ਆਸਟ੍ਰੇਲੀਆਈ ਪੁਲਸ ਨੇ 360 ਕਿਲੋਗ੍ਰਾਮ ਦਾ ਨਸ਼ੀਲਾ ਪਦਾਰਥ ਕੀਤਾ ਬਰਾਮਦ

Thursday, Jun 18, 2020 - 05:57 PM (IST)

ਆਸਟ੍ਰੇਲੀਆਈ ਪੁਲਸ ਨੇ 360 ਕਿਲੋਗ੍ਰਾਮ ਦਾ ਨਸ਼ੀਲਾ ਪਦਾਰਥ ਕੀਤਾ ਬਰਾਮਦ

ਸਿਡਨੀ (ਬਿਊਰੋ) :ਆਸਟ੍ਰੇਲੀਆਈ ਪੁਲਸ ਨੇ ਮਲੇਸ਼ੀਆ ਤੋਂ ਭੇਜੇ ਗਏ ਇਕ ਫਰਨੀਚਰ ਕੰਟੇਨਰ ਦੀ ਸੀਮਾ 'ਤੇ ਜਾਂਚ ਦੌਰਾਨ ਉਸ ਵਿਚ 360 ਕਿਲੋਗ੍ਰਾਮ ਕ੍ਰਿਸਟਲ ਮੇਥਾਮਫੇਟਾਮਾਈਨ ਹੋਣ ਦਾ ਖੁਲਾਸਾ ਕੀਤਾ ਹੈ।ਆਸਟ੍ਰੇਲੀਆਈ ਸੰਘੀ ਪੁਲਸ (AFP) ਨੂੰ 8 ਜੂਨ ਨੂੰ ਮੈਲਬੌਰਨ ਵਿਚ ਕਾਰਗੋ ਦੇ ਕੰਟੇਨਰ ਦੇ ਅੰਦਰ 18 ਗੈਰ ਸੂਚੀਬੱਧ ਗੱਤੇ ਦੇ ਬਕਸੇ ਮਿਲੇ। ਇਹਨਾਂ ਬਕਸਿਆਂ ਦੀ ਜਾਂਚ ਦੇ ਬਾਅਦ ਉਹਨਾਂ ਵਿਚ ਨਸ਼ੀਲਾ ਪਦਾਰਥ ਪਾਇਆ ਗਿਆ, ਜਿਸ ਨੂੰ ਜ਼ਬਤ ਕਰ ਲਿਆ ਗਿਆ। 

PunjabKesari

ਅੱਗੇ ਦੀ ਜਾਂਚ ਵਿਚ ਪਤਾ ਚੱਲਿਆ ਕਿ ਬਕਸੇ ਐਲੂਮੀਨੀਅਮ ਫੋਇਲ ਵਿਚ ਲਪੇਟੇ ਛੋਟੇ ਪੈਕਟਾਂ ਦੇ ਨਾਲ ਭਰੇ ਹੋਏ ਸਨ। ਏ.ਐੱਫ.ਪੀ.  ਦਾ ਅਨੁਮਾਨ ਹੈ ਕਿ ਨਸ਼ੀਲੇ ਪਦਾਰਥ ਦੀ ਕੀਮਤ 180 ਮਿਲੀਅਨ ਡਾਲਰ ਹੈ ਅਤੇ ਇਹ 3.6 ਮਿਲੀਅਨ ਦੀਆਂ ਨਸ਼ੀਲੀਆਂ ਦਵਾਈਆਂ ਬਣਾਉਣ ਲਈ ਕਾਫੀ ਹੈ। ਆਸਟ੍ਰੇਲੀਆਈ ਬਾਰਡਰ ਫੋਰਸ (ABF) ਦੇ ਕਮਾਂਡਰ ਕਰੀਗ ਪਾਮਰ ਨੇ ਕਿਹਾ,''ਅਪਰਾਧੀ ਹਾਨੀਕਾਰਕ ਨਸ਼ਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਲਈ ਵੱਖੋ ਵੱਖਰੇ ਤਰੀਕੇ ਵਰਤਦੇ ਹਨ।ਜਿਵੇਂਕਿ ਲੁਕਾਉਣ ਦੇ ਤਰੀਕੇ ਹੋਰ ਵਧੇਰੇ ਉੱਨਤ ਹੁੰਦੇ ਜਾ ਰਹੇ ਹਨ, ਉਸੇ ਤਰ੍ਹਾਂ ਏ.ਬੀ.ਐਫ. ਨੂੰ ਉਹਨਾਂ ਨੂੰ ਖੋਜਣ ਦੀ ਯੋਗਤਾ ਵਧਾਉਣੀ ਪੈਂਦੀ ਹੈ।"

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ

ਇਸ ਮਾਮਲੇ ਵਿਚ ਇਕ ਆਸਟ੍ਰੇਲੀਆਈ ਅਤੇ ਦੋ ਮਲੇਸ਼ੀਆਈ ਸਮੇਤ ਤਿੰਨ ਲੋਕਾਂ 'ਤੇ ਦੋਸ਼ ਲਗਾਏ ਗਏ ਹਨ। 36 ਸਾਲਾ ਪੇਟਰਸਨ ਲੇਕਸ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ। 44 ਅਤੇ 45 ਸਾਲ ਦੀ ਉਮਰ ਦੇ ਦੋ ਮਲੇਸ਼ੀਆਈ ਨਾਗਰਿਕਾਂ ਨੂੰ ਵੀ ਬਾਅਦ ਵਿਚ ਮੈਲਬੌਰਨ ਦੇ ਸੀ.ਬੀ.ਡੀ. ਵਿਚ ਜਾਇਦਾਦ ਵਿਚੋਂ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਵੀਰਵਾਰ ਦੁਪਹਿਰ ਮੈਲਬੌਰਨ ਮਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਲੇਸ਼ੀਆਈ ਨਾਗਰਿਕਾਂ 'ਤੇ ਮੇਥਮਫੇਟਾਮਾਈਨ ਦਾ ਕਾਰੋਬਾਰ ਕਰਨ ਦਾ ਦੋਸ਼ ਹੈ। ਇਸ ਮਗਰੋਂ ਪੁਲਸ ਵੱਲੋਂ ਮੈਲਬੌਰਨ ਦੇ ਨੇੜੇ ਵਧੀਕ ਖੋਜ ਅਤੇ ਜਾਂਚ ਜਾਰੀ ਹੈ।ਏ.ਐੱਫ.ਪੀ. ਦੇ ਸਹਾਇਕ ਕਮਿਸ਼ਨਰ ਦੱਖਣੀ ਕਮਾਂਡ ਬਰੂਸ ਮਾਈਲਜ਼ ਨੇ ਕਿਹਾ,''ਜੇਕਰ ਨਸ਼ੀਲਾ ਪਦਾਰਥ ਦੇਸ਼ ਦੇ ਅੰਦਰ ਪਹੁੰਚ ਜਾਂਦਾ ਤਾਂ ਸੈਂਕੜੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਹੋ ਸਕਦੀ ਸੀ।''


author

Vandana

Content Editor

Related News