ਵੀਡੀਓ ਸਕੈਂਡਲ ਤੋਂ ਬਾਅਦ ਫਾਰ-ਰਾਈਟ ਫ੍ਰੀਡਮ ਪਾਰਟੀ ਦੇ ਸਾਰੇ ਮੰਤਰੀਆਂ ਨੇ ਦਿੱਤਾ ਅਸਤੀਫਾ

05/21/2019 2:14:54 AM

ਵਿਆਨਾ— ਆਸਟ੍ਰੀਆ 'ਚ ਵੀਡੀਓ ਫੁਟੇਜ 'ਚ ਹੋਏ ਗੰਭੀਰ ਖੁਲਾਸੇ ਤੋਂ ਬਾਅਦ ਫਾਰ-ਰਾਈਟ ਫ੍ਰੀਡਮ ਪਾਰਟੀ ਦੇ ਸਾਰੇ ਮੰਤਰੀਆਂ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ। ਇਸੇ ਖੁਲਾਸੇ ਕਾਰਨ ਆਸਟ੍ਰੀਆ ਦੇ ਵਾਈਸ ਚਾਂਸਲਰ ਹੇਂਜ ਕਿਸ਼ਚਨ ਸਟ੍ਰੈਚ ਨੇ ਆਪਣੇ ਅਹੁਦੇ ਤੋਂ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗੁਪਤ ਵੀਡੀਓ ਫੁਟੇਜ 'ਚ ਕਿਸ਼ਚਨ ਸਟ੍ਰੈਚ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਗਏ ਸਨ।

ਵੀਡੀਓ 'ਚ ਇਕ ਮੁਹਿੰਮ ਦੇ ਸਮਰਥਨ ਦੇ ਬਦਲੇ 'ਚ ਸਟ੍ਰੈਚ ਨੂੰ ਇਕ ਕਥਿਤ ਰੂਸੀ ਨਿਵੇਸ਼ਕ ਨਾਲ ਸਰਕਾਰੀ ਅਨੁਬੰਧਾਂ 'ਤੇ ਚਰਚਾ ਕਰਦੇ ਦੇਖਿਆ ਗਿਆ। ਉਹ ਫ੍ਰੀਡਮ ਪਾਰਟੀ ਦੇ ਲਈ ਸੰਭਾਵਿਤ ਗੈਰ-ਕਾਨੂੰਨੀ ਵਿਦੇਸ਼ੀ ਚੰਦੇ ਦੇ ਲਈ ਵੀ ਚਰਚਾ ਕਰਦੇ ਹੋਏ ਦਿਖਾਏ ਦਿੱਤੇ। ਵਾਈਸ-ਚਾਂਸਲਰ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪਰਿਵਾਹਨ ਮੰਤਰੀ ਨਾਬਰਟ ਹੋਫਰ ਉਨ੍ਹਾਂ ਦੀ ਥਾਂ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ 'ਮੂਰਖਤਾਪੂਰਨ' ਤੇ 'ਗੈਰ-ਜ਼ਿੰਮੇਦਾਰਾਨਾ' ਸਨ ਤੇ ਉਹ ਸਰਕਾਰ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਅਹੁਦਾ ਛੱਡ ਰਹੇ ਹਨ।

ਕੀ ਹੈ ਵੀਡੀਓ 'ਚ
ਵੀਡੀਓ 'ਚ ਇਕ ਔਰਤ ਆਸਟ੍ਰੀਆ ਦੇ ਕ੍ਰੋਨਨ-ਜਿਟੁੰਹ ਅਖਬਾਰ 'ਚ 50 ਫੀਸਦੀ ਹਿੱਸੇਦਾਰੀ ਖਰੀਦਣ ਤੇ ਫਿਰ ਉਸ ਦੀ ਸੰਪਾਦਕੀ ਲਗਨ ਨੂੰ ਫ੍ਰੀਡਮ ਪਾਰਟੀ ਦੇ ਲਈ ਬਦਲਣ ਦੀ ਪੇਸ਼ਕਸ਼ ਕਰਦੀ ਹੈ। ਸਟ੍ਰੈਚ ਨੇ ਇਸ ਮੀਟਿੰਗ 'ਚ ਕਈ ਅਜਿਹੇ ਪੱਤਰਕਾਰਾਂ ਦੇ ਨਾਂ ਲਏ ਹਨ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਸਰਕਾਰ ਵਿਰੋਧੀ ਖਬਰਾਂ ਲਈ ਬਾਹਰ ਦਾ ਰਸਤਾ ਦੇਖਣਾ ਪਿਆ ਸੀ। ਫ੍ਰੀਡਮ ਪਾਰਟੀ ਦੇ ਨੇਤਾ ਹੇਂਜ ਕ੍ਰਿਸ਼ਚਨ ਸਟ੍ਰੈਚ ਨੇ ਕਿਹਾ ਕਿ ਉਹ ਆਸਟ੍ਰੀਆ ਦੇ ਗਵਰਨਿੰਗ ਗਠਬੰਧਨ ਨੂੰ ਤੋੜਨ ਦੇ ਟੀਚੇ ਨਾਲ ਇਕ 'ਸਿਆਸੀ ਹਿੱਟ-ਜੌਬ' ਦੇ ਸ਼ਿਕਾਰ ਹੋਏ। ਹਾਲਾਂਕਿ ਉਨ੍ਹਾਂ ਨੇ ਸਵਿਕਾਰ ਕੀਤਾ ਕਿ ਵੀਡੀਓ 'ਚ ਉਨ੍ਹਾਂ ਦਾ ਵਿਵਹਾਰ ਗੈਰ-ਜ਼ਿੰਮੇਦਾਰਾਨਾ ਸੀ। 49 ਸਾਲਾ ਨੇਤਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚਾਂਸਲਰ ਸੇਬੇਸਟੀਅਨ ਕੁਰਜ਼ ਦੀ ਆਸਟ੍ਰੀਆਈ ਪੀਪਲਸ ਪਾਰਟੀ ਦੇ ਨਾਲ ਉਨ੍ਹਾਂ ਦੀ ਗਠਜੋੜ ਸਰਕਾਰ ਚੱਲਦੀ ਰਹੇਗੀ।


Baljit Singh

Content Editor

Related News