ਬੀਸੀ ਦੇ ਜੰਗਲਾਂ ''ਚ ਲੱਗੀ ਅੱਗ 60 ਸਾਲਾਂ ''ਚ ਸਭ ਤੋਂ ਭਿਆਨਕ

Friday, Aug 04, 2017 - 07:44 AM (IST)

ਬੀਸੀ ਦੇ ਜੰਗਲਾਂ ''ਚ ਲੱਗੀ ਅੱਗ 60 ਸਾਲਾਂ ''ਚ ਸਭ ਤੋਂ ਭਿਆਨਕ

ਟੋਰਾਂਟੋ— ਬ੍ਰਿਟਿਸ਼ ਕੋਲੰਬੀਆ 60 ਸਾਲਾਂ ਦੀ ਆਪਣੀ ਸਭ ਤੋਂ ਵਿਨਾਸ਼ਕਾਰੀ ਜੰਗਲ ਦੀ ਅੱਗ ਦੀ ਸਾਹਮਣਾ ਕਰ ਰਿਹਾ ਹੈ। ਬੀਸੀ ਵਾਇਲਡ ਫਾਇਰ ਵਿਭਾਗ ਦੇ ਅਧਿਕਾਰੀ ਕੈਵਿਨ ਸਕ੍ਰੇਪਨੇਕ ਨੇ ਦੱਸਿਆ ਕਿ ਇਹ ਅੱਗ ਹੁਣ ਤੱਕ 4,910 ਵਰਗ ਕਿਲੋਮੀਟਰ ਦੇ ਇਲਾਕੇ 'ਚ ਫੈਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਦੀ ਦੂਜੀ ਅਜਿਹੀ ਸਭ ਤੋਂ ਵੱਡੀ ਘਟਨਾ ਹੈ।
ਸਕ੍ਰੇਪਨੇਕ ਨੇ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਅੱਗ 1958 ਦੇ ਰਿਕਾਰਡ ਪੱਧਰ ਤੱਕ ਪਹੁੰਚੇਗੀ ਜਾਂ ਨਹੀਂ, ਜੋ ਕਿ 8,500 ਵਰਗ ਕਿਲੋਮੀਟਰ ਦੇ ਇਲਾਕੇ ਤੱਕ ਫੈਲ ਗਈ ਸੀ। ਉਨ੍ਹਾਂ ਕਿਹਾ ਕਿ ਮਾਮਲਾ ਅਜੇ ਖਤਮ ਨਹੀਂ ਹੋਇਆ ਤੇ ਅਗਸਤ ਮਹੀਨੇ 'ਚ ਵੀ ਅਜਿਹੀਆਂ ਘਟਨਾਵਾਂ ਦੇਖੀਆਂ ਗਈਆਂ ਹਨ। ਬੇਕਾਬੂ ਅੱਗ 'ਤੇ ਕਾਬੂ ਪਾਉਣ ਲਈ ਆਸਟਰੇਲੀਆ ਫਾਇਰ ਫਾਇਟਰਜ਼ ਦੀ ਮਦਦ ਲਈ ਜਾ ਰਹੀ ਹੈ। ਸਕ੍ਰੇਪਨੇਕ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਮੌਸਮ 'ਚ ਤਬਦੀਲੀ ਹੋਣ ਦੀ ਸੰਭਾਵਨਾ ਹੈ। ਵਰਤਮਾਨ ਸਮੇਂ 'ਚ 6,700 ਲੋਕਾਂ ਬੇਘਰ ਹਨ ਤੇ ਹੋਰ 24,800 ਲੋਕਾਂ ਨੂੰ ਭਿਆਨਕ ਅੱਗ ਕਾਰਨ ਇਲਾਕਾ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।


Related News