕ ਮਾਲਕ ਸਿੰਘ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਰੋਜ਼ਗਾਰ ਦੀ ਭਾਲ ’ਚ ਲੱਖਾਂ ਰੁਪਏ ਖਰਚ ਕੇ ਉਸ ਦਾ ਪੁੱਤਰ 7 ਸਾਲ ਪਹਿਲਾਂ ਪਤਨੀ ਅਤੇ ਪੁੱਤਰ ਸਣੇ ਅਮਰੀਕਾ ਗਿਆ ਸੀ। ਡਰਾਈਵਰ ਵਜੋਂ ਕੰਮ ਕਰਦਾ ਮਾਲਕ ਸਿੰਘ ਆਪਣੇ ਪਰਿਵਾਰ ਨਾਲ ਉੱਥੇ ਰਹਿ ਰਿਹਾ ਸੀ। 

ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ

ਐਤਵਾਰ ਸਵੇਰੇ ਨਿਊਯਾਰਕ ਸ਼ਹਿਰ ਦੇ ਨੇੜੇ ਸੰਤੁਲਨ ਵਿਗੜਣ ਨਾਲ ਉਸ ਦਾ ਟਰੱਕ ਪਲਟ ਕੇ ਖਤਾਨਾਂ ’ਚ ਡਿੱਗ ਗਿਆ ਅਤੇ ਹਾਦਸੇ ’ਚ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਹੈ। ਪਰਿਵਾਰ ਨੇ ਪੁੱਤਰ ਦੇ ਅੰਤਿਮ ਸੰਸਕਾਰ ਲਈ ਅਮਰੀਕਾ ਜਾਣ ਲਈ ਤੁਰੰਤ ਵੀਜ਼ਾ ਦਿਵਾਉਣ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਮਾਰਿਆ ਗਿਆ ਪੁਲਵਾਮਾ ਤੇ ਉੜੀ ਹਮਲਿਆਂ ਦਾ ਦੋਸ਼ੀ, ਪਾਕਿ 'ਚ ਅਣਪਛਾਤਿਆਂ ਨੇ ਉਤਾਰਿਆ ਮੌਤ ਦੇ ਘਾਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News