ਮਾਊਂਟ ਐਵਰੈਸਟ ’ਤੇ ਬਰਫ ਦੇ ਤੋਦੇ ਡਿੱਗਣ ਕਾਰਨ 3 ਸ਼ੇਰਪਾ ਲਾਪਤਾ

04/13/2023 4:20:48 PM

ਕਾਠਮੰਡੂ (ਭਾਸ਼ਾ)- ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਸਭ ਤੋਂ ਖ਼ਤਰਨਾਕ ਹਿੱਸੇ ਵਿਚ ਬਰਫ ਦੇ ਤੋਦੇ ਡਿੱਗਣ ਦੌਰਾਨ ਇਕ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ 3 ਨੇਪਾਲੀ ਸ਼ੇਰਪਾ ਲਾਪਤਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੇਪਾਲੀ ਅਧਿਕਾਰੀਆਂ ਨੇ ਕਿਹਾ ਕਿ ਇਹ ਹਾਦਸਾ ਮਾਊਟ ਐਵਰੈਸਟ ਦੇ ਕੈਂਪ-1 ਅਤੇ ਬੇਸ ਕੈਂਪ ਵਿਚਕਾਰ ਉਸ ਸਮੇਂ ਵਾਪਰਿਆਂ, ਜਦੋਂ ਸ਼ੇਰਪਾ ਰਸਦ ਲੈ ਜਾ ਰਹੇ ਸਨ।

'ਕਾਠਮੰਡੂ ਪੋਸਟ' ਅਖ਼ਬਾਰ ਦੀ ਖ਼ਬਰ ਮੁਤਾਬਕ ਲੱਗਭਗ 25 ਸ਼ੇਰਪਾ ਦਾ ਇਕ ਦਲ ਬੁੱਧਵਾਰ ਤੜਕੇ ਬਰਫ਼ੀਲੀ ਚੋਟੀ 'ਖੁੰਬੂ' ਦੇ ਉੱਪਰ ਚੜ੍ਹ ਰਿਹਾ ਸੀ, ਉਦੋਂ 5700 ਮੀਟਰ ਦੀ ਉੱਚਾਈ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ 3 ਸ਼ੇਰਪਾ ਇਸ ਲਪੇਟ ਵਿਚ ਆ ਕੇ ਲਾਪਤਾ ਹੋ ਗਏ। ਲਾਪਤਾ ਲੋਕਾਂ ਦੀ ਪਛਾਣ ਥੇਮਵਾ ਤੇਨਜਿੰਗ ਸ਼ੇਰਪਾ, ਲਕਪਾ ਰੀਤਾ ਸ਼ੇਰਪਾ ਅਤੇ ਬਦੁਰੇ ਸ਼ੇਰਪਾ ਦੇ ਰੂਪ ਵਿਚ ਕੀਤੀ ਗਈ ਹੈ। 


cherry

Content Editor

Related News