ਭਾਰਤ ਤੋਂ ਕੈਨੇਡਾ ਗਈ ਬੀਬੀ ''ਚ ਕੋਰੋਨਾ ਵਾਇਰਸ, ਹਾਲਤ ਗੰਭੀਰ

03/05/2020 3:56:07 PM

ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਕੋਰਨਾ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਉਣ ਨਾਲ ਹਲਚਲ ਮਚ ਗਈ ਹੈ। ਬੀ. ਸੀ. 'ਚ 'ਨਾਵਲ ਕੋਰੋਨਾਵਾਇਰਸ' ਦੇ 13ਵੇਂ ਮਾਮਲੇ ਦੀ ਪਛਾਣ ਕੀਤੀ ਗਈ ਹੈ। ਇਹ ਮਰੀਜ਼ 80 ਸਾਲਾ ਔਰਤ ਹੈ, ਜੋ ਕਿ ਵੈਨਕੂਵਰ ਜਨਰਲ ਹਸਪਤਾਲ 'ਚ ਗੰਭੀਰ ਹਾਲਤ 'ਚ ਹੈ। ਬੀ. ਸੀ. 'ਚ ਇਹ ਨਾਵਲ ਕੋਰੋਨਾਵਾਇਰਸ ਦਾ ਪਹਿਲਾ ਗੰਭੀਰ ਮਾਮਲਾ ਹੈ। ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਮੁਤਾਬਕ, ਔਰਤ ਹਾਲ ਹੀ 'ਚ ਭਾਰਤ ਤੇ ਹਾਂਗਕਾਂਗ ਦੀ ਯਾਤਰਾ ਤੋਂ ਵਾਪਸ ਆਈ ਹੈ।

 


ਕਿਨ੍ਹਾਂ ਨਾਲ ਭਾਰਤ ਗਈ ਸੀ ਬੇਬੇ?
ਡਾ. ਹੈਨਰੀ ਨੇ ਕਿਹਾ ਕਿ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਉਸ ਨੂੰ ਕੋਵਿਡ-19 ਵਾਇਰਸ ਦਾ ਸੰਕਰਮਣ ਕਿੱਥੋਂ ਹੋਇਆ ਹੈ। ਡਾ. ਹੈਨਰੀ ਨੇ ਕਿਹਾ ਕਿ ਇਸ 80 ਸਾਲਾ ਮਰੀਜ਼ 'ਚ ਲੱਛਣ ਦੀ ਸ਼ੁਰੂਆਤ ਦਾ ਸਮਾਂ ਹਾਂਗਕਾਂਗ ਨਾਲ ਸੰਬੰਧਤ ਹੋਣ ਦੀ ਸੰਭਾਵਨਾ ਜ਼ਿਆਦਾ ਲੱਗ ਰਹੀ ਹੈ ਪਰ ਸੂਬੇ ਦੇ ਅਧਿਕਾਰੀਆਂ ਵੱਲੋਂ ਉਸ ਗਰੁੱਪ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਔਰਤ ਭਾਰਤ ਦੀ ਯਾਤਰਾ 'ਤੇ ਗਈ ਸੀ।

ਫਿਲਹਾਲ ਹਸਪਤਾਲ 'ਚ ਇਸ 80 ਸਾਲਾ ਬੇਬੇ ਨੂੰ ਵੱਖਰਾ ਰੱਖਿਆ ਗਿਆ ਹੈ ਅਤੇ ਡਾ. ਹੈਨਰੀ ਨੇ ਕਿਹਾ ਕਿ ਸਟਾਫ ਤੇ ਹੋਰ ਮਰੀਜ਼ਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ, ਤਾਂ ਜੋ ਇਹ ਸੰਕਰਮਣ ਹੋਰ ਕਿਸੇ 'ਚ ਨਾ ਹੋਵੇ। ਦੱਸ ਦੇਈਏ ਕਿ ਔਰਤ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ। ਡਾ. ਬੋਨੀ ਹੈਨਰੀ ਮੁਤਾਬਕ, ਬੀਮਾਰ ਔਰਤ ਦੀ ਹਾਲਤ ਕਾਫੀ ਗੰਭੀਰ ਹੈ।

ਉੱਥੇ ਹੀ, ਬੀ. ਸੀ. 'ਚ ਪਿਛਲੇ ਸਾਰੇ 12 ਮਰੀਜ਼ ਘਰ 'ਚ ਅਲੱਗ-ਥਲੱਗ ਰਹਿ ਰਹੇ ਹਨ ਅਤੇ ਚਾਰ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਇਨ੍ਹਾਂ 'ਚੋਂ ਬਾਕੀ ਮਰੀਜ਼ਾਂ ਦੀ ਹਾਲਤ ਗੰਭੀਰ ਨਹੀਂ ਹੈ। ਇਨ੍ਹਾਂ 12 ਮਾਮਲਿਆਂ 'ਚੋਂ 7 ਈਰਾਨ ਨਾਲ ਲਿੰਕਡ ਹਨ ਤੇ ਬਾਕੀ 5 ਮਾਮਲੇ ਚੀਨ ਨਾਲ ਜੁੜੇ ਹਨ। ਜ਼ਿਕਰਯੋਗ ਹੈ ਕਿ ਭਾਰਤ 'ਚ ਪੇਟੀਐੱਮ ਦੇ ਗੁੜਗਾਓਂ 'ਚ ਕੰਮ ਕਰਨ ਵਾਲੇ ਕਰਮਚਾਰੀ 'ਚ ਸੰਕਰਮਣ ਦੀ ਪੁਸ਼ਟੀ ਨਾਲ ਭਾਰਤ 'ਚ ਕੋਰੋਨਾਵਾਇਰਸ ਨਾਲ ਇਨਫੈਕਟਡ ਮਾਮਲੇ ਵੱਧ ਕੇ 29 ਹੋ ਗਏ ਹਨ, ਜਿਸ 'ਚ ਇਟਲੀ ਤੋਂ ਆਏ 15 ਟੂਰਸਿਟ ਵੀ ਸ਼ਾਮਲ ਹਨ। ਪੇਟੀਐੱਮ ਦੇ ਗੁੜਗਾਓਂ 'ਚ ਕੰਮ ਕਰਨ ਵਾਲੇ ਕਰਮਚਾਰੀ ਨੇ ਵੀ ਹਾਲ ਹੀ 'ਚ ਇਟਲੀ ਦੀ ਯਾਤਰਾ ਕੀਤੀ ਸੀ।

ਇਹ ਵੀ ਪੜ੍ਹੋ ►ਇਟਲੀ 'ਚ 3 ਹਜ਼ਾਰ ਤੋਂ ਵੱਧ ਲੋਕ ਇਨਫੈਕਟਡਵਿਦੇਸ਼ੀ ਪੜ੍ਹਾਈ ਲਈ ਡਾਲਰ ਪਵੇਗਾ ਮਹਿੰਗਾ, ਲੱਗ ਸਕਦਾ ਹੈ ਦੋਹਰਾ ਝਟਕਾ  ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE 'ਚ ਵੀ ਦਹਿਸ਼ਤ ►ਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ 'ਹਾਈ', TV ਵੀ ਹੋਣਗੇ ਇੰਨੇ ਮਹਿੰਗੇ ► ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ ► PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ►ਫਰਾਂਸ 'ਚ ਕੋਰੋਨਾ ਕਾਰਨ 120 ਸਕੂਲ ਬੰਦ, ਹਸਪਤਾਲਾਂ 'ਚੋਂ ਮਾਸਕ ਹੋਣ ਲੱਗੇ ਚੋਰੀ


Related News